ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਬੰਦੂਕ ਦੀ ਨੋਕ ਤੇ ਕਰਨਗੇ ਰਾਜ!!

ਕਾਬੁਲ – ਅਫਗਾਨਿਸਤਾਨ ਦੀ ਸੱਤਾ ਤੇ ਕਬਜ਼ਾ ਕਰਨ ਮਗਰੋਂ ਤਾਲਿਬਾਨ ਬੇਸ਼ਕ ਲੋਕਤੰਤਰ ਦੀ ਲਪੇਟਵੀਂ ਗੱਲ ਕਰ ਰਹੇ ਹਨ, ਪਰ ਜਿਵੇਂ ਕਹੌਤ ਹੈ ਕਿ ਪਿੰਡ ਦੇ ਹਾਲ ਦਾ ਅੰਦਾਜ਼ਾ ਗੁਹਾਰਿਆਂ ਤੋਂ ਲੱਗ ਜਾਂਦਾ ਹੈ, ਉਸੇ ਤਰਾਂ ਤਾਲਿਬਾਨਾਂ ਦੀਆਂ ਜੋ ਸਰਕਾਰੀ ਦਫਤਰਾਂ ਚ ਦਾਖਲੇ ਵਾਲੀਆਂ ਤਸਵੀਰਾਂ ਨਸ਼ਰ ਹੋ ਰਹੀਆਂ ਹਨ, ਉਸ ਨੇ ਸਾਫ ਕਰ ਦਿੱਤਾ ਹੈ ਕਿ ਉਹ ਬੰਦੂਕ ਦੀ ਨੋਕ ਤੇ ਰਾਜ ਕਰਨਗੇ। ਆਉਣ ਵਾਲੇ ਦਿਨਾਂ ਵਿੱਚ ਅਫਗਾਨਿਸਤਾਨ ਦੀ ਤਕਦੀਰ ਕੀ ਹੋਵੇਗੀ ਅਤੇ ਕਿਸ ਤਰ੍ਹਾਂ ਤਾਲਿਬਾਨੀ ਇਸ ਨੂੰ ਚਲਾਉਣ ਜਾ ਰਹੇ ਹਨ, ਇਸਦੀ ਵੰਨਗੀ ਸਾਫ ਦਿਸ ਰਹੀ ਹੈ। ਰਾਸ਼ਟਰਪਤੀ ਭਵਨ ਦੇ ਨਾਲ ਹੀ ਤਾਲਿਬਾਨੀਆਂ ਨੇ ਸੰਸਦ ਭਵਨ ‘ਤੇ ਵੀ ਕਬਜ਼ਾ ਕਰ ਲਿਆ ਹੈ। ਕਿਸੇ ਲੋਕਤੰਤਰ ਵਿੱਚ ਮੰਦਰ ਦੀ ਤਰ੍ਹਾਂ ਪਵਿੱਤਰ ਮੰਨੇ ਜਾਣ ਵਾਲੇ ਸੰਸਦ ਦੇ ਅੰਦਰ ਤਾਲਿਬਾਨੀ ਲੜਾਕੂ ਹਥਿਆਰਾਂ ਦੇ ਨਾਲ ਵੜੇ ਅਤੇ ਇੱਥੇ ਤੱਕ ਕਿ ਸਪੀਕਰ ਦੀ ਕੁਰਸੀ ‘ਤੇ ਵੀ ਜਾ ਕੇ ਬੈਠ ਗਏ। ਇਸ ਸੰਸਦ ਭਵਨ ਦਾ ਨਿਰਮਾਣ ਭਾਰਤ ਨੇ ਹੀ ਕਰਾਇਆ ਸੀ ਅਤੇ 2015 ਵਿੱਚ ਭਾਰਤ ਦੇ ਪੀ.ਐੱਮ. ਮੋਦੀ ਦੀ ਹਾਜ਼ਰੀ ਵਿੱਚ ਇਸ ਦਾ ਉਦਘਾਟਨ ਕੀਤਾ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਸੰਸਦ ਭਵਨ ਦੇ ਅੰਦਰ ਤਾਲਿਬਾਨੀ ਲੜਾਕੇ ਬੰਦੂਕ ਲਹਿਰਾ ਰਹੇ ਹਨ। ਇੱਕ ਲੜਾਕਾ ਬੰਦੂਕ ਲੈ ਕੇ ਸਪੀਕਰ ਦੀ ਕੁਰਸੀ ‘ਤੇ ਬੈਠਾ ਨਜ਼ਰ ਆ ਰਿਹਾ ਹੈ ਤਾਂ ਉਨ੍ਹਾਂ ਕੁਰਸੀਆਂ ‘ਤੇ ਵੀ ਬੰਦੂਕਧਾਰੀ ਬੈਠੇ ਹੋਏ ਨਜ਼ਰ ਆ ਰਹੇ ਹਨ, ਜਿਨ੍ਹਾਂ ‘ਤੇ ਦੋ ਹਫ਼ਤੇ ਪਹਿਲਾਂ ਹੀ ਅਫਗਾਨਿਸਤਾਨ ਦੇ ਪ੍ਰਤੀਨਿਧੀ ਬੈਠਦੇ ਸਨ। ਇਹ ਤਸਵੀਰਾਂ ਤਾਲਿਬਾਨਾਂ ਦੀ ਸਭ ਅੱਛਾ ਵਾਲੀ ਗੱਲ ਨੂੰ ਪੂਰੀ ਤਰਾਂ ਝੁਠਲਾਅ ਰਿਹਾ ਹੈ।

Comment here