ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਨੇ 21 ਸਾਲ ਪਹਿਲਾ ਦਫਨਾਈ ਮੁੱਲਾ ਉਮਰ ਦੀ ‘ਕਾਰ’ ਕੱਢੀ

ਕਾਬੁਲ-ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਨੇ ਆਪਣੇ ਸੰਸਥਾਪਕ ਮੁੱਲਾ ਮੁਹੰਮਦ ਉਮਰ ਦੀ ਟੋਇਟਾ ਕਾਰ ਨੂੰ ਜ਼ਮੀਨ ਦੀ ਖੋਦਾਈ ਕਰ ਕੇ ਬਾਹਰ ਕੱਢ ਲਿਆ ਹੈ। ਮੁੱਲਾ ਉਮਰ ਨੇ ਹਿੰਸਾ ਦੇ ਸਮੇਂ ਦੌਰਾਨ ਆਪਣੀ ਨਿੱਜੀ ਗੱਡੀ ਨੂੰ ਦਫ਼ਨਾਇਆ ਸੀ ਅਤੇ ਲੁਕਾ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੇ ਅਜਿਹਾ 9/11 ਹਮਲੇ ਦੇ ਜਵਾਬ ‘ਚ ਅਮਰੀਕੀ ਫ਼ੌਜ ਦੇ 2001 ‘ਚ ਅਫਗਾਨਿਸਤਾਨ ‘ਤੇ ਹਮਲੇ ਦੌਰਾਨ ਕੀਤਾ ਸੀ।ਅਫਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਤੋਂ ਬਾਅਦ ਉਮਰ ਨੇ ਇਸ ਕਾਰ ਦੀ ਵਰਤੋਂ ਦੇਸ਼ ਦੇ ਦੱਖਣੀ ਹਿੱਸੇ ਵਿੱਚ ਲੁਕਣ ਲਈ ਕੀਤੀ ਸੀ।
ਬ੍ਰਿਟਿਸ਼ ਰੋਜ਼ਾਨਾ ਅਖ਼ਬਾਰ ‘ਦਿ ਗਾਰਡੀਅਨ’ ਮੁਤਾਬਕ ਸਬੰਧਤ ਸੀਨੀਅਰ ਅਧਿਕਾਰੀਆਂ ਨੇ ਕਾਰ ਨੂੰ ਕਾਬੁਲ ਦੇ ਨੈਸ਼ਨਲ ਮਿਊਜ਼ੀਅਮ ‘ਚ ਰੱਖਣ ਦਾ ਪ੍ਰਸਤਾਵ ਦਿੱਤਾ ਹੈ। ਤਾਲਿਬਾਨ ਦੀ ਅਗਵਾਈ ਵਾਲੀ ਅਫਗਾਨ ਸਰਕਾਰ ‘ਚ ਗ੍ਰਹਿ ਮੰਤਰੀ ਸਿਰਾਜੁਦੀਨ ਹੱਕਾਨੀ ਨੇ ਇਕ ਟਵੀਟ ‘ਚ ਕਿਹਾ ਕਿ ਇਸ ਕਾਰ ‘ਚ ਇਕ ਅਜਿਹੇ ਵਿਅਕਤੀ ਨੇ ਸਫਰ ਕੀਤਾ ਹੈ, ਜੋ ਇਤਿਹਾਸ ਦੀ ਸਭ ਤੋਂ ਸ਼ਾਨਦਾਰ ਘਟਨਾਵਾਂ ‘ਚੋਂ ਇਕ ਦਾ ਹਿੱਸਾ ਰਿਹਾ ਹੈ। ਉਸਨੂੰ ਅੱਲ੍ਹਾ ਵਿੱਚ ਵਿਸ਼ਵਾਸ ਸੀ। ਉਸਨੇ ਦਰਜਨਾਂ ਹਮਲਾਵਰ ਦੇਸ਼ਾਂ iਖ਼ਲਾਫ਼ ਸੰਘਰਸ਼ ਕੀਤਾ ਅਤੇ ਜਿੱਤਿਆ। ਉਸ ਦੀ ਕਾਰ ਨੂੰ ਦੇਸ਼ ਦੇ ਨੈਸ਼ਨਲ ਮਿਊਜ਼ੀਅਮ ‘ਚ ਰੱਖਿਆ ਜਾਣਾ ਚਾਹੀਦਾ ਹੈ। ਤਸਵੀਰਾਂ ‘ਚ ਕਾਰ ਨੂੰ ਪਲਾਸਟਿਕ ਦੀ ਚਾਦਰ ਨਾਲ ਢੱਕਿਆ ਦੇਖਿਆ ਜਾ ਸਕਦਾ ਹੈ।
ਰਿਪੋਰਟ ਅਨੁਸਾਰ ਹੁਣ 2022 ਵਿੱਚ ਤਾਲਿਬਾਨ ਨੇ ਜ਼ਾਬੁਲ ਸੂਬੇ ਵਿੱਚ ਆਪਣੇ ਸੰਸਥਾਪਕ ਦੀ ਗੱਡੀ ਨੂੰ ਬਾਹਰ ਕੱਢਿਆ ਹੈ, ਜਿੱਥੇ ਇਸਨੂੰ 21 ਸਾਲ ਪਹਿਲਾਂ ਦਫ਼ਨਾਇਆ ਗਿਆ ਸੀ। ਟੋਇਟਾ ਗੱਡੀ ਨੂੰ ਮੁੱਲਾ ਉਮਰ ਨੇ ਦਫਨਾਇਆ ਸੀ ਜਦੋਂ ਉਹ ਦੱਖਣੀ ਅਫਗਾਨਿਸਤਾਨ ਦੇ ਜ਼ਾਬੁਲ ਸੂਬੇ ਦੇ ਕੰਧਾਰ ਤੋਂ ਪਹੁੰਚਿਆ ਸੀ। ਕਾਰ ਪਲਾਸਟਿਕ ਵਿੱਚ ਲਪੇਟੀ ਹੋਈ ਮਿਲੀ ਅਤੇ ਜਿਆਦਾਤਰ ਨੁਕਸਾਨੀ ਨਹੀਂ ਹੋਈ ਸੀ। ਹਾਲਾਂਕਿ ਸਾਹਮਣੇ ਵਾਲਾ ਸ਼ੀਸ਼ਾ ਟੁੱਟ ਗਿਆ ਸੀ। ਇਸ ਗੱਡੀ ਨੂੰ ਜਲਦ ਹੀ ਅਫਗਾਨ ਨੈਸ਼ਨਲ ਮਿਊਜ਼ੀਅਮ ‘ਚ ਪ੍ਰਦਰਸ਼ਿਤ ਕੀਤਾ ਜਾਵੇਗਾ।
ਜਾਣੋ ਮੁੱਲਾ ਉਮਰ ਦੇ ਬਾਰੇ
ਸਾਲ 1960 ਵਿਚ ਦੱਖਣੀ ਅਫ਼ਗਾਨ ਸੂਬੇ ਕੰਧਾਰ ਵਿੱਚ ਜਨਮੇ ਮੁੱਲਾ ਉਮਰ ਨੇ 1980 ਦੇ ਦਹਾਕੇ ਵਿੱਚ ਸੋਵੀਅਤ ਫ਼ੌਜਾਂ iਖ਼ਲਾਫ਼ ਅਫ਼ਗਾਨ ਲੜਾਕਿਆਂ ਦੇ ਨਾਲ ਲੜਾਈ ਲੜੀ ਅਤੇ ਯੁੱਧ ਵਿੱਚ ਆਪਣੀ ਸੱਜੀ ਅੱਖ ਗੁਆ ਦਿੱਤੀ। ਮੁੱਲਾ ਉਮਰ ਨੇ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਇਕੱਠਾ ਕੀਤਾ ਜੋ ਬਾਅਦ ਵਿੱਚ ਤਾਲਿਬਾਨ ਬਣ ਗਏ। ਤਾਲਿਬਾਨ ਨੇ 1996 ਵਿੱਚ ਉਮਰ ਦੀ ਅਗਵਾਈ ਵਿੱਚ ਕਾਬੁਲ ਵਿੱਚ ਸੱਤਾ ਸੰਭਾਲੀ ਸੀ ਪਰ ਬਾਅਦ ਵਿੱਚ 2001 ਵਿੱਚ ਅਮਰੀਕਾ ਦੀ ਅਗਵਾਈ ਵਾਲੇ ਹਮਲੇ ਦੁਆਰਾ ਇਸਨੂੰ ਖ਼ਤਮ ਕਰ ਦਿੱਤਾ ਗਿਆ ਸੀ। ਮੁੱਲਾ ਉਮਰ ਦਾ ਪੁੱਤਰ ਮੁੱਲਾ ਯਾਕੂਬ ਇਸ ਸਮੇਂ ਅਫਗਾਨਿਸਤਾਨ ਵਿੱਚ ਰੱਖਿਆ ਮੰਤਰੀ ਹੈ ਅਤੇ ਨਵੀਂ ਸਰਕਾਰ ਵਿੱਚ ਕਾਫੀ ਪ੍ਰਭਾਵਸ਼ਾਲੀ ਬਣ ਗਿਆ ਹੈ। ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਦੇ ਅਨੁਸਾਰ ਕੁਝ ਰਿਪੋਰਟਾਂ ਦਾ ਸੁਝਾਅ ਹੈ ਕਿ ਤਾਲਿਬਾਨ ਨੇਤਾ ਨੇ ਖੁਦ ਆਪਣੀ ਜ਼ਖਮੀ ਅੱਖ ਨੂੰ ਕੱਟ ਦਿੱਤਾ ਸੀ, ਜਦੋਂ ਕਿ ਹੋਰਾਂ ਦਾ ਕਹਿਣਾ ਹੈ ਕਿ ਉਸ ਦਾ ਇਲਾਜ ਗੁਆਂਢੀ ਦੇਸ਼ ਦੇ ਇੱਕ ਹਸਪਤਾਲ ਵਿੱਚ ਕੀਤਾ ਗਿਆ ਸੀ। 1989 ਵਿੱਚ ਸੋਵੀਅਤ ਯੂਨੀਅਨ ਦੇ ਪਿੱਛੇ ਹਟਣ ਤੋਂ ਬਾਅਦ ਉਮਰ ਇੱਕ ਧਾਰਮਿਕ ਆਗੂ ਅਤੇ ਅਧਿਆਪਕ ਵਜੋਂ ਆਪਣੇ ਜੱਦੀ ਖੇਤਰ ਵਿੱਚ ਵਾਪਸ ਪਰਤਿਆ ਸੀ।

Comment here