ਸਿਆਸਤਖਬਰਾਂਦੁਨੀਆ

ਤਾਲਿਬਾਨ ਬਦਲੇਗਾ ਅਫ਼ਗਾਨ ਨੇਤਾਵਾਂ ਦੇ ਨਾਮ ’ਤੇ ਰੱਖੇ ਗਏ ਸਥਾਨਾਂ ਦੇ ਨਾਮ

ਹਮਿਦ ਕਰਜਈ ਹਵਾਈ ਅੱਡੇ ਦਾ ਨਾਮ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਿਆ
ਕਾਬੁਲ-ਬੀਤੇ ਦਿਨੀਂ ਤਾਲਿਬਾਨ ਦੀ ਨਵੀਂ ਬਣੀ ਅਫ਼ਗਾਨ ਸਰਕਾਰ ਨੇ ਕਿਹਾ ਕਿ ਉਹ ਵੱਖ-ਵੱਖ ਅਫ਼ਗਾਨ ਨੇਤਾਵਾਂ ਦੇ ਨਾਮ ’ਤੇ ਰੱਖੇ ਗਏ ਸਥਾਨਾਂ ਦੇ ਨਾਮ ਵੀ ਬਦਲ ਰਿਹਾ ਹੈ। ਇਸ ਤਹਿਤ ਤਾਲਿਬਾਨ ਸਰਕਾਰ ਨੇ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਰਾਸ਼ਟਰਪਤੀ ਹਮਿਦ ਕਰਜਈ ਦਾ ਨਾਂ ਹਟਾ ਦਿੱਤਾ ਹੈ। ਸੂਤਰਾਂ ਮੁਤਾਬਕ ਤਾਲਿਬਾਨ ਨੇ ਹਮਿਦ ਕਰਜਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਬਦਲ ਕੇ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡਾ ਕਰ ਦਿੱਤਾ ਹੈ ਅਤੇ ਹਵਾਈ ਅੱਡੇ ਦੇ ਨਵੇਂ ਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਇਸ ਦੀ ਅਧਿਕਾਰਤ ਪੱਧਰ ’ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।

Comment here