ਸਿਆਸਤਖਬਰਾਂਦੁਨੀਆ

ਤਾਲਿਬਾਨ ਨਾਲ ਅਮਰੀਕੀ ਅਧਿਕਾਰੀਆਂ ਦੀ ਮੀਟਿੰਗ

ਫਰਿਜ਼ਨੋ-ਲੰਘੇ ਦਿਨੀਂ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਦੇ ਇੱਕ ਵਫਦ ਨੇ ਕਤਰ ’ਚ ਤਾਲਿਬਾਨ ਦੇ ਸੀਨੀਅਰ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਵਿਚ ਅਫਗਾਨਿਸਤਾਨ ’ਚ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਦੇ ਅਨੁਸਾਰ, ਇੱਕ ਅਮਰੀਕੀ ਅੰਤਰਰਾਸ਼ਟਰੀ ਵਫਦ ਅਫਗਾਨਿਸਤਾਨ ਵਿਚਾਲੇ ਅਮਰੀਕੀ ਨਾਗਰਿਕਾਂ, ਹੋਰ ਵਿਦੇਸ਼ੀ ਨਾਗਰਿਕਾਂ ਅਤੇ ਅਫਗਾਨ ਸਾਥੀਆਂ ਦੀ ਸੁਰੱਖਿਆ ਸਬੰਧੀ ਗੱਲਬਾਤ ਲਈ ਕਤਰ ਲਈ ਰਵਾਨਾ ਹੋਇਆ ਸੀ। ਪ੍ਰਾਈਸ ਦੇ ਅਨੁਸਾਰ ਇਸ ਗੱਲਬਾਤ ਵਿਚ ਅਫਗਾਨ ਸਮਾਜ ’ਚ ਔਰਤਾਂ ਤੇ ਲੜਕੀਆਂ ਦੀ ਭਾਗੀਦਾਰੀ ਸਮੇਤ ਮਨੁੱਖੀ ਅਧਿਕਾਰ ਵੀ ਅਹਿਮ ਮੁੱਦੇ ਸਨ। ਦੋਵਾਂ ਧਿਰਾਂ ਨੇ ਅਮਰੀਕਾ ਦੁਆਰਾ ਅਫਗਾਨ ਲੋਕਾਂ ਨੂੰ ਮਜ਼ਬੂਤ ਮਨੁੱਖਤਾਵਾਦੀ ਸਹਾਇਤਾ ਦੇ ਪ੍ਰਬੰਧ ਬਾਰੇ ਵੀ ਚਰਚਾ ਕੀਤੀ।

Comment here