ਸਿਆਸਤਖਬਰਾਂਦੁਨੀਆ

ਤਾਲਿਬਾਨ ਸਰਕਾਰ ਮੁਹੰਮਦ ਜ਼ਹੀਰ ਦੇ ਸਮੇਂ ਦੇ ਸੰਵਿਧਾਨ ਨੂੰ ਕਰੇਗੀ ਲਾਗੂ

ਕਾਬੁਲ-ਅਫ਼ਗਾਨਿਸਤਾਨ ਦੇ ਕਾਨੂੰਨ ਮੰਤਰੀ ਅਬਦੁਲ ਹਾਕਿਮ ਸ਼ਾਰੀ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਦੀ ਮੌਜੂਦਾ ਤਾਲਿਬਾਨ ਸਰਕਾਰ ਦੇਸ਼ ਦੇ ਆਖ਼ਰੀ ਸ਼ਾਸਕ ਮੁਹੰਮਦ ਜ਼ਹੀਰ ਸ਼ਾਹ ਦੇ ਸਮੇਂ ਦੇ ਸੰਵਿਧਾਨ ਨੂੰ ਅਮਲ ਵਿਚ ਲਿਆਏਗੀ ਪਰ ਉਸ ਦੇ ਸ਼ਰੀਆ ਕਾਨੂੰਨਾਂ ਨੂੰ ਲਾਗੂ ਨਹੀਂ ਕੀਤਾ ਜਾਵੇਗਾ। ਜਹੀਰ ਸ਼ਾਹ ਨੇ 1933 ਤੋਂ 1973 ਤੱਕ ਦੇਸ਼ ’ਤੇ ਸ਼ਾਸਨ ਕੀਤਾ ਸੀ। ਕਾਨੂੰਨ ਮੰਤਰਾਲਾ ਮੁਤਾਬਕ ਸ਼ਾਰੀ ਨੇ ਇਹ ਐਲਾਨ ਚੀਨੀ ਰਾਜਦੂਤ ਨਾਲ ਬੈਠਕ ਦੌਰਾਨ ਕੀਤਾ ਹੈ। ਅੰਤਰਿਮ ਅਫ਼ਗਾਨ ਸਰਕਾਰ ਦੇ ਸੱਭਿਆਚਾਰ ਅਤੇ ਸੂਚਨਾ ਉਪ ਮੰਤਰੀ ਜਬੀਹੁਲਾਹ ਮੁਜਾਹਿਦ ਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਤਾਲਿਬਾਨ ਸਾਲ 2022 ਵਿਚ ਇਕ ਨਵੇਂ ਸੰਵਿਧਾਨ ਦਾ ਮਸੌਦਾ ਤਿਆਰ ਕਰਨ ਲਈ ਇਕ ਕਮਿਸ਼ਨ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।

Comment here