ਕਾਬੁਲ– ਤਾਲਿਬਾਨ ਨਾਲ ਡੀਲ ਤਹਿਤ ਫੌਜਾਂ ਦੀ ਵਾਪਸੀ ਦੇ ਦੋਸ਼ ਝਲ ਰਹੇ ਅਮਰੀਕਾ ਬਾਰੇ ਇਕ ਹੋਰ ਚਰਚਾ ਹੋ ਰਹੀ ਹੈ ਕਿ ਕਾਬੁਲ ਤੋਂ ਲੋਕਾਂ ਨੂੰ ਕੱਢਣ ਦੇ ਮਿਸ਼ਨ ‘ਚ ਜੁਟੀ ਅਮਰੀਕਾ ਦੀ ਖੁਫੀਆਾ ਏਜੰਸੀ ਸੀ.ਆਈ.ਏ ਦੇ ਡਾਇਰੈਕਟਰ ਵਿਲੀਅਮ ਜੇ ਬਤਰਸ ਨੇ ਕਾਬੁਲ ‘ਚ ਤਾਲਿਬਾਨ ਦੇ ਸਾਬਕਾ ਨੇਤਾ ਮੁੱਲਾ ਅਬਦੁੱਲ ਗਨੀ ਬਰਾਦਰ ਨਾਲ ਸੀਕਰੇਟ ਮੁਲਾਕਾਤ ਕੀਤੀ। ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਇਹ ਬਾਇਡੇਨ ਪ੍ਰਸ਼ਾਸਨ ਅਤੇ ਤਾਲਿਬਾਨ ਦੇ ਵਿਚਾਲੇ ਪਹਿਲੀ ਚੋਟੀ ਦੀ ਮੀਟਿੰਗ ਦੱਸੀ ਜਾ ਰਹੀ ਹੈ। ਵਾਸ਼ਿੰਗਟਨ ਪੋਸਟ ਨੇ ਸੰਵੇਦਨਸ਼ੀਲ ਕੂਟਨੀਤੀ ‘ਤੇ ਚਰਚਾ ਕਰਨ ਵਾਲੇ ਅਮਰੀਕੀ ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡੇਨ ਨੇ ਆਪਣੇ ਚੋਟੀ ਦੇ ਜਾਸੂਸ, ਵਿਦੇਸ਼ ਸੇਵਾ ਦੇ ਇਕ ਅਨੁਭਵੀ ਅਧਿਕਾਰੀ ਅਤੇ ਆਪਣੇ ਮੰਤਰੀ ਮੰਡਲ ‘ਚ ਸਭ ਤੋਂ ਜ਼ਿਆਦਾ ਸਨਮਾਨਿਤ ਡਿਪਲੋਮੈਟਸ ਨੂੰ ਭੇਜਣ ਦਾ ਨਿਰਮਾਣ ਕਾਫੀ ਸੋਚ-ਸਮਝ ਕੇ ਲਿਆ ਹੈ। ਤਾਲਿਬਾਨ ਨੇ ਕੁਝ ਦਿਨ ਪਹਿਲਾਂ ਹੀ ਅਮਰੀਕਾ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਕਾਬੁਲ ਤੋਂ ਲੋਕਾਂ ਨੂੰ ਕੱਢਣਾ ਬੰਦ ਕਰਨ। ਇੰਨਾ ਹੀ ਨਹੀਂ, ਤਾਲਿਬਾਨ 31 ਅਗਸਤ ਦੀ ਤਾਰੀਕ ਦੀ ਵੀ ਉਡੀਕ ਕਰ ਰਿਹਾ ਹੈ। ਇਸ ਸਮੇਂ ਲਗਭਗ 6000 ਅਮਰੀਕੀ ਸੈਨਿਕ ਕਾਬੁਲ ਹਵਾਈ ਅੱਡੇ ਦੀ ਸੁਰੱਖਿਆ ‘ਚ ਤਾਇਨਾਤ ਹੈ। ਹਵਾਈ ਅੱਡੇ ਦੀ ਬਾਊਂਡਰੀਵਾਲ ਦੇ ਬਾਹਰ ਤਾਲਿਬਾਨ ਲੜਾਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਅਫਗਾਨੀ ਨਾਗਰਿਕਾਂ ਨੂੰ ਧਮਕਾ ਵੀ ਰਹੇ ਹਨ। ਪਿਛਲੇ ਕਈ ਦਿਨਾਂ ‘ਚ ਅਜਿਹੀ ਵੀ ਰਿਪੋਰਟ ਆਈ ਹੈ ਕਿ ਤਾਲਿਬਾਨ ਲੜਾਕਿਆਂ ਨੇ ਇਨ੍ਹਾਂ ਲੋਕਾਂ ‘ਤੇ ਗੋਲੀਆਂ ਚਲਾਈਆਂ ਹਨ। ਅਮਰੀਕੀ ਖੁਫੀਆਂ ਏਜੰਸੀ ਸੀ.ਆਈ.ਏ. ਨੇ ਤਾਲਿਬਾਨ ਨਾਲ ਮੀਟਿੰਗ ਦੀ ਗੱਲ ਤੋਂ ਮਨ੍ਹਾ ਕਰ ਦਿੱਤਾ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ‘ਚ ਅਫਗਾਨਿਸਤਾਨ ਨਾਲ ਅਮਰੀਕੀ ਸੈਨਾ ਦੀ ਪੂਰਨ ਵਾਪਸੀ ਕਰਨ ਦਿੱਤੀ ਗਈ। 31 ਅਗਸਤ ਦੀ ਡੈੱਡਲਾਈਨ ‘ਤੇ ਗੱਲ ਹੋਈ। ਕੁਝ ਸਹਿਯੋਗੀ ਦੇਸ਼ਾਂ ਵਲੋਂ ਬਾਇਡੇਨ ਪ੍ਰਸ਼ਾਸਨ ‘ਤੇ ਦਬਾਅ ਹੈ ਕਿ ਤਾਲਿਬਾਨ ਤੋਂ ਬਚਣ ਲਈ ਬੇਤਾਬ ਅਫਗਾਨ ਸਹਿਯੋਗੀਆਂ ਨੂੰ ਕੱਢਣ ‘ਚ ਸਹਾਇਤਾ ਕਰਨ ਲਈ ਆਪਣੀ ਸੈਨਾ ਨੂੰ ਅਗਲੇ ਮਹੀਨੇ ਤੱਕ ਤਾਇਨਾਤ ਰੱਖਣ, ਪਰ ਬਾਇਡਨ ਨੇ ਕਿਹਾ ਸੀ ਕਿ ਉਹ ਆਪਣੇ ਫੈਸਲੇ ਤੇ ਅਡਿੱਗ ਹੈ। ਇਸ ਮਗਰੋੰ ਕਾਬੁਲ ਹਵਾਈ ਅਡੇ ਤੇ ਹੋਏ ਹਮਲੇ ਮਗਰੋਂ ਹਾਲਾਤ ਕੁਝ ਬਦਲ ਗਏ ਹਨ।
ਇਸ ਦੌਰਾਨ ਇਹ ਵੀ ਚਰਚਾ ਹੋ ਰਹੀ ਹੈ ਕਿ ਅਮਰੀਕਾ ਸਿਆਸੀ ਅਤੇ ਸੁਰੱਖਿਆ ਮਾਧਿਅਮਾਂ ਰਾਹੀਂ ਰੋਜ਼ਾਨਾ ਤਾਲਿਬਾਨ ਨਾਲ ਗੱਲ ਕਰ ਰਿਹਾ ਹੈ ਅਤੇ ਨਾਲ ਹੀ ਉਹ ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ’ਤੇ ਚਲ ਰਹੇ ਨਿਕਾਸੀ ਅਭਿਆਨ ਦੇ ਸਬੰਧ ਵਿੱਚ ਆਪਣੇ ਸਹਿਯੋਗੀਆਂ ਅਤੇ ਸਾਂਝੇਦਾਰਾਂ ਤੋਂ ਵੀ ਵਿਚਾਰ-ਵਟਾਂਦਰਾ ਕਰ ਰਿਹਾ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਜੈਕ ਸੁਲਿਵਨ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਮਰੀਕਾ ਤਾਲਿਬਾਨ ’ਤੇ ਭਰੋਸਾ ਨਹੀਂ ਕਰਦਾ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਦੇ ਤਾਲਿਬਾਨੀ ਅਗਵਾਈ ਨਾਲ ਗੱਲ ਕਰਨ ਦੀ ਸੰਭਾਵਨਾ ਹੈ, ਸੁਲਿਵਨ ਨੇ ਕਿਹਾ ਕਿ ਅਜੇ ਇਸ ਸਬੰਧੀ ਕੋਈ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ ਹੈ। ਸੁਲਿਵਨ ਨੇ ਕਿਹਾ ਕਿ ਕਾਬੁਲ ਵਿਚ ਇਸ ਸਮੇਂ ਕੀ ਚਲ ਰਿਹਾ ਹੈ ਕਿ ਹਵਾਈ ਅੱਡੇ ’ਤੇ ਕੀ ਹਾਲਾਤ ਹਨ, ਇਸ ਤੋਂ ਇਲਾਵਾ ਅਮਰੀਕੀ ਨਾਗਰਿਕਾਂ, ਹੋਰਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਹਵਾਈ ਅੱਡੇ ਤੱਕ ਸੁਰੱਖਿਅਤ ਪਹੁੰਚਾਉਣਾ ਯਕੀਨੀ ਕਰਨ ਸਮੇਤ ਸਾਰੇ ਪਹਿਲੂਆਂ ’ਤੇ ਤਾਲਿਬਾਨ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
Comment here