ਅਪਰਾਧਸਿਆਸਤਖਬਰਾਂ

ਤਾਲਿਬਾਨ ਸ਼ਰੀਆ ਕਾਨੂੰਨ ਤਹਿਤ ਔਰਤਾਂ ਤੇ ਮਰਦਾਂ ਨੂੰ ਕੋੜੇ ਮਾਰਨ ਦੀ ਦਿੱਤੀ ਸਜ਼ਾ

ਕਾਬੁਲ-ਅਫ਼ਗਾਨਿਸਤਾਨ ਵਿਚ ਔਰਤਾਂ ਤੇ ਮਰਦਾਂ ਨੂੰ ਕੋੜੇ ਮਾਰਨ ਦੀ ਪਹਿਲੀ ਘਟਨਾ ਆਈ ਸਾਹਮਣੇ ਆਈ ਹੈ। ਤਾਲਿਬਾਨ ਦੇ ਸਰਵਉੱਚ ਨੇਤਾ ਨੇ ਇਸ ਮਹੀਨੇ ਅਫਗਾਨਿਸਤਾਨ ਅਦਾਲਤ ਦੇ ਮਾਨਯੋਗ ਜੱਜਾਂ ਨੂੰ ਆਦੇਸ਼ ਦਿੱਤਾ ਸੀ ਕਿ ਇਸਲਾਮਿਕ ਕਾਨੂੰਨ ਜਾਂ ਸਰੀਆਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ। ਸੂਤਰਾਂ ਮੁਤਾਬਕ 3 ਔਰਤਾਂ ਅਤੇ 11 ਵਿਅਕਤੀਆਂ ਨੂੰ ਚੋਰੀ ਤੇ ਨੈਤਿਕ ਅਪਰਾਧ ਅਧੀਨ ਬੀਤੇ ਦਿਨੀਂ ਸਜ਼ਾ ਸੁਣਾਈ ਗਈ ਸੀ ਅਤੇ ਹਰ ਦੋਸ਼ੀ ਨੂੰ ਘੱਟੋਂ-ਘੱਟ 39 ਕੋੜੇ ਮਾਰਨ ਦਾ ਹੀ ਆਦੇਸ਼ ਦਿੱਤਾ ਗਿਆ ਸਨ।
ਸੁਪਰੀਮ ਲੀਡਰ ਹਿਬਤੁਲਾ ਅਖੁੰਦਜਾਦਾ ਨੇ ਇਸ ਮਹੀਨੇ ਜੱਜਾਂ ਨੂੰ ਆਦੇਸ਼ ਦਿੱਤਾ ਸੀ ਕਿ ਇਸਲਾਮੀ ਕਾਨੂੰਨ ਦੇ ਪਹਿਲੂਆਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾਵੇ। ਜਿਸ ਵਿਚ ਜਨਤਕ ਰੂਪ ਵਿਚ ਫਾਂਸੀ, ਪੱਥਰ ਮਾਰਨਾ ਅਤੇ ਕੋੜੇ ਮਾਰਨਾ ਸ਼ਾਮਲ ਹੈ। ਜਦਕਿ ਚੋਰੀ ਦੇ ਕੇਸ ਵਿਚ ਅੰਗ ਕੱਟਣ ਦੀ ਸਜ਼ਾ ਹੈ। ਵੈਸੇ ਤਾਂ ਅਫਗਾਨਿਸਤਾਨ ਵਿਚ ਤਾਲਿਬਾਨ ਵੱਲੋਂ ਕੋੜੇ ਮਾਰਨ ਦੀਆਂ ਘਟਨਾਵਾਂ ਇਕ ਆਮ ਗੱਲ ਹੈ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਅਦਾਲਤ ਨੇ ਕੋੜੇ ਮਾਰਨ ਦੀ ਸਜ਼ਾ ਸੁਣਾਈ ਹੈ।

Comment here