ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਤਾਲਿਬਾਨ ਦੇ ਸਾਬਕਾ ਬੁਲਾਰੇ ‘ਤੇ ਪਤਨੀ ਨਾਲ ਦੁਰਵਿਹਾਰ ਕਰਨ ਦੇ ਦੋਸ਼

ਕਾਬੁਲ-ਤਾਲਿਬਾਨ ਵਿਚ ਔਰਤਾਂ ’ਤੇ ਅੱਤਿਆਚਾਰ ਹੋਣਾ ਕੋਈ ਨਵੀਂ ਗੱਲ ਨਹੀ। ਸੋਸ਼ਲ ਮੀਡੀਆ ‘ਤੇ ਇਕ ਅਫਗਾਨ ਔਰਤ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਗੰਭੀਰ ਦੋਸ਼ ਲਗਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਹਰ ਰਾਤ ਉਸ ਨਾਲ ਬਲਾਤਕਾਰ ਹੁੰਦਾ ਹੈ। ਸਾਰੀ ਉਮਰ ਮਰਨ ਨਾਲੋਂ ਇੱਕ ਵਾਰ ਮਰਨਾ ਚੰਗਾ ਹੈ। ਇਹ ਔਰਤ ਅਫਗਾਨਿਸਤਾਨ ਵਿੱਚ ਸੱਤਾ ਵਿੱਚ ਕਾਬਜ਼ ਤਾਲਿਬਾਨ ਦੇ ਸਾਬਕਾ ਬੁਲਾਰੇ ਅਤੇ ਆਪਣੇ ਪਤੀ ਸਈਦ ਖੋਸਤੀ ਦੇ ਅੱਤਿਆਚਾਰਾਂ ਨੂੰ ਬਿਆਨ ਕਰ ਰਹੀ ਹੈ। ਹਾਲਾਂਕਿ, ਸਈਦ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਆਪਣੀ ਪਤਨੀ ਇਲਾਹਾ (24) ਨੂੰ ਤਲਾਕ ਦੇ ਦਿੱਤਾ ਹੈ। ਇਲਾਹਾ ਦਾ ਕਹਿਣਾ ਹੈ ਕਿ ਖੋਸਤੀ ਨੇ ਉਸ ਨਾਲ ਜ਼ਬਰਦਸਤੀ ਵਿਆਹ ਕਰਵਾਇਆ ਅਤੇ ਹੁਣ ਉਹ ਉਸ ਨੂੰ ਤਸੀਹੇ ਦੇ ਰਿਹਾ ਹੈ। ਇਲਾਹਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਹੀ ਸਈਦ ਖੋਸਤੀ ਨੂੰ ਅੱਗੇ ਆਉਣਾ ਪਿਆ।
ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰਾਲਾ ਦੇ ਸਾਬਕਾ ਬੁਲਾਰੇ ਸਈਦ ਖੋਸਤੀ ਨੇ ਕਿਹਾ ਹੈ ਕਿ ਸਾਰੇ ਦੋਸ਼ ਝੂਠੇ ਹਨ। ਉਸ ਨੇ ਇਲਾਹਾ ਨਾਲ ਜ਼ਬਰਦਸਤੀ ਵਿਆਹ ਨਹੀਂ ਕਰਵਾਇਆ ਅਤੇ ਨਾ ਹੀ ਕੋਈ ਅੱਤਿਆਚਾਰ ਕੀਤਾ ਹੈ। ਅਜਿਹੇ ਝੂਠੇ ਦੋਸ਼ਾਂ ਕਾਰਨ ਇਲਾਹਾ ਨੂੰ ਤਲਾਕ ਦੇ ਦਿੱਤਾ ਹੈ। ਸਈਦ ਦਾ ਕਹਿਣਾ ਹੈ ਕਿ ਦੋਸ਼ਾਂ ਤੋਂ ਜ਼ਾਹਰ ਹੈ ਕਿ ਸਾਡੇ ਵਿਚਕਾਰ ਕੋਈ ਭਰੋਸਾ ਨਹੀਂ ਹੈ, ਜੇਕਰ ਪਤਨੀ ਝੂਠੇ ਅਤੇ ਗਲਤ ਦੋਸ਼ ਲਗਾ ਰਹੀ ਹੈ ਤਾਂ ਉਸ ਨਾਲ ਸਬੰਧ ਨਹੀਂ ਰੱਖਿਆ ਜਾ ਸਕਦਾ। ਅਜਿਹੇ ਦੋਸ਼ਾਂ ਨਾਲ ਮੇਰਾ ਨਾਂ ਪੂਰੀ ਦੁਨੀਆ ‘ਚ ਬਦਨਾਮ ਹੋਇਆ ਹੈ, ਜਦਕਿ ਇਹ ਦੋਸ਼ ਸੱਚ ਨਹੀਂ ਹਨ। ਜ਼ਿਕਰਯੋਗ ਹੈ ਕਿ ਇਲਾਹਾ ਕਾਬੁਲ ਮੈਡੀਕਲ ਯੂਨੀਵਰਸਿਟੀ ‘ਚ ਪੜ੍ਹ ਰਹੀ ਹੈ। ਇਲਾਹਾ ਦੇ ਪਿਤਾ ਅਫਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਜਨਰਲ ਰਹਿ ਚੁੱਕੇ ਹਨ।
ਅਫਗਾਨਿਸਤਾਨ ‘ਚ ਔਰਤਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਹੋ ਰਿਹਾ ਹੈ ਅਤੇ ਉਸ ਦਾ ਪਤੀ ਉਸ ‘ਤੇ ਹੀ ਜ਼ੁਲਮ ਕਰ ਰਿਹਾ ਹੈ। ਇਲਾਹਾ ਨੇ ਆਪਬੀਤੀ ਸੁਣਾਉਂਦੇ ਹੋਏ ਹਰ ਦਰਦ ਨੂੰ ਬਿਆਨ ਕੀਤਾ ਹੈ। ਇਸ ‘ਚ ਇਲਾਹਾ ਨੇ ਦਾਅਵਾ ਕੀਤਾ ਹੈ ਕਿ ਸਈਦ ਖੋਸਤੀ ਨੇ ਪਹਿਲਾਂ ਜ਼ਬਰਦਸਤੀ ਵਿਆਹ ਕਰਵਾਇਆ ਅਤੇ ਫਿਰ ਉਸ ‘ਤੇ ਅੱਤਿਆਚਾਰ ਸ਼ੁਰੂ ਕਰ ਦਿੱਤੇ। ਇਸ ਵੀਡੀਓ ਰਾਹੀਂ ਉਹ ਅੱਤਿਆਚਾਰਾਂ ਦਾ ਕਾਲਾ-ਚਿੱਠਾ ਖੋਲ੍ਹ ਰਹੀ ਹੈ। ਇਲਾਹਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਹਰ ਰਾਤ ਬਲਾਤਕਾਰ, ਕੁੱਟਮਾਰ ਅਤੇ ਗ਼ਲਤ ਵਿਵਹਾਰ ਕੀਤਾ ਜਾਂਦਾ ਰਿਹਾ।

Comment here