ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਨੇ ਦੁਕਾਨਾਂ ’ਚ ਲੱਗੇ ਪੁਤਲਿਆਂ ਦਾ ਸਿਰ ਕਲਮ ਕਰਨ ਦੇ ਦਿੱਤੇ ਆਦੇਸ਼

ਕਾਬੁਲ-ਸੱਤਾ ਵਿਚ ਆਉਣ ਤੋਂ ਬਾਅਦ ਤੋਂ ਤਾਲਿਬਾਨ ਮਨਮਰਜ਼ੀ ਵਾਲੇ ਕਾਨੂੰਨ ਪਾਸ ਕਰ ਰਿਹਾ ਹੈ। ਹੁਣ ਤਾਲਿਬਾਨੀ ਫ਼ੌਜੀ ਦੁਕਾਨਾਂ ਵਿਚ ਲੱਗੇ ਪੁਤਲਿਆਂ ਦਾ ਸਿਰ ਕਲਮ ਕਰ ਰਹੇ ਹਨ। ਇਸ ਦੇ ਪਿੱਛੇ ਤਾਲਿਬਾਨ ਦਾ ਕਹਿਣਾ ਹੈ ਕਿ ਇਹ ਪੁਤਲੇ ਇਸਲਾਮ ਵਲੋਂ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਪੱਛਮੀ ਸੂਬੇ ਹੇਰਾਤ ਵਿਚ ਤਾਲਿਬਾਨ ਨੇ ਦੁਕਾਨਾਦਾਰਾਂ ਨੂੰ ਹੁਕਮ ਦਿੱਤਾ ਹੈ ਅਤੇ ਉਹ ਆਪਣੀਆਂ ਦੁਕਾਨਾਂ ਵਿਚ ਰੱਖੇ ਪੁਤਲਿਆਂ ਦਾ ਸਿਰ ਕੱਟ ਕੇ ਅੱਲਗ ਕਰ ਦੇਣ ਕਿਉਂਕਿ ਇਹ ਸਭ ਮੂਰਤੀਆਂ ਹਨ ਅਤੇ ਇਸਲਾਮ ਵਿਚ ਮੂਰਤੀਆਂ ਦੀ ਪੂਜਾ ਕਰਨਾ ਵੱਡਾ ਗੁਨਾਹ ਹੈ।
ਤਾਲਿਬਾਨ ਨੇ ਪਾਕਿਸਤਾਨ ਨੂੰ ਸਰਹੱਦ ’ਤੇ ਬਾੜ ਬਣਾਉਣ ਤੋਂ ਰੋਕਿਆ
ਅਫਗਾਨਿਸਤਾਨ ਵਿਚ ਸੱਤਾਧਿਰ ਤਾਲਿਬਾਨ ਨੇ ਪਾਕਿਸਤਾਨੀ ਫੌਜੀ ਬਲਾਂ ਨੂੰ ਅਫਗਾਨ-ਪਾਕਿਸਤਾਨ ਸਰਹੱਦ ਤੇ ਕੰਡਿਆਲੀਆਂ ਤਾਰਾਂ ਦੀ ਬਾੜ ਬਣਾਉਣ ਤੋਂ ਰੋਕ ਦਿੱਤਾ। ਖ਼ਬਰ ਮੁਤਾਬਕ ਅਫਗਾਨਿਸਤਾਨ ਦੇ ਇਕ ਖੇਤਰ ਨਿਮਰੋਜ ਵਿਚ ਰਹਿਣ ਵਾਲੇ ਸਥਾਨਕ ਲੋਕਾਂ ਨੇ ਪਾਕਿਸਤਾਨ ਦੀ ਫੌਜ ਨੂੰ ਸਰਹੱਦ ’ਤੇ ਬਾੜ ਲਗਾਉਣ ਤੋਂ ਰੋਕਣ ਨੂੰ ਕਿਹਾ ਹੈ। ਇਥੇ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਫ਼ੌਜ ਕਥਿਤ ਤੌਰ ’ਤੇ ਚਾਹਰ ਬੁਰਜਕ ਜ਼ਿਲੇ ਵਿਚ ਇਕ ਚੌਂਕੀ ਦਾ ਨਿਰਮਾਣ ਕਰਨਾ ਚਾਹੁੰਦਾ ਹੈ। ਮੌਕੇ ’ਤੇ ਮੌਜੂਦ ਲੋਕਾਂ ਦੇ ਦੱਸਿਆ ਕਿ ਬਾੜ ਲਗਾਏ ਜਾਣ ਦਾ ਕੰਮ ਕਰਨ ਦੌਰਾਨ ਪਾਕਿਸਤਾਨ ਦੀ ਫ਼ੌਜ ਅਫਗਾਨ ਸਰਹੱਦ ਵਿਚ 15 ਕਿਲੋਮੀਟਰ ਤੱਕ ਅੰਦਰ ਆ ਗਈ ਸੀ। ਇਕ ਹਫ਼ਤਾ ਪਹਿਲਾਂ ਤਾਲਿਬਾਨ ਵਲੋਂ ਨਿਯੁਕਤ ਆਮ ਖੁਫੀਆ ਡਾਇਰੈਟੋਰੇਟ ਦੇ ਪ੍ਰਮੁੱਖ ਨੇ ਨਾਂਗਰਹਾਰ ਵਿਚ ਪਾਕਿਸਤਾਨੀ ਫ਼ੌਜੀ ਬਲਾਂ ਦੀ ਲਗਾਈਆਂ ਗਈਆਂ ਕੰਡਿਆਲੀਆਂ ਤਾਰਾਂ ਦੀ ਬਾੜ ਕੱਟ ਦਿੱਤੀ ਸੀ ਅਤੇ ਉਨ੍ਹਾਂ ਨੂੰ ਦੁਬਾਰਾ ਅਜਿਹਾ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਅਫਾਗਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਮੌਜੂਦ 2400 ਕਿਲੋਮੀਟਰ ਦੀ ਡੂਰੰਡ ਲਾਈਨ ਦੋਨੋਂ ਦੇਸ਼ਾਂ ਵਿਚਾਲੇ ਤਣਾਅ ਦਾ ਕਾਰਨ ਰਹੀ ਹੈ।

Comment here