ਕਾਬੁਲ-ਤਾਲਿਬਾਨ ਨੇ ਦੇਸ਼ ਦੇ ਕੇਂਦਰੀ ਬੈਂਕ ਦਿ ਅਫਗਾਨਿਸਤਾਨ ਬੈਂਕ (ਡੀ. ਏ. ਬੀ.) ਨੂੰ ਲਗਭਗ 12.3 ਮਿਲੀਅਨ ਡਾਲਰ ਨਕਦ ਅਤੇ ਸੋਨਾ ਸੌਂਪਿਆ ਹੈ। ਪ੍ਰਸ਼ਾਸਨ ਦੇ ਸਾਬਕਾ ਅਧਿਕਾਰੀਆਂ ਦੇ ਘਰਾਂ ਅਤੇ ਸਾਬਕਾ ਸਰਕਾਰ ਦੀ ਖੁਫੀਆ ਏਜੰਸੀ ਦੇ ਸਥਾਨਕ ਦਫਤਰਾਂ ਤੋਂ ਮਿਲੀ ਨਕਦੀ ਅਤੇ ਸੋਨੇ ਦੀਆਂ ਛੜਾਂ ਬੈਂਕ ਦੇ ਖਜ਼ਾਨੇ ’ਚ ਜਮ੍ਹਾ ਕਰਵਾਈਆਂ ਗਈਆਂ ਹਨ। ਕੇਂਦਰੀ ਬੈਂਕ ਦੇ ਕਾਰਜਕਾਰੀ ਗਵਰਨਰ ਮੁਹੰਮਦ ਇਦਰੀਸ ਨੇ ਵਪਾਰਕ ਬੈਂਕਾਂ ’ਚ ਅਫਗਾਨਾਂ ਦੀ ਜਮ੍ਹਾ ਰਾਸ਼ੀ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ।
ਕੇਂਦਰੀ ਬੈਂਕ ਦੇ ਬਿਆਨ ’ਚ ਕਿਹਾ ਗਿਆ ਹੈ ਕਿ ਖੇਤਰ ਅਤੇ ਦੁਨੀਆ ਦੇ ਸਾਰੇ ਵਪਾਰਕ ਬੈਂਕ ਆਮ ਤੌਰ ’ਤੇ ਆਪਣੀ ਪੂੰਜੀ ਦਾ 10 ਫ਼ੀਸਦੀ ਨਕਦੀ ਦੇ ਰੂਪ ’ਚ ਰੱਖਦੇ ਹਨ ਅਤੇ ਬਕਾਏ ਦੀ ਵਰਤੋ ਵੱਖ-ਵੱਖ ਵਪਾਰਕ ਗਤੀਵਿਧੀਆਂ ’ਚ ਕਰਦੇ ਹਨ ਅਤੇ ਆਪਣੇ ਲੋਕਾਂ ਨੂੰ ਲਾਭਦਾਇਕ ਸੇਵਾਵਾਂ ਪ੍ਰਦਾਨ ਕਰਦੇ ਹਨ। ਅਫਗਾਨਿਸਤਾਨ ’ਚ ਵਪਾਰਕ ਬੈਂਕ ਔਸਤਨ 50 ਫ਼ੀਸਦੀ ਅਫਗਾਨੀ ਅਤੇ ਵਿਦੇਸ਼ੀ ਕਰੰਸੀ ਆਪਣੇ ਕੋਲ ਰੱਖਦੇ ਹਨ, ਇਸ ਲਈ ਬੈਂਕਿੰਗ ਖੇਤਰ ਚੰਗੀ ਸਥਿਤੀ ’ਚ ਹੈ। ਇਹ ਬਿਆਨ ਉਦੋਂ ਆਇਆ ਜਦੋਂ ਅਗਸਤ ਦੇ ਅੱਧ ’ਚ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਹਜ਼ਾਰਾਂ ਗਾਹਕ ਆਪਣੀ ਬੱਚਤ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।
Comment here