ਸਿੰਗਾਪੁਰ ਦੇ ਮੰਤਰੀ ਸ਼ਣਮੁਗਮ ਨੇ ਜਤਾਈ ਚਿੰਤਾ
ਸਿੰਗਾਪੁਰ-ਸਿੰਗਾਪੁਰ ਦੇ ਕਾਨੂੰਨ ਅਤੇ ਗ੍ਰਹਿ ਮੰਤਰੀ ਕੇ. ਸ਼ਣਮੁਗਮ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਨਾਲ ਦੱਖਣ ਪੂਰਬ ਏਸ਼ੀਆ ਵਿਚ ਅੱਤਵਾਦ ਵਧ ਸਕਦਾ ਹੈ। ਉਨ੍ਹਾਂ ਨੇ ਆਗਾਹ ਕੀਤਾ ਕਿ ਜੰਗ ਨਾਲ ਤਬਾਹ ਦੇਸ਼ ਖੇਤਰ ਦੇ ਸੰਭਾਵਿਤ ਅੱਤਵਾਦੀਆਂ ਦੀ ਕੱਟੜਪੰਥੀ ਟਰੇਨਿੰਗ ਲਈ ਇਕ ਸੁਰੱਖਿਅਤ ਸਥਾਨ ਬਣ ਸਕਦਾ ਹੈ ਜਿਥੇ ਉਨ੍ਹਾਂ ਦੀ ਪਹੁੰਚ ਹਥਿਆਰਾਂ ਤੱਕ ਹੋਵੇਗੀ। ਮੰਤਰੀ ਨੇ ਕਿਹਾ ਕਿ ਇਹ ਸ਼ੱਕ ਇਸ ਲਈ ਹੈ ਕਿਉਂਕਿ ਪਿਛਲੇ ਤਾਲਿਬਾਨ ਰਾਜ ਦੌਰਾਨ ਅਫਗਾਨਿਸਤਾਨ ਨੇ ਸਿੰਗਾਪੁਰ ਸਮੇਤ ਦੱਖਣੀ ਪੂਰਬੀ ਏਸ਼ੀਆ ਦੇ ਸੰਭਾਵਿਤ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਵਾਈ ਸੀ। ਸ਼ਣਮੁਗਮ ਨੇ ਦੱਸਿਆ ਕਿ ਅਮਰੀਕਾ ਵਿਚ 11 ਸੰਤਬਰ, 2001 ਨੂੰ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਕੁਝ ਦਿਨਾਂ ਦੇ ਅੰਦਰ ਅੰਦਰੂਨੀ ਸੁਰੱਖਿਆ ਐਕਟ ਲਾਗੂ ਕੀਤਾ ਗਿਆ ਸੀ।
Comment here