ਸਿਆਸਤਖਬਰਾਂਦੁਨੀਆ

ਤਾਲਿਬਾਨ ਸਰਕਾਰ ਦੀ ਨਵੀਂ ਸੂਚੀ ਚ ਵੀ ਕੋਈ ਅਹੁਦਾ ਬੀਬੀਆਂ ਦੇ ਹਿੱਸੇ ਨਹੀਂ

ਕਾਬੁਲ – ਅਫਗਾਨ ਦੀ ਨਵੀਂ ਤਾਲਿਬਾਨ ਸਰਕਾਰ ਔਰਤਾਂ ਨੂੰ ਕਿੱਥੇ ਰਖਦੀ ਹੈ, ਇਹ ਉਸ ਦੇ ਕੁਝ ਫੈਸਲੇ ਸਪਸ਼ਟ ਕਰ ਰਹੇ ਹਨ। ਤਾਲਿਬਾਨ ਨੇ ਉਪ ਮੰਤਰੀਆਂ ਦੀ ਇਕ ਸੂਚੀ ਜਾਰੀ ਕੀਤੀ, ਜਿਸ ਵਿਚ ਕਿਸੇ ਵੀ ਬੀਬੀ ਦਾ ਨਾਮ ਸ਼ਾਮਲ ਨਹੀਂ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਮੰਤਰੀਆਂ ਦੀ ਚੋਣ ਦੌਰਾਨ ਵੀ ਮੰਤਰੀ ਮੰਡਲ ਵਿਚ ਕਿਸੇ ਬੀਬੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਦੀ ਅੰਤਰਰਾਸ਼ਟਰੀ ਪੱਧਰ ’ਤੇ ਆਲੋਚਨਾ ਹੋਈ ਸੀ। ਤਾਲਿਬਾਨ ਦੇ ਬੁਲਾਰੇ ਜੀਬਹੁੱਲਾਹ ਮੁਜਾਹਿਦ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਇਹ ਸੂਚੀ ਪੇਸ਼ ਕੀਤੀ। ਉਪ ਮੰਤਰੀਆਂ ਦੀ ਸੂਚੀ ਤੋਂ ਸੰਕੇਤ ਮਿਲਦਾ ਹੈ ਕਿ ਤਾਲਿਬਾਨ ’ਤੇ ਅੰਤਰਰਾਸ਼ਟਰੀ ਆਲੋਚਨਾ ਦਾ ਕੋਈ ਅਸਰ ਨਹੀਂ ਹੈ ਅਤੇ ਉਹ ਸ਼ਮੂਲੀਅਤ ਅਤੇ ਔਰਤਾਂ ਦੇ ਅਧਿਕਾਰਾਂ ਨੂੰ ਕਾਇਮ ਰੱਖਣ ਦੇ ਸ਼ੁਰੂਆਤੀ ਵਾਅਦਿਆਂ ਦੇ ਬਾਵਜੂਦ ਆਪਣੇ ਕੱਟੜਵਾਦੀ ਰਸਤੇ ’ਤੇ ਅੱਗੇ ਵੱਧ ਰਹੇ ਹਨ। ਤਾਲਿਬਾਨ ਨੇ ਆਪਣੇ ਮੌਜੂਦਾ ਮੰਤਰੀ ਮੰਡਲ ਨੂੰ ਇਕ ਅੰਤਰਿਮ ਸਰਕਾਰ ਦੇ ਰੂਪ ਵਿਚ ਪੇਸ਼ ਤਿਆਰ ਕੀਤਾ ਹੈ, ਇਹ ਸੁਝਾਅ ਦਿੰਦੇ ਹੋਏ ਕਿ ਬਦਲਾਅ ਅਜੇ ਵੀ ਸੰਭਵ ਹੈ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਚੋਣਾਂ ਕਦੇ ਹੋਣਗੀਆਂ ਜਾਂ ਨਹੀਂ। ਇਕ ਸਵਾਲ ਦੇ ਜਵਾਬ ਵਿਚ ਮੁਜਾਹਿਦ ਨੇ ਕਿਹਾ ਕਿ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਜਾਵੇਗਾ, ਇਸ ਵਿਚ ਹਜ਼ਾਰਾ ਵਰਗੇ ਜਾਤੀ ਘੱਟ ਗਿਣਤੀਆਂ ਦੇ ਮੈਂਬਰ ਸ਼ਾਮਲ ਕੀਤੇ ਗਏ ਹਨ ਅਤੇ ਬੀਬੀਆਂ ਨੂੰ ਬਾਅਦ ਵਿਚ ਸ਼ਾਮਲ ਕੀਤੇ ਜਾ ਸਕਦਾ ਹੈ।

Comment here