ਸਿਆਸਤਖਬਰਾਂਦੁਨੀਆ

ਤਾਲਿਬਾਨ ਨੂੰ ਰਿਝਾਉਣ ਲਈ ਚੀਨ ਇਸਲਾਮਿਕ ਰੀਤੀ ਰਿਵਾਜ਼ ਪਾਲਣਾ ਦੇ ਦੇ ਰਿਹੈ ਆਦੇਸ਼

ਬੀਜਿੰਗ- ਅਫ਼ਗਾਨਿਸਾਤਨ ’ਚ ਤਾਲਿਬਾਨ ਦੀ ਸੱਤਾ ਚ ਵਾਪਸੀ ਨਾਲ ਪਾਕਿਸਤਾਨ ਵਾਂਗ ਚੀਨ ਵੀ ਬੇਹੱਦ ਖ਼ੁਸ਼ ਹੈ, ਇਸ ਪਿਛੇ ਅਫਗਾਨ ਦੀ ਮਿੱਟੀ ਵਿਚਲੇ ਖਣਿਜ ਅਤੇ ਹੋਰ ਮੋਟੇ ਕਾਰੋਬਾਰ ਚ ਛੁਪਿਆ ਮੁਨਾਫਾ ਦਿਸ ਰਿਹਾ ਹੈ, ਇਸੇ ਕਰਕੇ ਚੀਨ ਤਾਲਿਬਾਨ ਨੂੰ ਖ਼ੁਸ਼ ਕਰਨ ’ਚ ਲੱਗਾ ਹੋਇਆ ਹੈ। ਇਸੇ ਲੜੀ ਤਹਿਤ ਕਾਬੁਲ ’ਚ ਚੀਨੀ ਦੂਤਘਰ ਨੇ ਅਫ਼ਗਾਨਿਸਤਾਨ ’ਚ ਆਪਣੇ ਨਾਗਰਿਕਾਂ ਨੂੰ ਇਸਲਾਮਿਕ ਰੀਤੀ-ਰਿਵਾਜ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਅਪੀਲ ਕੀਤੀ, ਜਿਸ ’ਚ ਡਰੈੱਸ ਕੋਡ ਅਤੇ ਜਨਤਕ ਰੂਪ ਨਾਲ ਭੋਜਨ ਕਰਨਾ ਸ਼ਾਮਲ ਹੈ। ਗਲੋਬਲ ਟਾਈਮਸ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸਾਰੇ ਚੀਨੀ ਨਾਗਰਿਕਾਂ ਨੂੰ ਜਾਰੀ ਇਕ ਐਡਵਾਈਜ਼ਰੀ ’ਚ ਦੂਤਘਰ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਉਹ ਕਾਬੁਲ ਦੇ ਹਾਮਿਦ ਕਰਜ਼ੇਈ ਇੰਟਰਨੈਸ਼ਨਲ ਏਅਰਪੋਰਟ ਅਤੇ ਹੋਰ ਹਿੰਸਾ ਵਾਲੇ ਸਥਾਨਾਂ ਤੋਂ ਦੂਰੀ ਬਣਾ ਕੇ ਰੱਖਣ। ਪਿਛਲੇ ਮਹੀਨੇ ਚੀਨੀ ਮੰਤਰੀ ਵਾਂਗ ਯੀ ਨੇ ਉੱਤਰੀ ਚੀਨੀ ਬੰਦਰਗਾਹ ਸ਼ਹਿਰ ਤਿਆਨਜਿਨ ’ਚ ਤਾਲਿਬਾਨ ਵਫ਼ਦ ਨਾਲ ਬੈਠਕ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ਇਕ ਉਦਾਰਵਾਦੀ ਇਸਲਾਮਿਕ ਨੀਤੀ ਅਪਣਾ ਸਕਦਾ ਹੈ। ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਦੇ ਮੁੜ ਨਿਰਮਾਣ ’ਚ ਯੋਗਦਾਨ ਦੇਣ ਲਈ ਚੀਨ ਦਾ ਸੁਆਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੀਨ ਨੇ ਦੇਸ਼ ’ਚ ਸ਼ਾਂਤੀ ਅਤੇ ਸੁਲਾਹ ਨੂੰ ਵਾਧਾ ਦੇਣ ਦੇ ’ਚ ਰਚਨਾਤਮਕ ਭੂਮਿਕਾ ਨਿਭਾਈ ਹੈ। ਉਧਰ ਚੀਨ ਨੇ ਕਿਹਾ ਕਿ ਅਫ਼ਗਾਨਿਸਤਾਨ ਨੂੰ ਫਿਰ ਤੋਂ ਅੱਤਵਾਦ ਦਾ ਅੱਡਾ ਨਹੀਂ ਬਣਨ ਦੇਣਾ ਚਾਹੀਦਾ ਅਤੇ ਗ੍ਰਹਿ ਯੁੱਧ ਦਾ ਸਾਹਮਣਾ ਕਰ ਰਹੇ ਦੇਸ਼ ’ਚ ਤਾਲਿਬਾਨ ਨੂੰ ਸੱਤਾ ’ਚ ਆਉਣ ਤੋਂ ਬਾਅਦ ਇਸ ਸੰਕਟ ਨਾਲ ਨਜਿੱਠਣ ’ਚ ਦ੍ਰਿੜਤਾ ਨਾਲ ਉਸ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਹਾਲ ਹੀ ’ਚ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਪੂਰਬੀ ਤੁਰਕੀਸਥਾਨ ਇਸਲਾਮਿਕ ਮੂਵਮੈਂਟ (ਈ. ਟੀ. ਆਈ. ਐੱਮ) ਨਾਲ ਜੁੜੇ ਸੈਂਕੜੇ ਅੱਤਵਾਦੀ ਤਾਲਿਬਾਨ ਦੀਆਂ ਗਤੀਵੀਧੀਆਂ ਵਿਚਾਲੇ ਅਫ਼ਗਾਨਿਸਤਾਨ ’ਚ ਇਕੱਠੇ ਹੋ ਰਹੇ ਹਨ। ਚੀਨ ਇਸੇ ਗੱਲ ਨੂੰ ਲੈ ਕੇ ਚਿੰਤਾ ’ਚ ਹੈ ਅਤੇ ਉਹ ਤਾਲਿਬਾਨ ਨਾਲ ਆਪਣੀ ਦੋਸਤੀ ਵਧਾਉਣ ’ਚ ਜੁੱਟਿਆ ਹੋਇਆ ਹੈ। ਇਸ ਦੇ ਇਲਾਵਾ ਚੀਨ ਦੀ ਨਜ਼ਰ ਦੇਸ਼ ਦੇ ਖਣਿਜ ਪਦਾਰਥਾਂ ’ਤੇ ਵੀ ਹੈ। ਚੀਨ ਤਾਲਿਬਾਨ ਉੱਤੇ ਆਰਥਿਕ ਪਾਬੰਦੀਆਂ ਲਾਉਣ ਦੀ ਵੀ ਵਿਰੋਧਤਾ ਕਰ ਰਿਹਾ ਹੈ।

Comment here