ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਨੂੰ ਬਦਨਾਮ ਕਰਨ ਵਾਲਿਆਂ ਦੀ ਖੈਰ ਨਹੀਂ

ਕਾਬੁਲ-ਲੰਘੇ ਦਿਨੀਂ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਨੇ ਤਾਲਿਬਾਨ ਦੇ ਨਾਮ ਦੀ ਦੁਰਵਰਤੋਂ ਕਰਨ ਵਾਲੇ ਲੋਕਾਂ ਨੂੰ ਬਾਹਰ ਕੱਢਣ ਲਈ ਇਕ ਨਵਾਂ ‘ਫਿਲਟ੍ਰੇਸ਼ਨ ਕਮਿਸ਼ਨ ਆਫ ਫੋਰਸਿਜ਼’ ਕਮਿਸ਼ਨ ਬਣਾਇਆ ਹੈ। ਇਕ ਮੀਡੀਆ ਰਿਪੋਰਟ ਵਿਚ ਇਕ ਸੂਤਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਰੱਖਿਆ ਮੰਤਰਾਲਾ ਅਤੇ ਇੰਟੀਰੀਅਰ ਅਫੇਅਰਜ਼ ਮਿਨਿਸਟਰੀ ਦੇ ਨਾਲ-ਨਾਲ ਖੁਫੀਆ ਉੱਚ ਡਾਇਰੈਕਟੋਰੇਟ ਦੇ ਕੁਝ ਨੁਮਾਇੰਦੇ ਵੀ ਸ਼ਾਮਲ ਕੀਤੇ ਗਏ ਹਨ।
ਨਵੇਂ ਕਮਿਸ਼ਨ ਦੇ ਗਠਨ ਦਾ ਅਧਿਕਾਰਤ ਤੌਰ ’ਤੇ ਐਲਾਨ ਬੁੱਧਵਾਰ ਨੂੰ ਕੀਤਾ ਗਿਆ ਸੀ। ਇਕ ਬਿਆਨ ਵਿਚ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦੇ ਬੁਲਾਰੇ ਸਈਦ ਖੋਸਤਈ ਨੇ ਕਿਹਾ ਕਿ ਕਮਿਸ਼ਨ ਦੇਸ਼ ਦੇ ਸਾਰੇ ਸੂਬਿਆਂ ਵਿਚ ਕੰਮ ਕਰੇਗਾ।

Comment here