ਨਿਊਯਾਰਕ- ਅਫਗਾਨਿਸਤਾਨ ਵਿੱਚ ਵਧ ਰਹੇ ਤਾਲਿਬਾਨੀ ਕਹਿਰ ਦੇ ਮੱਦੇਨਜ਼ਰ ਵਿਸ਼ਵ ਭਰ ਚ ਪਾਕਿਸਤਾਨ ਉੱਤੇ ਤਾਲਿਬਾਨਾਂ ਨੂੰ ਸਮਰਥਨ ਕਰਨ ਦੇ ਦੋਸ਼ ਲਾਏ ਜਾ ਰਹੇ ਹਨ, ਤੇ ਪਾਕਿਸਾਤਨ ਦੀ ਇਸ ਕਾਰਨ ਸਖਤ ਅਲੋਚਨਾ ਵੀ ਹੋ ਰਹੀ ਹੈ। ਨਿਊਯਾਰਕ ’ਚ ਪਸ਼ਤੂਨ ਤਹਫੂਜ਼ ਅੰਦੋਲਨ ਨਾਲ ਜੁੜੇ ਕਾਰਕੁੰਨਾਂ ਨੇ ਅਫਗਾਨਿਸਤਾਨ ’ਚ ਪਾਕਿਸਤਾਨ ਦੇ ਪਰੌਕਸੀ ਯੁੱਧ ਦੇ ਖ਼ਿਲਾਫ਼ ਅਤੇ ਅਲੀ ਵਜ਼ੀਰ ਦੀ ਗੈਰਕਨੂੰਨੀ ਨਜ਼ਰਬੰਦੀ ਦੇ ਵਿਰੋਧ ’ਚ ਪ੍ਰਦਰਸ਼ਨ ਕੀਤਾ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਹੈ ਕਿ ਪਾਕਿ ਦੀ ਇਮਰਾਨ ਖ਼ਾਨ ਸਰਕਾਰ ਤਾਲਿਬਾਨ ਦਾ ਸਮਰਥਨ ਕਰ ਰਹੀ ਹੈ। ਅਲੀ ਵਜ਼ੀਰ ਪਾਕਿਸਤਾਨ ’ਚ ਮਨੁੱਖ ਅਧਿਕਾਰੀਆਂ ਦੇ ਉਲੰਘਣ ਅਤੇ ਮਿਲਟਰੀ ਸ਼ੋਸ਼ਣ ਦੇ ਖ਼ਿਲਾਫ਼ ਆਵਾਜ਼ ਉਠਾਉਂਦੇ ਰਹੇ ਹਨ। ਪਸ਼ਤੂਨ ਤਹਫੂਜ਼ ਅੰਦੋਲਨ ਨਿਊਯਾਰਕ ਅਤੇ ਕਨੈਕਟਿਕਟ ’ਚ ਪਾਰਟੀ ਦੇ ਮੈਂਬਰਾਂ ਨੇ 31 ਜੁਲਾਈ 2021 ਨੂੰ ਹੋਈ ਕਾਰ ਰੈਲੀ ’ਚ ਵੱਡੀ ਗਿਣਤੀ ’ਚ ਹਿੱਸਾ ਲਿਆ। ਉਨ੍ਹਾਂ ਨੇ ਅਲੀ ਵਜ਼ੀਰ ਦੀ ਤੁਰੰਤ ਰਿਹਾਈ ਅਤੇ ਅਫਗਾਨਿਸਤਾਨ ’ਚ ਪਾਕਿਸਤਾਨ ਪਰੌਕਸੀ ਯੁੱਧ ਦੇ ਖਤਮ ਦੇ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਪਸ਼ਤੂਨਾਂ ਵੱਲੋਂ ਸ਼ਾਂਤੀਪੂਰਨ ਜੀਵਨ ਲਈ ਆਵਾਜ਼ ਚੁੱਕਣ ’ਤੇ ਵਜ਼ੀਰ ਨੂੰ ਨਜਾਇਜ਼ ਹਿਰਾਸਤ ’ਚ ਰੱਖਿਆ ਗਿਆ ਹੈ। ਪਸ਼ਤੂਨੀ ਨੇਤਾ ਹਿੰਮਤ ਨੇ ਕਿਹਾ ਕਿ ਅਲੀ ਵਜ਼ੀਰ ਦੀ ਲਗਾਤਾਰ ਨਜਾਇਜ਼ ਨਜ਼ਰਬੰਦੀ ਦਾ ਆਦੇਸ਼ ਜਨਰਲ ਬਾਜਵਾ ਨੇ ਦਿੱਤਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਪਾਕਿਸਤਾਨ ’ਚ ਅਦਾਲਤਾਂ ਸੈਨਾ ਦੁਆਰਾ ਕੰਟਰੋਲਡ ਹਨ ਅਤੇ ਅਜਿਹੇ ’ਚ ਜੱਜਾਂ ਤੋਂ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਪਾਕਿਸਤਾਨੀ ਨੈਸ਼ਨਲ ਅਸੈਂਬਲੀ ਇਕ ਰਬੜ ਸਟੈੱਪ ਹੈ ਅਤੇ ਦੇਸ਼ ਦੀ ਸ਼ਕਤੀਸ਼ਾਲੀ ਸੈਨਾ ਮਹੱਤਵਪੂਰਨ ਮੁੱਦਿਆਂ ’ਤੇ ਵਿਧਾਨਸਭਾ ਨੂੰ ਆਦੇਸ਼ ਦਿੰਦੀ ਹੈ।
Comment here