ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਹੁਣ ਪਾਸਪੋਰਟ ਤੇ ਪਛਾਣ ਪੱਤਰ ਵੀ ਬਦਲ ਦੇਵੇਗਾ

ਕਾਬੁਲ – ਤਾਲਿਬਾਨ ਅਫ਼ਗਾਨਿਸਤਾਨ ਵਿੱਚ ਸੱਤਾ ਚ ਆਉਣ ਤੋਂ ਬਾਅਦ ਬਹੁਤ ਕੁਝ ਆਪਣੇ ਤਰੀਕੇ ਨਾਲ ਚਲਾਉਣ ਲੱਗਿਆ ਹੈ, ਅਫਗਾਨਿਸਤਾਨ ਦਾ ਨਾਂ ਬਦਲਣ ਦੇ ਨਾਲ ਹੀ ਹੁਣ ਪਾਸਪੋਰਟ ਤੇ ਰਾਸ਼ਟਰੀ ਪਛਾਣ ਪੱਤਰ ਵੀ ਬਦਲਣ ਜਾ ਰਿਹਾ ਹੈ। ਹੁਣ ਹਰ ਦਸਤਾਵੇਜ਼ ’ਤੇ ਦੇਸ਼ ਦਾ ਨਾਂ ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਲਿਖਿਆ ਜਾਵੇਗਾ। ਇਸ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਫ਼ਗਾਨਿਸਤਾਨ ’ਚ ਮਨੁੱਖੀ ਸਹਾਇਤਾ ਜਾਰੀ ਰੱਖਣ ਲਈ ਅਮਰੀਕੀ ਫੈਸਲੇ ’ਤੇ ਤਾਲਿਬਾਨ ਨੇ ਆਭਾਰ ਪ੍ਰਗਟਾਇਆ ਹੈ। ਤਾਲਿਬਾਨ ਦੀ ਸਰਕਾਰ ਦੇ ਸੂਚਨਾ ਤੇ ਸੰਸਕ੍ਰਿਤੀ ਵਿਭਾਗ ਦੇ ਓਪ ਮੰਤਰੀ ਤੇ ਬਲਾਰੇ ਜ਼ਬੀਉੱਲਾ ਮੁਜ਼ਾਹਿਦ ਨੇ ਦੱਸਿਆ ਕਿ ਅਫ਼ਗਾਨਿਸਤਾਨ ਦੇ ਪਾਸਪੋਰਟ ਤੇ ਰਾਸ਼ਟਰੀ ਪਛਾਾਣ ਪੱਤਰਾਂ ਨੂੰ ਬਦਲਿਆ ਜਾਵੇਗਾ। ਨਵੇਂ ਜਾਣ ਵਾਲੇ ਦਸਤਾਵੇਜ਼ਾਂ ’ਤੇ ਹੁਣ ਦੇਸ਼ ਦਾ ਨਾਂ ਇਸਲਾਮਿਕ ਅਮੀਰਾਤ ਆਫ ਅਫ਼ਗਾਨਿਸਤਾਨ ਰੱਖਿਆ ਜਾਵੇਗਾ। ਪੁਰਾਣੇ ਦਸਤਾਵੇਜ਼ ਅਜੇ ਕੁਝ ਸਮੇਂ ਤਕ ਵੈਧ ਮੰਨੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਪਿਛਲੀ ਸਰਕਾਰ ’ਚ ਜੋ ਹੋਰ ਵੈਧ ਦਸਤਾਵੇਜ਼ ਜਾਰੀ ਕੀਤੇ ਗਏ ਸੀ, ਉਨ੍ਹਾਂ ਨੂੰ ਸਰਕਾਰ ’ਚ ਵੀ ਵੈਧ ਮੰਨਿਆ ਜਾਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਬਦੁੱਲ ਕਾਹਰ ਬਲਖੀ ਨੇ ਅਮਰੀਕਾ ਦੇ ਮਨੁੱਖੀ ਸਹਾਇਤਾ ਜਾਰੀ ਰੱਖਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।

Comment here