ਸਿਆਸਤਖਬਰਾਂਦੁਨੀਆ

ਤਾਲਿਬਾਨ ਨੂੰ ਮਾਨਤਾ ਦੇਣ ਤੋਂ ਈਰਾਨ ਵਲੋਂ ਨਾਂਹ

ਕਾਬੁਲ-ਕੌਮਾਂਤਰੀ ਮਾਨਤਾ ਲਈ ਬੇਤਾਬ ਤਾਲਿਬਾਨ ਨੂੰ ਹੁਣ ਈਰਾਨ ਨੇ ਝਟਕਾ ਦਿੱਤਾ ਹੈ। ਐਤਵਾਰ ਨੂੰ ਈਰਾਨ ਨੇ ਕਿਹਾ ਕਿ ਮੌਜੂਦਾ ਤਾਲਿਬਾਨ ਸਰਕਾਰ (ਇਸਲਾਮਿਕ ਅਮੀਰਾਤ) ਨੂੰ ਸਮਾਵੇਸ਼ੀ ਹੋਣ ਤਕ ਮਾਨਤਾ ਦੇਣ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ। ਈਰਾਨ ਨੇ ਸ਼ਰਤ ਰੱਖੀ ਹੈ ਕਿ ਇਸਲਾਮਿਕ ਅਮੀਰਾਤ ਸ਼ਾਸਨ ਦੇ ਢਾਂਚੇ ‘ਚ ਕੁਝ ਸੁਧਾਰ ਹੋਣ ‘ਤੇ ਤੇਹਰਾਨ ਦੁਨੀਆ ਦੇ ਬਾਕੀ ਦੇਸ਼ਾਂ ਨੂੰ ਅਫ਼ਗਾਨ ਸਰਕਾਰ ਨੂੰ ਮਾਨਤਾ ਦੇਣ ਲਈ ਰਾਜ਼ੀ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਸਮੂਹ ਸੱਤਾ ‘ਚ ਆਉਂਦਾ ਹਾ ਤੇ ਸਮੂਹ ‘ਚ ਇਕ ਹੀ ਜਾਤੀ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਤੇ ਬਾਕੀ ਜਾਤੀਆਂ ਦੇ ਲੋਕਾਂ ਨੂੰ ਸਰਕਾਰ ‘ਚ ਸ਼ਾਮਲ ਨਹੀਂ ਕੀਤਾ ਜਾਂਦਾ ਤਾਂ ਤੇਹਰਾਨ ਇਸ ਨੂੰ ਸਵੀਕਾਰ ਨਹੀਂ ਕਰਦਾ ਹੈ। ਈਰਾਨੀ ਰਾਜਦੂਤ ਨੇ ਅੱਗੇ ਕਿਹਾ ਕਿ ਅਸੀਂ ਤਾਲਿਬਾਨ ਸ਼ਾਸਕਾਂ ਨਾਲ ਸਮਾਵੇਸ਼ੀ ਸਰਕਾਰ ਬਣਾਉਣ ਦਾ ਸੱਦਾ ਦਿੰਦੇ ਹਾਂ। ਟੋਲੋ ਨਿਊਜ਼ ਦੀ ਰਿਪੋਰਟ ‘ਚ ਉਨ੍ਹਾਂ ਅੱਗੇ ਕਿਹਾ ਕਿ ਅਫ਼ਗਾਨਿਸਤਾਨ ‘ਚ ਮੌਜੂਦਾ ਆਰਥਿਕ ਸੰਕਟ ਇਸਲਾਮਿਕ ਸਟੇਟ ਖੁਰਾਸਾਨ (ਆਈ. ਐੱਸ.  ਕੇ.) ਲਈ ਕਟੱੜਪੰਥੀਆਂ ਦੇ ਰਸਤੇ ਨੂੰ ਉਤਸ਼ਾਹਤ ਕਰਨਗੇ।
ਉਨ੍ਹਾਂ ਨੇ ਅੱਗੇ ਕਿਹਾ ਕਿ ਅਫ਼ਗਾਨਿਸਤਾਨ ‘ਚ ਆਰਥਿਕ ਸਮੱਸਿਆਵਾਂ ਵਧਣ ਨਾਲ ਲੋਕਾਂ ਦੀ ਹਿਜ਼ਰਤ ਸ਼ੁਰੂ ਹੋ ਗਈ ਹੈ ਤੇ ਲੋਕ ਕਟੱੜਵਾਦ ਦਾ ਕਾਰਨ ਬਣਗੇ, ਜਿਸ ਨਾਲ ਨਾ ਸਿਰਫ਼ ਅਫਗਾਨਿਸਤਾਨ ਸਗੋਂ ਪੂਰੇ ਖੇਤਰ ਨੂੰ ਵੀ ਖ਼ਤਰਾ ਹੋਵੇਗਾ। ਇਸ ਦਰਮਿਆਨ ਤਾਲਿਬਾਨ ਨੇ ਈਰਾਨੀ ਰਾਜਦੂਤ ਨੇ ਅਮੀਨੀਅਨ ਦੀ ਟਿੱਪਣੀ ‘ਤੇ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਅਫ਼ਗਾਨ ਦੇ ਮਾਮਲਿਆਂ ‘ਚ ਦਖ਼ਲ ਦੇਣ ਦੀ ਕੋਸ਼ਿਸ਼ ਹੈ। ਇਸਲਾਮਿਕ ਅਮੀਰਾਤ ਦੇ ਉਪ ਬੁਲਾਰੇ ਇਨਾਮੁੱਲਾ ਸਮਾਂਗਾਨੀ ਨੇ ਈਰਾਨੀ ਰਾਜਦੂਤ ਤੋਂ ਸਵਾਲ ਪੁੱਛਦੇ ਹੋਏ ਕਿਹਾ ਕਿ ਕੀ ਈਰਾਨ ਦੀ ਸਰਕਾਰ ਜਾਂ ਕੈਬਨਿਟ ਹੋਰ ਲੋਕਾਂ ਦੀ ਸਮਾਵੇਸ਼ੀ ਦੀ ਪਰਿਭਾਸ਼ਾ ‘ਤੇ ਅਧਾਰਤ ਹੈ? ਉਨ੍ਹਾਂ ਕਿਹਾ ਕਿ ਹਰ ਦੇਸ਼ ਦੇ ਰਾਸ਼ਟਰੀ ਹਿੱਤਾਂ ‘ਤੇ ਅਧਾਰਤ ਸਮਾਵੇਸ਼ੀ ਸਰਕਾਰ ਦੀ ਆਪਣੀ ਪਰਿਭਾਸ਼ਾ ਹੁੰਦੀ ਹੈ।

Comment here