ਸਿਆਸਤਖਬਰਾਂਦੁਨੀਆ

ਤਾਲਿਬਾਨ ਨੇ ਮੁੜ ਤੋਂ ਸੰਗਠਿਤ ਹੋਣ ਲਈ ਪਾਕਿ ’ਚ ਪਨਾਹ ਲਈ—ਸੈਨੇਟਰ ਰੀਡ

ਵਾਸ਼ਿੰਗਟਨ-ਅਮਰੀਕਾ ਦੇ ਸੰਸਦ ਮੈਂਬਰ ਸੈਨੇਟਰ ਜੈਕ ਰੀਡ ਨੇ ਕਿਹਾ ਹੈ ਕਿ ‘‘ਉਨ੍ਹਾਂ ਦਾ ਦੇਸ਼ ਤਾਲਿਬਾਨ ਲਈ ਪਾਕਿਸਤਾਨ ਦਾ ਸਮਰਥਨ ਰੋਕਣ ’ਚ ਅਸਫ਼ਲ ਰਿਹਾ ਹੈ। ਇਹ ਅਫਗਾਨਿਸਤਾਨ ’ਚ ‘ਅਮਰੀਕਾ ਦੀ ਅਸਫ਼ਲਤਾ’ ਦਾ ਇੱਕ ਮੁੱਖ ਕਾਰਨ ਹੈ। ਰੀਡ ਨੇ ਅਫਗਾਨਿਸਤਾਨ ’ਤੇ ਕਾਂਗਰਸ ਦੀ ਬਹਿਸ ਦੌਰਾਨ ਕਿਹਾ, ‘‘ਅਮਰੀਕੀ ਫੌਜਾਂ ਦੀ ਵਾਪਸੀ ਅਤੇ ਉਸ ਦੇ ਆਲੇ ਦੁਆਲੇ ਦੀਆਂ ਘਟਨਾਵਾਂ ਬਾਹਰੀ ਪ੍ਰਭਾਵਾਂ ਤੋਂ ਵੱਖਰੀਆਂ ਨਹੀਂ ਸਨ। ਇਰਾਕ ’ਚ ਜੋ ਕੁਝ ਸਾਡੇ ਨਾਲ ਹੋਇਆ, ਤਾਲਿਬਾਨ ਲਈ ਪਾਕਿਸਤਾਨ ਦੇ ਸਮਰਥਨ ਨਾਲ ਨਜਿੱਠਣ ’ਚ ਸਾਡੀ ਅਸਫ਼ਲਤਾ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਦਸਤਖਤ ਕੀਤੇ ਗਏ। ਦੋਹਾ ਸਮਝੌਤੇ ਨੇ ਅਫਗਾਨਿਸਤਾਨ ’ਚ ਸਾਡੀ ਅਸਫ਼ਲਤਾ ਦਾ ਰਾਹ ਪੱਧਰਾ ਕੀਤਾ।’’
ਸੈਨੇਟ ਦੀ ਆਰਮਡ ਸਰਵਿਸਿਜ਼ ਕਮੇਟੀ ਦੇ ਮੈਂਬਰ ਸੈਨੇਟਰ ਜਿਮ ਇਨਹੋਫ ਨੇ ਕਿਹਾ ਕਿ ‘‘ਅਫਗਾਨ ਸਰਕਾਰ ਦੀ ਅਗਵਾਈ ਹੁਣ ਅੱਤਵਾਦੀ ਕਰ ਰਹੇ ਹਨ, ਜਿਨ੍ਹਾਂ ਦਾ ਲੰਮੇ ਸਮੇਂ ਤੋਂ ਅਲ-ਕਾਇਦਾ ਨਾਲ ਸਬੰਧ ਰਿਹਾ।’’ ਉਨ੍ਹਾਂ ਨੇ ਕਿਹਾ ‘‘ਅਸੀਂ ਅਫਗਾਨਿਸਤਾਨ ਹਵਾਈ ਖੇਤਰ ’ਚ ਦਾਖਲ ਹੋਣ ਲਈ ਪਾਕਿਸਤਾਨ ਸਰਕਾਰ ਦੇ ਰਹਿਮ ’ਤੇ ਨਿਰਭਰ ਹਾਂ। ਜੇਕਰ ਅਸੀਂ ਉੱਥੇ ਦਾਖਲ ਹੁੰਦੇ ਹਾਂ ਤਾਂ ਅਸੀਂ ਅਫਗਾਨਿਸਤਾਨ ’ਚ ਅਲ-ਕਾਇਦਾ ’ਤੇ ਹਮਲਾ ਨਹੀਂ ਕਰ ਸਕਦੇ ਕਿਉਂਕਿ ਅਸੀਂ ਚਿੰਤਤ ਹਾਂ ਕਿ ਤਾਲਿਬਾਨ ਉਥੇ ਮੌਜੂਦ ਅਮਰੀਕੀਆਂ ਨਾਲ ਕੀ ਕਰੇਗਾ। ਪ੍ਰਸ਼ਾਸਨ ਨੂੰ ਈਮਾਨਦਾਰ ਹੋਣਾ ਚਾਹੀਦਾ ਹੈ।’’ ਰਾਸ਼ਟਰਪਤੀ ਜੋ ਬਾਇਡੇਨ ਦੇ ਵਿਨਾਸ਼ਕਾਰੀ ਫੈਸਲਿਆਂ ਕਾਰਨ ਅਮਰੀਕੀ ਪਰਿਵਾਰਾਂ ਨੂੰ ਅੱਤਵਾਦੀਆਂ ਦਾ ਖ਼ਤਰਾ ਵਧ ਰਿਹਾ ਹੈ ਅਤੇ ਇਨ੍ਹਾਂ ਖਤਰਿਆਂ ਨਾਲ ਨਿਪਟਣ ਦੀ ਸਾਡੀ ਯੋਗਤਾ ਖ਼ਤਮ ਹੋ ਗਈ ਹੈ।’’ ਸੁਣਵਾਈ ਦੌਰਾਨ, ਸੈਨੇਟਰ ਰੀਡ ਨੇ ਕਿਹਾ ਕਿ ਯੁੱਧ ਦੌਰਾਨ ਅਮਰੀਕਾ, ਤਾਲਿਬਾਨ ਨੂੰ ਪਾਕਿਸਤਾਨ ਤੋਂ ਮਿਲ ਰਹੇ ਸਮਰਥਨ ਨਾਲ ਨਜਿੱਠਣ ’ਚ ਅਸਫ਼ਲ ਰਿਹਾ। ਇੱਥੋਂ ਤੱਕ ਕਿ ਅਮਰੀਕੀ ਡਿਪਲੋਮੈਟਾਂ ਨੇ ਪਾਕਿਸਤਾਨੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਦੀ ਫੌਜ ਨੇ ਅੱਤਵਾਦ ਵਿਰੋਧੀ ਕਾਰਵਾਈਆਂ ’ਚ ਸਮਰਥਨ ਕੀਤਾ। ਉਨ੍ਹਾਂ ਕਿਹਾ, ਤਾਲਿਬਾਨ ਨੇ ਮੁੜ ਤੋਂ ਸੰਗਠਿਤ ਹੋਣ ਲਈ ਪਾਕਿਸਤਾਨ ’ਚ ਪਨਾਹ ਲਈ। ਹਾਲ ਹੀ ’ਚ ਵਧੀ ਤਾਲਿਬਾਨ ਦੀ ਬਗਾਵਤ ਨੂੰ ਦੋਹਾ ਸਮਝੌਤੇ ਨਾਲ ਜੋੜਿਆ ਜਾ ਸਕਦਾ ਹੈ, ਜਿਸ ’ਤੇ ਸਾਲ 2020 ’ਚ ਤਤਕਾਲੀ ਰਾਸ਼ਟਰਪਤੀ ਟਰੰਪ ਨੇ ਹਸਤਾਖਰ ਕੀਤੇ ਸਨ।’’

Comment here