ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਹੁਣ ਕਸ਼ਮੀਰ ਜਿੱਤ ਕੇ ਪਾਕਿ ਦੀ ਝੋਲੀ ਪਾਵੇਗਾ-ਪਾਕਿਸਤਾਨੀ ਨੇਤਾ ਦੇ ਵਿਗੜੇ ਬੋਲ

ਇਸਲਾਮਾਬਾਦ-ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਹਿੰਸਕ ਹਮਲਿਆਂ ਦੌਰਾਨ ਪਾਕਿਸਤਾਨ ਉੱਤੇ ਦੋਸ਼ ਲਗਦੇ ਰਹੇ ਕਿ ਉਹ ਤਾਲਿਬਾਨ ਦੀ ਮਦਦ ਕਰ ਰਿਹਾ ਹੈ, ਤਾਲਿਬਾਨ ਦੇ ਅਫਗਾਨ ਦੀ ਸੱਤਾ ਤੇ ਕਬਜ਼ੇ ਮਗਰੋਂ ਵੀ ਪੀ ਐਮ ਇਮਰਾਨ ਖਾਨ ਨੇ ਤਾਲਿਬਾਨ ਦੀ ਤਾਰੀਫ ਕੀਤੀ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਜਸ਼ਨ ਮਨਾ ਰਹੀ ਹੈ। ਤਾਲਿਬਾਨ ਦੀ ਜਿੱਤ ਤੋੰ ਇਮਰਾਨ ਦੀ ਪਾਰਟੀ ਦੇ ਨੇਤਾ ਇਸ ਕਦਰ ਉਤਸ਼ਾਹਿਤ ਹੋ ਰਹੇ ਹਨ ਕਿ ਕਹਿ ਰਹੇ ਕਿ ਤਾਲਿਬਾਨ ਹੁਣ ਕਸ਼ਮੀਰ ਵੀ ਜਿੱਤ ਕੇ ਦੇਵੇਗਾ। ਤਹਿਰੀਕ ਏ ਇਨਸਾਫ ਦੀ ਨੀਲਮ ਇਰਸ਼ਾਦ ਸ਼ੇਖ ਨੇ ਕਿਹਾ ਕਿ ਤਾਲਿਬਾਨ ਪਾਕਿਸਤਾਨ ਦੇ ਨਾਲ ਹੈ। ਤਾਲਿਬਾਨ ਆਉਣਗੇ ਅਤੇ ਕਸ਼ਮੀਰ ਨੂੰ ਜਿੱਤ ਕੇ ਪਾਕਿਸਤਾਨ ਨੂੰ ਦੇ ਦੇਣਗੇ। ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਦੀ ਮੈਂਬਰ ਨੀਲਮ ਇਰਸ਼ਾਦ ਸ਼ੇਖ ਨੇ ਪਾਕਿਸਤਾਨ ਦੇ ‘ਬੋਲ ਟੀਵੀ’ ‘ਤੇ ਬਹਿਸ ਦੌਰਾਨ ਇਹ ਵਿਵਾਦਤ ਬਿਆਨ ਦਿੱਤਾ ਹੈ। ਨੀਲਮ ਨੇ ਕਿਹਾ, ‘ਇਮਰਾਨ ਸਰਕਾਰ ਬਣਨ ਤੋਂ ਬਾਅਦ ਪਾਕਿਸਤਾਨ ਦਾ ਮਾਣ ਵਧਿਆ ਹੈ। ਤਾਲਿਬਾਨ ਕਹਿੰਦੇ ਹਨ ਕਿ ਅਸੀਂ ਤੁਹਾਡੇ ਨਾਲ ਹਾਂ ਅਤੇ ਇੰਸ਼ਾ ਅੱਲ੍ਹਾ ਉਹ ਸਾਨੂੰ ਕਸ਼ਮੀਰ ਜਿੱਤ ਕੇ ਦੇਣਗੇ। ਨੀਲਮ ਨੇ ਕਿਹਾ, ‘ਭਾਰਤ ਨੇ ਸਾਨੂੰ ਟੁਕੜਿਆਂ ਵਿੱਚ ਵੰਡ ਦਿੱਤਾ ਹੈ ਅਤੇ ਅਸੀਂ ਦੁਬਾਰਾ ਜੁੜ ਜਾਵਾਂਗੇ। ਸਾਡੀ ਫੌਜ ਕੋਲ ਸ਼ਕਤੀ ਹੈ, ਸਰਕਾਰ ਕੋਲ ਸ਼ਕਤੀ ਹੈ। ਤਾਲਿਬਾਨ ਸਾਡੀ ਹਮਾਇਤ ਕਰ ਰਹੇ ਹਨ ਕਿਉਂਕਿ ਪਾਕਿਸਤਾਨ ਨੇ ਉਨ੍ਹਾਂ ਦਾ ਸਮਰਥਨ ਕੀਤਾ ਸੀ ਜਦੋਂ ਉਨ੍ਹਾਂ ਦੇ ਵਿਰੁੱਧ ਅੱਤਿਆਚਾਰ ਹੋਏ ਸਨ। ਹੁਣ ਉਹ ਸਾਡਾ ਸਾਥ ਦੇਵੇਗਾ। ਨੀਲਮ ਦੇ ਵਿਗੜੇ ਬੋਲਾਂ ਦੀ ਵੀਡੀਓ ਵੀ ਇਕ ਟਵਿਟਰ ਯੂਜ਼ਰ ਸਮਰਾਇ ਨੇ ਸ਼ੇਅਰ ਕੀਤੀ ਹੈ-

Comment here