ਅਮਰੀਕਾ, ਜਾਪਾਨ, ਜਰਮਨੀ ਤਾਲਿਬਾਨੀ ਸਰਕਾਰ ਦੇ ਚਿਹਰਿਆਂ ਤੋਂ ਨਾਖ਼ੁਸ਼
ਬੀਜਿੰਗ – ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਨਵੀਂ ਬਣੀ ਸਰਕਾਰ ਨੇ ਕੰਮਕਾਜ ਬੇਸ਼ਕ ਆਰੰਭ ਦਿੱਤਾ ਹੈ ਪਰ ਦੁਨੀਆ ਦੇ ਕਿਸੇ ਵੀ ਦੇਸ਼ ਨੇ ਤਾਲਿਬਾਨੀ ਸਰਕਾਰ ਦਾ ਗਰਮਜੋਸ਼ੀ ਨਾਲ ਸਵਾਗਤ ਨਹੀਂ ਕੀਤਾ। ਚੀਨ ਨੇ ਵੀ ਸਰਕਾਰ ’ਚ ਸ਼ਾਮਲ ਚਿਹਰਿਆਂ ਨੂੰ ਦੇਖਦੇ ਹੋਏ ਬਡ਼ੀ ਨਪੀ ਤੁਲੀ ਪ੍ਰਤੀਕਿਰਿਆ ਦਿੱਤੀ ਹੈ ਕਿ ਉਹ ਤਾਲਿਬਾਨ ਨਾਲ ਸੰਵਾਦ ਕਾਇਮ ਰੱਖਣਗੇ। ਇਹ ਜ਼ਰੂਰ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਹਿੰਸਾਗ੍ਰਸਤ ਦੇਸ਼ ’ਚ ਅਰਾਜਕਤਾ ਖ਼ਤਮ ਹੋਈ ਹੈ। ਚੀਨੀ ਵਿਦੇਸ਼ ਮੰਤਰਾਲੇ ਦੀ ਪੱਤਰਕਾਰ ਕਾਨਫਰੰਸ ’ਚ ਬੁਲਾਰੇ ਵਾਂਗ ਵੇਨਬਿਨ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਚੀਨ ਅਫ਼ਗਾਨਿਸਤਾਨ ਦੀ ਅੰਤ੍ਰਿਮ ਸਰਕਾਰ ਨੂੰ ਮਾਨਤਾ ਦੇਵੇਗਾ, ਜਿਸ ’ਚ ਸ਼ਾਮਲ ਗ੍ਰਹਿ ਮੰਤਰੀ ਵੀ ਅਮਰੀਕਾ ਦੀ ਅੱਤਵਾਦੀ ਸੂਚੀ ’ਚ ਸ਼ਾਮਲ ਹਨ। ਬੁਲਾਰੇ ਨੇ ਕਿਹਾ ਕਿ ਅਸੀਂ ਉਨ੍ਹਾਂ ਨਾਲ ਸੰਵਾਦ ਕਾਇਮ ਰੱਖਾਂਗੇ। ਚੀਨ ਅਫ਼ਗਾਨਿਸਤਾਨ ਦੀ ਖ਼ੁਦਮੁਖ਼ਤਿਆਰੀ, ਆਜ਼ਾਦੀ ਤੇ ਖੇਤਰੀ ਏਕਤਾ ਦਾ ਸਨਮਾਨ ਕਰਦਾ ਹੈ। ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਚੀਨ ਨੇ ਉਨ੍ਹਾਂ ਨਾਲ ਇਕ ਖੁੱਲ੍ਹੀ ਮਿਲੀ-ਜੁਲੀ ਸਰਕਾਰ ਬਣਾਉਣ ਲਈ ਕਿਹਾ ਹੈ। ਏਐੱਨਆਈ ਮੁਤਾਬਕ ਅਮਰੀਕਾ ਅੰਤ੍ਰਿਮ ਸਰਕਾਰ ’ਚ ਪਿਛਲੇ ਇਤਿਹਾਸ ਵਾਲੇ ਚਿਹਿਰਆਂ ਦੇ ਪ੍ਰਮੁੱਖ ਅਹੁਦਿਆਂ ’ਤੇ ਆਉਣ ਬਾਰੇ ਚਿੰਤਤ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਅਜਿਹੇ ਲੋਕਾਂ ਦੇ ਅੰਤ੍ਰਿਮ ਸਰਕਾਰ ’ਚ ਹੋਣ ਤੋਂ ਚਿੰਤਤ ਹੈ, ਜਿਨ੍ਹਾਂ ’ਤੇ ਪਹਿਲਾਂ ਰੂਸ ’ਚ ਅੱਤਵਾਦੀ ਗਰੁੱਪ ਦੇ ਮੈਂਬਰਾਂ ਦੇ ਰੂਪ ’ਚ ਪਾਬੰਦੀ ਲਗਾਈ ਗਈ ਸੀ। ਇਸ ਅੰਤ੍ਰਿਮ ਸਰਕਾਰ ’ਚ ਸਿਰਫ਼ ਉਹੀ ਲੋਕ ਹਨ, ਜਿਹਡ਼ੇ ਤਾਲਿਬਾਨ ਦੇ ਮੈਂਬਰ ਹਨ ਜਾਂ ਉਨ੍ਹਾਂ ਦੇ ਕਰੀਬੀ ਹਨ। ਸਰਕਾਰ ’ਚ ਕੋਈ ਮਹਿਲਾ ਨਹੀਂ ਹੈ। ਸਰਕਾਰ ਨੂੰ ਉਸ ਦੇ ਕੰਮ ਤੋਂ ਪਰਖਿਆ ਜਾਵੇਗਾ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਤਾਲਿਬਾਨ ਆਪਣੀ ਜ਼ਮੀਨ ਦਾ ਇਸਤੇਮਾਲ ਅੱਤਵਾਦੀ ਸੰਗਠਨਾਂ ਨੂੰ ਨਹੀਂ ਕਰਨ ਦੇਵੇਗਾ। ਰਾਇਟਰ ਮੁਤਾਬਕ ਜਰਮਨੀ ਨੇ ਬਹੁਤ ਹੀ ਸਾਫ਼ ਸ਼ਬਦਾਂ ’ਚ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਨਵੀਂ ਸਰਕਾਰ ਨੇ ਅਜਿਹਾ ਕੋਈ ਕਾਰਨ ਨਹੀਂ ਦਿੱਤਾ, ਜਿਸ ਨਾਲ ਆਸ਼ਾਵਾਦੀ ਰਿਹਾ ਜਾ ਸਕੇ। ਜਰਮਨੀ ਦੇ ਵਿਦੇਸ਼ ਮੰਤਰੀ ਹਾਇਕੋ ਮਾਸ ਨੇ ਕਿਹਾ ਕਿ ਸਰਕਾਰ ਦੀ ਸੂਚੀ ਇਸਲਾਮੀ ਅੱਤਵਾਦੀ ਅੰਦੋਲਨ ਦੇ ਨੇਤਾਵਾਂ ਤੇ ਹੁਣੇ ਜਿਹੇ ਗੁਰਿੱਲਾ ਜੰਗ ਕਰਨ ਵਾਲਿਆਂ ਨਾਲ ਭਾਰੀ ਹੋਈ ਹੈ। ਵਿਸ਼ਵ ਦੇ ਸਾਰੇ ਦੇਸ਼ਾਂ ਨੇ ਕਿਹਾ ਸੀ ਕਿ ਤਾਲਿਬਾਨ ਨੂੰ ਇਕ ਮਿਲੀ ਜੁਲੀ ਸਰਕਾਰ ਦਾ ਗਠਨ ਕਰਨਾ ਚਾਹੀਦਾ ਹੈ। ਜਾਪਾਨ ਨੇ ਕਿਹਾ ਕਿ ਉਹ ਤਾਲਿਬਾਨ ਦੇ ਕੰਮਾਂ ’ਤੇ ਨਜ਼ਰ ਰੱਖੇਗਾ ਤੇ ਸੰਵਾਦ ਦੀ ਸਥਿਤੀ ਕਾਇਮ ਰੱਖੇਗਾ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਉਹ ਅਫ਼ਗਾਨਿਸਤਾਨ ਦੇ ਮਾਮਲੇ ’ਚ ਅਮਰੀਕਾ ਤੇ ਹੋਰ ਦੇਸ਼ਾਂ ਨਾਲ ਤਾਲਮੇਲ ਤੇ ਸਹਿਯੋਗ ਬਣਾਈ ਰੱਖੇਗਾ।
ਅਫਗਾਨੀ ਲੋਕ ਤਾਲਿਬਾਨੀ ਸਰਕਾਰ ਨੂੰ ਨਹੀਂ ਦੇਣਗੇ ਮਾਨਤਾ
ਫਗਾਨਿਸਤਾਨ ਵਿੱਚ ਤਾਲਿਬਾਨ ਵਲੋਂ ਅੰਤਰਿਮ ਸਰਕਾਰ ਦੇ ਗਠਨ ਦੇ ਐਲਾਨ ’ਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਦੇ ਉਪ ਬੁਲਾਰੇ ਨੇ ਕਿਹਾ ਕਿ ਵਿਸ਼ਵ ਬਾਡੀ ਗਵਰਨਮੈਂਟ ਨੂੰ ਮਾਨਤਾ ਦੇਣ ਵਿੱਚ ਸ਼ਾਮਲ ਨਹੀਂ ਹੁੰਦਾ। ਮੈਂਬਰ ਦੇਸ਼ ਅਜਿਹਾ ਕਰਦੇ ਹਨ, ਅਸੀਂ ਨਹੀਂ। ਉਪ ਬੁਲਾਰੇ ਫਰਹਾਹਨ ਹੱਕ ਨੇ ਤਾਲਿਬਾਨ ਵਲੋਂ ਅੰਤਰਿਮ ਸਰਕਾਰ ਦੇ ਗਠਨ ਦੇ ਐਲਾਨ ’ਤੇ ਕਿਹਾ ਕਿ ਸਾਡਾ ਰੁਖ਼ ਇਹ ਹੈ ਕਿ ਸਿਰਫ ਗੱਲਬਾਤ ਰਾਹੀਂ ਬਣੀ ਇਨਕਲੂਸਿਵ ਸਰਕਾਰ ਤੋਂ ਹੀ ਅਫਗਾਨਿਸਤਾਨ ਵਿੱਚ ਸਥਾਈ ਸ਼ਾਂਤੀ ਆ ਸਕਦੀ ਹੈ।ਇਹ ਵੀ ਕਿਹਾ ਗਿਆ ਹੈ ਕਿ ਅਫਗਾਨ ਲੋਕ ਰਾਜ ਦੇ ਅਜਿਹੇ ਢਾਂਚੇ ਨੂੰ ਸਵੀਕਾਰ ਨਹੀਂ ਕਰਨਗੇ, ਜਿਸ ਵਿੱਚ ਔਰਤਾਂ ਅਤੇ ਘੱਟ ਗਿਣਤੀ ਸ਼ਾਮਲ ਨਾ ਹੋਣ। ਸੰਯੁਕਤ ਰਾਸ਼ਟਰ ਵਿਚ ਅਫਗਾਨਿਸਤਾਨ ਦੇ ਰਾਜਦੂਤ ਅਤੇ ਸਥਾਈ ਪ੍ਰਤੀਨਿਧ ਗੁਲਾਮ ਇਸਾਕਜਈ ਨੇ ਕਿਹਾ ਕਿ ਅਫਗਾਨਿਸਤਾਨ ਦੇ ਲੋਕ, ਖਾਸ ਕਰ ਕੇ ਯੁਵਾ ਜੋ ਸਿਰਫ ਇਕ ਆਜ਼ਾਦ ਅਤੇ ਲੋਕਤਾਂਤਰਿਕ ਅਫਗਾਨਿਸਤਾਨ ਨੂੰ ਜਾਣਦੇ ਹਨ, ਰਾਜ ਦੀ ਅਜਿਹੀ ਰਚਨਾ ਨੂੰ ਸਵੀਕਾਰ ਨਹੀਂ ਕਰਨਗੇ ਜੋ ਸਾਰਿਆਂ ਲਈ ਸੰਵੈਧਾਨਿਕ ਅਧਿਕਾਰਾਂ ਨੂੰ ਖਤਮ ਕਰਦੀ ਹੋਵੇ ਅਤੇ ਪਹਿਲਾਂ ਤੋਂ ਹਾਸਲ ਪ੍ਰਾਪਤੀਆਂ ਨੂੰ ਸੰਜੋ ਨਹੀਂ ਸਕਦੀ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਤੋਂ ਇਸਲਾਮੀ ਅਮੀਰਾਤ ਦੀ ਬਹਾਲੀ ਨੂੰ ਅਸਵੀਕਾਰ ਕਰਨ ਦਾ ਸੱਦਾ ਦਿੱਤਾ।
Comment here