ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਵਲੋਂ ਅਮਰੀਕੀ ਹਥਿਆਰ ਪਾਕਿਸਤਾਨ ਢੋਣ ਨਾਲ ਭਾਰਤ ਨੂੰ ਵੀ ਖਤਰਾ

ਨਵੀਂ ਦਿੱਲੀ-ਤਾਲਿਬਾਨ ਦੇ ਕਾਬੁਲ ’ਤੇ ਕਬਜ਼ੇ ਤੋਂ ਬਾਅਦ ਦੁਨੀਆ ਦੀ ਨਜ਼ਰ ਅਫਗਾਨਿਸਤਾਨ ’ਤੇ ਹੈ। ਹਾਲਾਤ ਜਿੰਨੇ ਗੰਭੀਰ ਅਫਗਾਨਿਸਤਾਨ ਵਿਚ ਹਨ, ਓਨਾ ਹੀ ਗੰਭੀਰ ਖਤਰਾ ਗੁਆਂਢੀ ਮੁਲਕਾਂ ਨੂੰ ਵੀ ਹੈ। ਅਸਲ ਵਿਚ ਰਿਪੋਰਟ ਆ ਰਹੀ ਹੈ ਕਿ ਅਫਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਅਰਬਾਂ ਰੁਪਏ ਦੇ ਅਮਰੀਕੀ ਹਥਿਆਰ ਆਪਣੇ ਆਗੂਆਂ ਤਕ ਪਾਕਿਸਤਾਨ ਨੂੰ ਪਹੁੰਚਾਉਣ ’ਚ ਜੁਟ ਗਏ ਹਨ। ਅਮਰੀਕਾ ਨੇ ਅਫਗਾਨ ਆਰਮੀ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕੀਤਾ ਸੀ, ਜੋ ਹੁਣ ਤਾਲਿਬਾਨੀਆਂ ਦੇ ਹੱਥ ਲੱਗ ਗਏ ਹਨ। ਤਾਲਿਬਾਨ ਇਨ੍ਹਾਂ ਹਥਿਆਰਾਂ ਨੂੰ ਪਾਕਿਸਤਾਨ ਸਪਲਾਈ ਕਰ ਰਿਹਾ ਹੈ ਜੋ ਭਾਰਤ ਲਈ ਵੱਡੇ ਖਤਰੇ ਦੀ ਘੰਟੀ ਹੋ ਸਕਦਾ ਹੈ। ਦੇਸ਼ ਦੇ ਸੀਨੀਅਰ ਫੌਜੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਲੁੱਟਿਆ ਗਿਆ ਅਮਰੀਕੀ ਹਥਿਆਰਾਂ ਦਾ ਜ਼ਖੀਰਾ ਪਾਕਿਸਤਾਨੀ ਖੁਫੀਆ ਏਜੰਸੀ ਦੇ ਪਾਲੇ ਹੋਏ ਅੱਤਵਾਦੀ ਸੰਗਠਨ ਪਹਿਲਾਂ ਪਾਕਿਸਤਾਨ ’ਚ ਹਿੰਸਾ ਫੈਲਾਉਣ ਲਈ ਕਰਨਗੇ, ਫਿਰ ਉਨ੍ਹਾਂ ਦਾ ਰੁਖ ਭਾਰਤ ਵਲ ਹੋ ਸਕਦਾ ਹੈ। ਸੀਨੀਅਰ ਫੌਜੀ ਅਧਿਕਾਰੀਆਂ ਨੇ ਕਿਹਾ ਕਿ ਇਹ ਹਥਿਆਰ ਭਾਰਤ ’ਚ ਸੰਚਾਲਿਤ ਅੱਤਵਾਦੀ ਸਮੂਹਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ ਸੁਰੱਖਿਆ ਫੋਰਸ ਉਨ੍ਹਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।

Comment here