ਸਿਆਸਤਖਬਰਾਂਦੁਨੀਆ

ਤਾਲਿਬਾਨ ਨੇ ਅਫਗਾਨ ਕੈਲੰਡਰ ਤੋਂ ਨੌਰੋਜ਼ ਦੀ ਛੁੱਟੀ ਹਟਾਈ

ਕਾਬੁਲ- ਮੀਡੀਆ ਰਿਪੋਰਟਾਂ ਅਨੁਸਾਰ ਤਾਲਿਬਾਨ ਨੇ ਅਫਗਾਨ ਕੈਲੰਡਰ ਤੋਂ ਨਵਰੋਜ਼ ਜਾਂ ਨੌਰੋਜ਼ ਦੀ ਛੁੱਟੀ ਨੂੰ ਹਟਾ ਦਿੱਤਾ ਹੈ। ਇੱਕ ਹੱਥ ਲਿਖਤ ਪੱਤਰ ਵਿੱਚ, ਤਾਲਿਬਾਨ ਦੇ ਕਿਰਤ ਅਤੇ ਸਮਾਜਿਕ ਮਾਮਲਿਆਂ ਦੇ ਮੰਤਰਾਲੇ ਨੇ ਸਰਕਾਰੀ ਏਜੰਸੀਆਂ ਨੂੰ “ਹਮਾਲ” ਮਹੀਨੇ ਦੇ ਪਹਿਲੇ ਅਤੇ ਦੂਜੇ ਦਿਨ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਵਿਭਾਗ ਦੇ ਕਰਮਚਾਰੀਆਂ ਨੂੰ ਆਪਣੀਆਂ ਸਰਕਾਰੀ ਡਿਊਟੀਆਂ ‘ਤੇ ਹਾਜ਼ਰ ਹੋਣਾ ਚਾਹੀਦਾ ਹੈ। ਪੱਤਰ ਦੇ ਅਨੁਸਾਰ, ਨਵਰੋਜ਼ ਜਾਂ ਨੌਰੋਜ਼, ਜੋ ਕਿ ਫਾਰਸੀ ਅਤੇ ਈਰਾਨੀ ਨਵੇਂ ਸਾਲ ਨੂੰ ਦਰਸਾਉਂਦਾ ਹੈ, ਤਾਲਿਬਾਨ ਸ਼ਾਸਨ ਦੇ ਅਧੀਨ ਅਫਗਾਨਿਸਤਾਨ ਵਿੱਚ ਨਹੀਂ ਮਨਾਇਆ ਜਾਵੇਗਾ।ਨਵਰੋਜ਼ ਬਸੰਤ ਦੀ ਸ਼ੁਰੂਆਤ ਤੇ ਕੁਦਰਤ ਦੇ ਨਵੀਨੀਕਰਨ ਲਈ ਸਮਰਪਿਤ ਹੈ ਤੇ ਇਹ ਕਲੰਡਰ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਪਾਰਸੀ ਲੋਕਾਂ ਵਲੋਂ ਮਨਾਇਆ ਜਾਂਦਾ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲ੍ਹਾ ਮੁਜਾਹਿਦ ਨੇ ਕਿਹਾ, ‘ਅਸੀਂ ਅਜਿਹਾ ਕੋਈ ਸਮਾਰੋਹ ਨਹੀਂ ਮਨਾਉਂਦੇ ਜੋ ਇਸਲਾਮ ‘ਚ ਨਹੀਂ ਹੈ।’ ਹਾਲਾਂਕਿ, ਬੁਲਾਰੇ ਨੇ ਦਾਅਵਾ ਕੀਤਾ ਸੀ ਕਿ ਸਮੂਹ ਲੋਕਾਂ ਨੂੰ ਨਵਰੋਜ਼ ਮਨਾਉਣ ਤੋਂ ਨਹੀਂ ਰੋਕਿਆ ਜਾਵੇਗਾ।

Comment here