ਕਾਬੁਲ-ਬੀਤੇ ਦਿਨੀਂ ਡੌਨ ਨਿਊਜ਼ ਨੇ ਆਪਣੀ ਰਿਪੋਰਟ ’ਚ ਜਾਣਕਾਰੀ ਦਿੱਤੀ ਕਿ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਵਿਦੇਸ਼ਾਂ ਵਿਚ ਜਮ੍ਹਾ ਅਰਬਾਂ ਡਾਲਰ ਨੂੰ ਜਾਰੀ ਕਰਨ ਲਈ ਦਬਾਅ ਬਣਾ ਰਹੀ ਹੈ। ਅਫ਼ਗਾਨਿਸਤਾਨ ਦੀ ਪਿਛਲੀ ਸਰਕਾਰ ਨੇ ਅਮਰੀਕੀ ਫੈਡਰਲ ਰਿਜ਼ਰਵ ਅਤੇ ਯੂਰਪ ਦੇ ਹੋਰ ਕੇਂਦਰੀ ਬੈਂਕਾਂ ਵਿਚ ਇਹ ਸੰਪਤੀ ਜਮ੍ਹਾਂ ਕੀਤੀ ਪਰ ਅਗਸਤ ਵਿਚ ਤਾਲਿਬਾਨ ਵੱਲੋਂ ਪੱਛਮੀ ਸਮਰਥਿਤ ਸਰਕਾਰ ਨੂੰ ਹਟਾਉਣ ਅਤੇ ਦੇਸ਼ ਦੀ ਕਮਾਨ ਸੰਭਾਲਣ ਦੇ ਬਾਅਦ ਇਹ ਪੈਸਾ ਜਮ੍ਹਾਂ ਹੋਇਆ ਹੈ।
ਅਫ਼ਗਾਨਿਸਤਾਨ ਦੇ ਵਿੱਤ ਮੰਤਰਾਲਾ ਦੇ ਇਕ ਬੁਲਾਰੇ ਨੇ ਕਿਹਾ ਕਿ ਸਰਕਾਰ ਮਨੁੱਖੀ ਅਧਿਕਾਰਾਂ ਪ੍ਰਤੀ ਸੁਚੇਤ ਹੈ ਅਤੇ ਇਸੇ ਮਕਸਦ ਨਾਲ ਔਰਤਾਂ ਨੂੰ ਸਿੱਖਿਆ ਦੇ ਬਰਾਬਰ ਮੌਕੇ ਦਿੱਤੇ ਜਾ ਰਹੇ ਹਨ। ਬੁਲਾਰੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਹੋਰ ਬਦਲਾਅ ਲਿਆਉਣ ਅਤੇ ਮਨੁੱਖੀ ਕੰਮਾਂ ਲਈ ਸਾਨੂੰ ਫੰਡ ਦੀ ਲੋੜ ਹੈ। ਸਾਲ 1996 ਤੋਂ ਲੈ ਕੇ 2001 ਤੱਕ ਤਾਲਿਬਾਨ ਦੇ ਸ਼ਾਸਨ ਦੌਰਾਨ ਔਰਤਾਂ ਨੂੰ ਬਾਹਰ ਕੰਮ ਕਰਨ ਅਤੇ ਸਿੱਖਿਆ ਪ੍ਰਾਪਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।
Comment here