ਅਪਰਾਧਸਿਆਸਤਖਬਰਾਂ

ਤਾਲਿਬਾਨ ਨੇ ਆਈ.ਐੱਸ ਦੇ ਅੱਠ ਅੱਤਵਾਦੀਆਂ ਨੂੰ ਕੀਤਾ ਢੇਰ

ਇਸਲਾਮਾਬਾਦ-ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਕਿਹਾ ਕਿ ਅਫਗਾਨਿਸਤਾਨ ‘ਚ ਸੱਤਾਧਾਰੀ ਤਾਲਿਬਾਨ ਨੇ ਇਸਲਾਮਿਕ ਸਟੇਟ ਦੇ ਅੱਠ ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਨੌ ਹੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਜਾਹਿਦ ਨੇ ਕਿਹਾ ਕਿ ਰਾਜਧਾਨੀ ਅਤੇ ਪੱਛਮੀ ਨਿਮਰੋਜ਼ ਸੂਬੇ ‘ਚ ਆਈ.ਐੱਸ ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਦੇ ਹੋਏ ਛਾਪੇ ਮਾਰੇ ਗਏ ਹਨ। ਇਹ ਅੱਤਵਾਦੀਆਂ ਨੇ ਹਾਲ ਹੀ ‘ਚ ਕਾਬੁਲ ‘ਚ ਲੋਂਗਨ ਹੋਟਲ, ਪਾਕਿਸਤਾਨੀ ਦੂਤਾਵਾਸ ਅਤੇ ਫੌਜੀ ਹਵਾਈ ਅੱਡੇ ‘ਤੇ ਹਮਲੇ ਕੀਤੇ ਸਨ। ਮੁਜਾਹਿਦ ਨੇ ਦੱਸਿਆ ਕਿ ਅੱਠ ਅੱਤਵਾਦੀ ਮਾਰੇ ਗਏ। ਇਨ੍ਹਾਂ ‘ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਸੱਤ ਅੱਤਵਾਦੀਆਂ ਨੂੰ ਕਾਬੁਲ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਨਿਮਰੋਜ਼ ਸੂਬੇ ‘ਚ ਇਕ ਆਪਰੇਸ਼ਨ ਦੌਰਾਨ ਦੋ ਅੱਤਵਾਦੀ ਫੜੇ ਗਏ। ਇਕ ਸਰਕਾਰੀ ਬੁਲਾਰੇ ਨੇ ਟਵੀਟ ਕੀਤਾ ਕਿ ਇਨ੍ਹਾਂ ਮੈਂਬਰਾਂ ਦੀ ਚੀਨੀ ਹੋਟਲ ਦੇ ਹਮਲੇ ‘ਚ ਮੁੱਖ ਭੂਮਿਕਾ ਸੀ ਅਤੇ ਇਨ੍ਹਾਂ ਨੇ ਆਈ.ਐੱਸ ਦੇ ਵਿਦੇਸ਼ੀ ਅੱਤਵਾਦੀਆਂ ਦੇ ਅਫਗਾਨਿਸਤਾਨ ‘ਚ ਦਾਖ਼ਲ ਹੋਣ ਦਾ ਰਾਹ ਬਣਾਇਆ ਸੀ।
ਮੁਜਾਹਿਦ ਦੇ ਕਿਹਾ ਕਿ ਵਿਦੇਸ਼ੀ ਨਾਗਰਿਕਾ ਸਣੇ ਅੱਠ ਅੱਤਵਾਦੀ ਮਾਰੇ ਗਏ। ਮੁਜਾਹਿਦ ਨੇ ਕਿਹਾ ਕਿ ਤਾਲਿਬਾਨ ਦੇ ਸੁਰੱਖਿਆ ਬਲਾਂ ਨੇ ਸ਼ਾਹਦਾਈ ਸਾਲਹਿਨ ਖ਼ੇਤਰ ‘ਚ ਆਈ.ਐੱਸ ਦੇ ਇਕ ਟਿਕਾਣੇ ‘ਤੇ ਛਾਪਾ ਮਾਰਿਆ ਕੇ ਹਲਕੇ ਹਥਿਆਰ, ਗ੍ਰਨੇਡ, ਜੈਕਟਾਂ ਅਤੇ ਵਿਸਫੋਟਕ ਬਰਾਮਦ ਕੀਤੇ। ਇਸਲਾਮਿਕ ਸਟੇਟ ਸਮੂਹ ਨੇ ਅਫਗਾਨਿਸਤਾਨ ਦੀ ਰਾਜਧਾਨੀ ‘ਚ ਫੌਜੀ ਹਵਾਈ ਅੱਡੇ ‘ਤੇ ਇਕ ਚੌਕੀ ਨੇੜੇ ਐਤਵਾਰ ਨੂੰ ਘਾਤਕ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਆਈ.ਐੱਸ ਨੇ ਇਕ ਹਮਲਾਵਰ ਦੀ ਤਸਵੀਰ ਜਾਰੀ ਕੀਤੀ ਜਿਸ ਦੀ ਪਛਾਣ ਅਬਦੁਲ ਜੱਬਾਰ ਵਜੋਂ ਹੋਈ। ਅੱਤਵਾਦੀ ਸੰਗਠਨ ਨੇ ਕਿਹਾ ਕਿ ਉਹ ਗੋਲਾ ਬਾਰੂਦ ਖ਼ਤਮ ਹੋਣ ਤੋਂ ਬਾਅਦ ਹੋਟਲ ‘ਚ ਹਮਲੇ ਤੋਂ ਬਚ ਕੇ ਨਿਕਲ ਆਇਆ। ਸੰਗਠਨ ਨੇ ਇਹ ਵੀ ਕਿਹਾ ਕਿ ਉਸਨੇ ਆਪਣੀ ਜਾਂਚ ਚੌਕੀ ਨੇੜੇ ਸੈਨਿਕਾਂ ਨੂੰ ਨਿਸ਼ਾਨਾ ਬਣਾਉਦੇ ਹੋਏ ਵਿਸਫੋਟਕ ਨਾਲ ਭਰੀ ਜੈਕੇਟ ਨੂੰ ਵਿਸਫੋਟ ਕਰ ਦਿੱਤਾ।

Comment here