ਸਿਹਤ-ਖਬਰਾਂਖਬਰਾਂਦੁਨੀਆ

ਤਿਆਨਜਿਨ ’ਚ 1.40 ਕਰੋੜ ਲੋਕਾਂ ਦਾ ਹੋਇਆ ਕੋਰੋਨਾ ਟੈਸਟ

ਬੀਜਿੰਗ-ਉੱਤਰੀ ਚੀਨ ਦੇ ਸਭ ਤੋਂ ਵੱਡੇ ਤੱਟਵਰਤੀ ਸ਼ਹਿਰ ਤਿਆਨਜਿਨ ’ਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਰੂਪ ਓਮੀਕਰੋਨ ਦੇ ਦੋ ਮਾਮਲਿਆਂ ਦਾ ਪਤਾ ਲੱਗਣ ਤੋਂ ਬਾਅਦ ਇਥੇ 1.40 ਕਰੋੜ ਨਿਵਾਸੀਆਂ ਦਾ ਕੋਵਿਡ ਟੈਸਟ ਕਰਵਾਇਆ ਗਿਆ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਜਿੰਨਾਨ, ਨਾਨਕਈ, ਡੋਂਗਲੀ ਅਤੇ ਜ਼ਕਿੰਗ ਜ਼ਿਲਿ੍ਹਆਂ ’ਚ ਐਤਵਾਰ ਤੋਂ ਅਤੇ ਹੋਰ ਜ਼ਿਲਿ੍ਹਆਂ ’ਚ ਸੋਮਵਾਰ ਤੋਂ ਨਿਊਕਲਿਕ ਐਸਿਡ ਦੀ ਜਾਂਚ 24 ਘੰਟਿਆਂ ’ਚ ਪੂਰੀ ਹੋਣ ਦੀ ਉਮੀਦ ਹੈ। ਇਥੋਂ ਮਿਊਂਸੀਪਲ ਹੈੱਡਕੁਆਰਟਰ ਨੇ ਕਿਹਾ ਕਿ ਨਿਵਾਸੀਆਂ ਨੂੰ ਉਦੋਂ ਤਕ ਗ੍ਰੀਨ ਹੈਲਥ ਕੋਡ ਨਹੀਂ ਦਿੱਤਾ ਜਾਵੇ, ਜਦੋਂ ਤੱਕ ਕਿ ਟੈਸਟ ਦੀ ਰਿਪੋਰਟ ਨੈਗੇਟਿਵ ਨਹੀਂ ਆਉਂਦੀ।
ਇਸ ਦਰਮਿਆਨ ਮਿਊਂਸੀਪਲ ਅਤੇ ਜ਼ਿਲ੍ਹਾ ਪੱਧਰੀ ਵਣਜ ਵਿਭਾਗਾਂ ਨੇ ਬਾਜ਼ਾਰ ਵਿਚ ਇਨ੍ਹਾਂ ਟੀਕਿਆਂ ਦੀ ਸਪਲਾਈ ਕਰਨ ਲਈ ਐਮਰਜੈਂਸੀ ਪ੍ਰਤੀਕਿਰਿਆ ਦਾ ਐਲਾਨ ਕੀਤਾ ਹੈ। ਬੀਜਿੰਗ ਮਿਊਂਸੀਪਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਅਨੁਸਾਰ ਬੀਜਿੰਗ ਅਤੇ ਤਿਆਨਜਿਨ ’ਚ ਬਹੁਤ ਜ਼ਰੂਰੀ ਹੋਣ ’ਤੇ ਹੀ ਯਾਤਰਾ ਕਰਨ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਚੀਨ ’ਚ ਅੱਜ ਕੋਰੋਨਾ ਇਨਫੈਕਸ਼ਨ ਦੇ 97 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

Comment here