ਇਸਲਾਮਾਬਾਦ-ਤਾਲਿਬਾਨ ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਦੋ ਚੋਣ ਕਮਿਸ਼ਨਾਂ ਦੇ ਨਾਲ-ਨਾਲ ਸ਼ਾਂਤੀ ਅਤੇ ਸੰਸਦੀ ਮਾਮਲਿਆਂ ਦੇ ਮੰਤਰਾਲਿਆਂ ਨੂੰ ਭੰਗ ਕਰ ਦਿੱਤਾ ਹੈ। ਅਫਗਾਨਿਸਤਾਨ ‘ਚ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਦੇ ਉਪ ਬੁਲਾਰੇ ਬਿਲਾਲ ਕਰੀਮੀ ਨੇ ਕਿਹਾ ਕਿ ਦੇਸ਼ ਦੇ ਸੁਤੰਤਰ ਚੋਣ ਕਮਿਸ਼ਨ ਅਤੇ ਚੋਣ ਸ਼ਿਕਾਇਤ ਕਮਿਸ਼ਨ ਨੂੰ ਭੰਗ ਕਰ ਦਿੱਤਾ ਗਿਆ ਹੈ।
ਕਰੀਮੀ ਨੇ ‘ਅਫਗਾਨਿਸਤਾਨ ‘ਚ ਮੌਜੂਦਾ ਸਥਿਤੀ ਲਈ ਇਨ੍ਹਾਂ ਨੂੰ ਗੈਰ-ਜ਼ਰੂਰੀ ਸੰਸਥਾ’ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਭਵਿੱਖ ‘ਚ ਕਮਿਸ਼ਨਾਂ ਦੀ ਲੋੜ ਪਈ ਤਾਂ ਤਾਲਿਬਾਨ ਸਰਕਾਰ ਫ਼ਿਰ ਤੋਂ ਇਨ੍ਹਾਂ ਸੰਸਥਾਵਾਂ ਦਾ ਗਠਨ ਕਰ ਸਕਦੀ ਹੈ। ਅਫ਼ਗਾਨਿਸਤਾਨ ਦੇ ਨਵੇਂ ਸ਼ਾਸਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਅਜੇ ਮਾਨਤਾ ਨਹੀਂ ਮਿਲੀ ਹੈ। ਅਜਿਹਾ ਖ਼ਦਸ਼ਾ ਹੈ ਕਿ ਤਾਲਿਬਾਨ ਅੰਤਰਰਾਸ਼ਟਰੀ ਸਮੂਹ ਨੂੰ ਦਿੱਤੇ ਗਏ ਆਪਣੇ ਭਰੋਸੇ ਦਾ ਬਾਵਜੂਦ 20 ਸਾਲ ਪਹਿਲਾਂ ਦੀ ਸੱਤਾ ਦੇ ਸਮੇਂ ਦੇ ਸਖ਼ਤ ਕਦਮਾਂ ਨੂੰ ਲਾਗੂ ਕਰ ਸਕਦਾ ਹੈ। ਇਨ੍ਹਾਂ ਦੋ ਚੋਣ ਕਮਿਸ਼ਨਾਂ ਕੋਲ ਰਾਸ਼ਟਰਪਤੀ, ਸੰਸਦੀ ਅਤੇ ਸੂਬਾਈ ਕੌਂਸਲ ਚੋਣ ਸਮੇਤ ਦੇਸ਼ ‘ਚ ਸਾਰੀਆਂ ਚੋਣਾਂ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਦਾ ਅਧਿਕਾਰ ਸੀ।
ਤਾਲਿਬਾਨ ਵਲੋਂ ਅਫਗਾਨਿਸਤਾਨ ਚੋਣ ਕਮਿਸ਼ਨ ਭੰਗ

Comment here