ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਪਾਕਿ ਦੇ ਨਕਸ਼ੇ ਕਦਮ ’ਤੇ ਚੱਲ ਰਿਹਾ—ਸਾਲੇਹ

ਕਾਬੁਲ-ਬੀਤੇ ਦਿਨੀਂ ਸਾਬਕਾ ਅਫਗਾਨ ਉਪ ਰਾਸ਼ਟਰਪਤੀ ਅਮਰੂਲਾਹ ਸਾਲੇਹ ਨੇ ਪਾਕਿਸਤਾਨ ਅਤੇ ਤਾਲਿਬਾਨ ਦੀ ਦੋਸਤੀ ’ਤੇ ਬੋਲਦਿਆਂ ਕਿਹਾ ਕਿ ਦੁਨੀਆ ਤੋਂ ਜਬਰਨ ਮਾਨਤਾ ਲਈ ਤਾਲਿਬਾਨ ਪਾਕਿਸਤਾਨ ਦੇ ਨਕਸ਼ੇ ਕਦਮ ’ਤੇ ਚੱਲ ਰਿਹਾ ਹੈ। ਸਾਲੇਹ ਉਨ੍ਹਾਂ ਅਫਗਾਨ ਨੇਤਾਵਾਂ ’ਚੋਂ ਹੈ ਜੋ ਤਾਲਿਬਾਨ ਦੇ ਅੱਗੇ ਝੁੱਕਣ ਤੋਂ ਮਨ੍ਹਾ ਕਰ ਚੁੱਕੇ ਹਨ। ਤਾਲਿਬਾਨ ਵਲੋਂ ਇਕ ਵਿਆਹ ’ਚ ਸੰਗੀਤ ਬੰਦ ਕਰਨ ਲਈ 13 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਸਾਲੇਹ ਨੇ ਆਪਣੇ ਟਵਿਟਰ ’ਤੇ ਲਿਖਿਆ, ਤਾਲਿਬਾਨ ਦਾ ਦੁਨੀਆ ਲਈ ਸੰਦੇਸ਼ ਸਪੱਸ਼ਟ ਹੈ ਕਿ ਜੇਕਰ ਤੁਸੀਂ ਸਾਨੂੰ ਮਾਨਤਾ ਨਹੀਂ ਦੋਵੇਗੇ ਤਾਂ ਅਸੀਂ ਹੋਰ ਕਰੂਰ ਹੋ ਜਾਵੇਗੇ ਅਤੇ ਅਧਿਕਾਰਾਂ ਅਤੇ ਮੁੱਲਾਂ ਦੇ ਪ੍ਰਤੀ ਹੋਰ ਜ਼ਿਆਦਾ ਬੁਰੇ ਹੋ ਜਾਵਾਂਗੇ।
ਸਾਲੇਹ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਸਾਨੂੰ ਮਾਨਤਾ ਦੇਵੋਗੇ ਤਾਂ ਅਸੀਂ ਘੱਟ ਬੁਰੇ ਬਣੇ ਰਹਾਂਗੇ। ਇਹ ਪਾਕਿਸਤਾਨ ਦੀ ਪੱਛਮ ਦੇ ਲਈ ਨੀਤੀ ਵਰਗਾ ਹੈ ਜਿਸ ਦੇ ਅਨੁਸਾਰ ਜੇਕਰ ਤੁਸੀਂ ਸਾਨੂੰ ਡਾਲਰ ਦੋਵੇਗਾ ਤਾਂ ਅਸੀਂ ਘੱਟ ਬੁਰੇ ਬਣੇ ਰਹਾਂਗੇ। ਜੇਕਰ ਤੁਸੀਂ ਨਹੀਂ ਦੇਵੋਗੇ ਤਾਂ ਅਸੀਂ ਸਭ ਨਾਲ ਬੁਰੇ ਬਣ ਜਾਵਾਂਗੇ। ਅਫਗਾਨਿਸਤਾਨ ’ਚ ਤਾਲਿਬਾਨ ਸ਼ਾਸਨ ਨੇ ਆਪਣੇ ਕੱਟਰਪੰਥੀ ਨਿਯਮ ਲਾਗੂ ਕਰ ਦਿੱਤੇ ਹਨ। ਇਸ ’ਚ ਸੰਗੀਤ ਸੁਣਨ ਅਤੇ ਮਨਚਾਹੇ ਕੱਪੜੇ ਪਾਉਣ ’ਤੇ ਵੀ ਮਨਾਹੀ ਹੈ। ਨਿਯਮ ਤੋੜਣ ਵਾਲਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਇਹ ਹੋਇਆ ਬੀਤੇ ਦਿਨੀਂ ਅਫਗਾਨਿਸਤਾਨ ਦੇ ਇਕ ਵਿਆਹ ’ਚ ਜਿਥੇ ਮਿਊਜ਼ਿਕ ਵਜਾਉਣ ਦੀ ਕੀਮਤ 13 ਲੋਕਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ।
ਤਾਲਿਬਾਨ ਸ਼ਾਸਨ ’ਚੋਂ ਖਬਰਾਂ ਦਾ ਬਾਹਰ ਆਉਣ ਵੀ ਬਹੁਤ ਮੁਸ਼ਕਿਲ ਹੈ। 25 ਸਾਲ ਤੱਕ ਪਾਕਿਸਤਾਨ ਨੇ ਉਨ੍ਹਾਂ ਨੂੰ ਅਫਗਾਨ ਸੰਸਕ੍ਰਿਤ ਨੂੰ ਖਤਮ ਕਰਨ ਅਤੇ ਸਾਡੀ ਧਰਤੀ ’ਤੇ ਕਬਜ਼ਾ ਕਰਕੇ ਆਈ.ਐੱਸ.ਆਈ ਦੇ ਅੰਦਰ ਸ਼ਾਸਨ ਦੀ ਸਥਾਪਨਾ ਦੇ ਲਈ ਟ੍ਰੇਨਿੰਗ ਦਿੱਤੀ। ਜੋ ਹੁਣ ਆਪਣਾ ਕੰਮ ਕਰ ਰਹੇ ਹਨ। ਅਜਿਹੇ ’ਚ ਸਾਬਕਾ ਅਫਗਾਨ ਉਪ ਰਾਸ਼ਟਰਪਤੀ ਅਮਰੂਲਾਹ ਸਾਲੇਹ ਨੇ ਟਵਿਟਰ ’ਤੇ ਲਿਖਿਆ, ‘ਤਾਲਿਬਾਨ ਲੜਾਕਿਆਂ ਨੇ ਨੇਂਗਰਹਾਰ ’ਚ ਇਕ ਵਿਆਹ ਦੀ ਪਾਰਟੀ ’ਚ ਮਿਊਜ਼ਿਕ ਨੂੰ ਬੰਦ ਕਰਨ ਲਈ 13 ਲੋਕਾਂ ਦੀ ਹੱਤਿਆ ਕਰ ਦਿੱਤੀ। ਅਸੀਂ ਸਿਰਫ ਨਿੰਦਾ ਕਰਕੇ ਆਪਣਾ ਗੁੱਸਾ ਪ੍ਰਗਟ ਨਹੀਂ ਕਰ ਸਕਦੇ।

Comment here