ਸਿਆਸਤਖਬਰਾਂਦੁਨੀਆ

ਤਾਲਿਬਾਨ ਭਾਰਤ ਨਾਲ ਵਧਾ ਰਿਹਾ ਦੋਸਤੀ ਦਾ ਕਦਮ!!

ਇਸਲਾਮਾਬਾਦ –ਅਫਗਾਨਿਸ‍ਤਾਨ ਵਿੱਚ ਤਾਲਿਬਾਨੀ ਸਰਕਾਰ ਬਣਾਉਣ ’ਚ ਮਦਦ ਕਰਨ ਵਾਲੇ ਪਾਕਿਸਤਾਨ ਦੀਆਂ ਹੁਣ ਆਪਣੀਆਂ ਚਿੰਨਤਾਵਾਂ ਵੱਧ ਦੀਆਂ ਨਜ਼ਰ ਆ ਰਹੀਆਂ ਹਨ। ਜਿਥੇ ਤਾਲਿਬਾਨ ਦਾ ਦੋਸਤ ਟੀਟੀਪੀ ਪਾਕਿਸਤਾਨੀ ਸੈਨਿਕਾਂ ਦਾ ਕਤਲ ਕਰ ਰਿਹਾ ਹੈ ਉੱਥੇ ਦੂਜੇ ਪਾਸੇ ਤਾਲਿਬਾਨੀ ਸਰਕਾਰ ਹੁਣ ਪਾਕਿਸਤਾਨੀ ਸੈਨਿਕਾਂ ਨੂੰ ਅਫਗਾਨਿਸਤਾਨ ਦੀ ਸਰਹੱਦ ਵਿਚ ਦਾਖਲ ਹੋਣ ਤੋਂ ਰੋਕਣ ਲਈ ਡੂਰੰਡ ਲਾਈਨ ‘ਤੇ 30 ਨਵੀਂਆਂ ਫ਼ੌਜੀ ਚੌਕੀਆਂ ਬਣਾਉਣ ਜਾ ਰਹੀ ਹੈ। ਇਸ ਦੇ ਨਾਲ ਹੀ ਤਾਲਿਬਾਨ ਸਰਕਾਰ ਭਾਰਤ ਨਾਲ ਦੋਸਤੀ ਦੇ ਰਿਸ਼ਤੇ ਕਾਇਮ ਕਰਨ ਚਾਹੁੰਦੀ ਹੈ। ਇਹ ਨਹੀਂ ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਉਹ ਪਾਕਿਸਤਾਨ ਅਤੇ ਅਫਗਾਨਿਸ‍ਤਾਨ ਦੀ ਸੀਮਾ ਨੂੰ ਵੱਖ ਕਰਨ ਵਾਲੀ ਡੂਰੰਡ ਲਾਈਨ ਨੂੰ ਨਹੀਂ ਮੰਨਦਾ। ਪਾਕਿਸ‍ਤਾਨੀ ਮੀਡੀਆ ਮੁਤਾਬਕ ਤਾਲਿਬਾਨ ਅਫਗਾਨਿਸ‍ਤਾਨ ਵਿੱਚ ਦਿੱਤੀ ਗਈ ਪਾਕਿਸ‍ਤਾਨੀ ਸੈਨਾ ਦੀ ਮਦਦ ਨੂੰ ਸ‍ਵੀਕਾਰ ਕਰਨ ਲਈ ਤਿਆਰ ਨਹੀਂ। ਅਫਗਾਨਿਸ‍ਤਾਨ ਵਿੱਚ ਜਦੋਂ ਤਾਲਿਬਾਨ ਸਰਕਾਰ ਆਉਣ ਤੇ ਜਸ਼ਨ ਮਨਾਉਣ ਵਾਲੇ ਪਾਕਿਸਤਾਨ ਲਈ ਹੁਣ ਇਹੀ ਤਾਲਿਬਾਨੀ ਪਾਕਿਸਤਾਨ ਲਈ ਵੱਡਾ ਖਤਰਾ ਬਣਦੇ ਜਾ ਰਹੇ ਹਨ। ਇਮਰਾਨ ਖਾਨ ਨੇ ਤਾਂ ਤਾਲਿਬਾਨ ਦੀ ਜਿੱਤ ਨੂੰ ਆਪਣੀ ਜਿੱਤ ਦੇ ਤੌਰ ‘ਤੇ ਲਿਆ ਸੀ। ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਮੁਤਾਬਕ ਤਾਲਿਬਾਨ ਰਾਜ ਆਉਣ ਦੇ ਬਾਅਦ ਇਮਰਾਨ ਖਾਨ ਸਰਕਾਰ ਨੂੰ ਉਮੀਦ ਸੀ ਕਿ ਪਾਕਿਸਤਾਨ ਦੀ ਮਦਦ ਦੇ ਬਦਲੇ ਤਾਲਿਬਾਨ ਦੋ ਚੀਜ਼ਾਂ ਕਰੇਗਾ। ਪਹਿਲਾ- ਬਲੂਚ ਵਿਦਰੋਹੀ ਅਤੇ ਟੀਟੀਪੀ ਅੱਤਵਾਦੀ ਜੋ ਅਫਗਾਨਿਸ‍ਤਾਨ ਵਿੱਚ ਕਿਰਿਆਸ਼ੀਲ ਹਨ, ਉਹ ਆਤਮ ਸਮਰਪਣ ਕਰਨਗੇ। ਦੂਜਾ-ਦੋਵੇਂ ਦੋਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਿਹਾ ਸੀਮਾ ਵਿਵਾਦ ਹੱਲ ਹੋ ਜਾਵੇਗਾ ਪਰ ਦੋਵਾਂ ਵਿੱਚੋਂ ਕੋਈ ਵੀ ਉਮੀਦ ਪੂਰੀ ਨਹੀਂ ਹੋਈ। ਇੱਕ ਪਾਸੇ ਜਿੱਥੇ ਟੀਟੀਪੀ ਅੱਤਵਾਦੀ ਹਰ ਰੋਜ਼ ਖੂਨ ਵਹਾ ਰਹੇ ਹਨ, ਉੱਥੇ ਦੂਜੇ ਪਾਸੇ ਡੂਰੰਡ ਲਾਈਨ ਨੂੰ ਲੈਕੇ ਤਣਾਅ ਵਧਦਾ ਜਾ ਰਿਹਾ ਹੈ। ਇਸ ਕਾਰਨ ਹੁਣ ਤੱਕ ਪਾਕਿਸ‍ਤਾਨ ਵੱਲੋਂ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿੱਤੇ ਜਾਣਾ ਹੈ।

Comment here