ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਦੇ ਅਫਗਾਨ ਚ ਕਬਜ਼ੇ ਤੋਂ ਅਲਕਾਇਦਾ ਤੇ ਹੋਰ ਕੱਟੜਪੰਥੀ ਬਾਗੋਬਾਗ

ਕਾਬੁਲ – ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅੱਤਵਾਦੀ ਸਰਗਰਮੀਆਂ ਚਲਾਉਣ ਵਾਲੇ ਸੰਗਠਨ ਬਾਗੋਬਾਗ ਹਨ।  ਇਸਲਾਮਿਕ ਅੱਤਵਾਦੀ ਸੰਗਠਨ ਅਰਬ ਉਪਦੀਪ ਅਲਕਾਇਦਾ ਨੇ ਤਾਂ ਤਾਲਿਬਾਨ ਨੂੰ ਅਫ਼ਗਾਨਿਸਤਾਨ ਜਿੱਤਣ ਲਈ ਵਧਾਈ ਦਿੱਤੀ ਅਤੇ ਅਮਰੀਕੀ ਫ਼ੌਜ ਅਤੇ ਅਸ਼ਰਫ ਗਨੀ ਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਤੋਂ ਬਾਅਦ ਕਾਬੁਲ ’ਤੇ  ਕਬਜ਼ਾ ਕਰਨ ਲਈ ਤਾਲਿਬਾਨ ਦੀ ਪ੍ਰਸ਼ੰਸਾ ਕੀਤੀ ਹੈ। ਉਸ ਨੇ ਇਕ ਬਿਆਨ ਵਿਚ ਸੁੰਨੀ ਪਸ਼ਤੂਨ ਸਮੂਹ ਨੂੰ ਉਸਦੀ ਜਿੱਤ ਅਤੇ ਦੇਸ਼ ਦੀ ਆਜ਼ਾਦੀ ਲਈ ਵਧਾਈ ਦਿੱਤੀ ਹੈ। ਅਲਕਾਇਦਾ ਨਾਲ ਜੁੜੇ ਕਈ ਹੋਰ ਅੱਤਵਾਦੀ ਸਮੂਹਾਂ ਨੇ ਵੀ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਜਿੱਤ ‘ਤੇ ਬਿਆਨ ਜਾਰੀ ਕੀਤੇ ਹਨ। ਸੀਰੀਆ ਵਿਚ ਹਯਾਤ ਤਹਿਰੀਰ ਅਲ-ਸ਼ਾਮ ਤਾਲਿਬਾਨ ਨੂੰ ਦ੍ਰਿੜਤਾ ਲਈ ਪ੍ਰੇਰਨਾ ਵਜੋਂ ਵੇਖਦਾ ਹੈ, ਉਸ ਨੇ ਵੀ ਤਾਲਿਬਾਨ ਨੂੰ ਵਧਾਈ ਦਿੱਤੀ, ਪੱਛਮੀ ਚੀਨ ਵਿਚ ਸਥਿਤ ਤੁਰਕਿਸਤਾਨ ਇਸਲਾਮਿਕ ਪਾਰਟੀ ਨੇ ਤਾਲਿਬਾਨ ਨੂੰ ਅਫ਼ਗਾਨਿਸਤਾਨ ਵਿਚ ਇਸਲਾਮਿਕ ਸਟੇਟ ਦੀ ਸਥਾਪਤੀ ਦੀ ਵਧਾਈ ਦਿੱਤੀ ਹੈ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਅਮਰੀਕੀ ਫੌਜਾਂ ਤੋਂ ਛੁਟਕਾਰਾ ਪਾਉਣ ਲਈ ਤਾਲਿਬਾਨ ਲੀਡਰਸ਼ਿਪ ਪ੍ਰਤੀ ਪਹਿਲਾਂ ਹੀ ਵਫ਼ਾਦਾਰੀ ਦਾ ਵਾਅਦਾ ਕਰ ਚੁੱਕਾ ਹੈ। ਇਸ ਦੇ ਨਾਲ ਹੀ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਪਾਕਿਸਤਾਨੀ ਫ਼ੌਜ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਣਗੇ। ਐੱਚ.ਟੀ.ਐੱਸ., ਜੋ ਉੱਤਰ ਪੱਛਮੀ ਸੀਰੀਆ ਦੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਹਿੱਸਿਆਂ ਵਿਚ ਸਭ ਤੋਂ ਸ਼ਕਤੀਸ਼ਾਲੀ ਧੜਾ ਹੈ, ਉਸ ਨੇ ਅਫਗਾਨਿਸਤਾਨ ਦੇ ਬਹੁਤ ਸਾਰੇ ਹਿੱਸੇ ਉੱਤੇ ਤਾਲਿਬਾਨ ਦੇ ਨਿਯੰਤਰਣ ਦੀ ਤੁਲਨਾ ਮੁਸਲਮਾਨਾਂ ਦੀ ਸ਼ੁਰੂਆਤੀ ਜਿੱਤ ਨਾਲ ਕੀਤੀ। ਐੱਚ.ਟੀ.ਐੱਸ. ਨੇ ਕਿਹਾ ਕਿ ‘ਇਸ ਵਿਚ ਜਿੰਨਾ ਮਰਜ਼ੀ ਸਮਾਂ ਲੱਗੇ, ਧਰਮ ਦੀ ਜਿੱਤ ਹੋਵੇਗੀ।’ ਐੱਚ.ਟੀ.ਐੱਸ. ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ 10 ਸਾਲਾਂ ਦੇ ਸੰਘਰਸ਼ ਵਿਚ ਉਸ ਦੇ ਵਿਰੋਧੀ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ ਨੂੰ ਹਟਾਉਣ ਦੇ ਤਾਲਿਬਾਨ ਦੇ ਤਜਰਬੇ ਤੋਂ ਸਿੱਖ ਕੇ ਸੀਰੀਆ ਵਿਚ ਵਿਦਰੋਹੀ ਵੀ ਜਿੱਤ ਪ੍ਰਾਪਤ ਕਰਨਗੇ। ਇਸ ਨੇ ਆਪਣੇ ਇਕ ਬਿਆਨ ਵਿਚ ਕਿਹਾ, ‘ਅਸੀਂ ਆਪਣੇ ਤਾਲਿਬਾਨ ਭਰਾਵਾਂ ਅਤੇ ਅਫ਼ਗਾਨਿਸਤਾਨ ਵਿਚ ਸਾਡੇ ਲੋਕਾਂ ਨੂੰ ਇਸ ਸਪਸ਼ਟ ਜਿੱਤ ਲਈ ਵਧਾਈ ਦਿੰਦੇ ਹਾਂ ਅਤੇ ਸੀਰੀਆਈ ਕ੍ਰਾਂਤੀ ਦੀ ਜਿੱਤ ਦੀ ਕਾਮਨਾ ਕਰਦੇ ਹਾਂ।’  ਐੱਚ.ਟੀ.ਐੱਸ. ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਆਪ ਨੂੰ ਅੱਤਵਾਦੀ ਵਿਚਾਰਧਾਰਾ ਤੋਂ ਦੂਰ ਰੱਖ ਕੇ ਆਪਣੀ ਅਕਸ ਸੁਧਾਰਨ ਲਈ ਕੰਮ ਕਰ ਰਿਹਾ ਹੈ। ਇਸ ਸਮੂਹ ਦੇ ਕੁਝ ਸੰਸਥਾਪਕ ਮੈਂਬਰਾਂ, ਜਿਨ੍ਹਾਂ ਨੂੰ ਕਦੇ ਨੁਸਰਾ ਫਰੰਟ ਦੇ ਨਾਮ ਨਾਲ ਜਣਿਆ ਜਾਂਦਾ ਸੀ, ਵਿਚ ਅਰਬ ਕਮਾਂਡਰ ਸ਼ਾਮਲ ਹਨ ਜੋ ਅਫ਼ਗਾਨਿਸਤਾਨ ਵਿਚ ਅਲਕਾਇਦਾ ਦੇ ਸੰਸਥਾਪਕ ਓਸਾਮਾ ਬਿਨ ਲਾਦੇਨ ਦੇ ਕਰੀਬੀ ਸਨ। ਉਨ੍ਹਾਂ ਵਿਚੋਂ ਕਈ ਪਿਛਲੇ ਸਾਲਾਂ ਵਿਚ ਸੀਰੀਆ ਵਿਚ ਅਮਰੀਕੀ ਡਰੋਨ ਹਮਲਿਆਂ ਵਿਚ ਮਾਰੇ ਗਏ ਹਨ। ਐੱਚ.ਟੀ.ਐੱਸ. ਨੇ ਰਸਮੀ ਤੌਰ ‘ਤੇ 2016 ਵਿਚ ਅਲਕਾਇਦਾ ਨਾਲ ਸੰਬੰਧ ਤੋੜ ਲਿਆ ਅਤੇ ਦੇਸ਼ ਦੇ ਉੱਤਰ -ਪੱਛਮ ਵਿਚ ਸੀਰੀਆ ਦੇ ਵਿਦਰੋਹੀ ਸਮੂਹਾਂ ਦੇ ਨੇੜੇ ਵੀ ਚਲਾ ਗਿਆ। ਤਾਲਿਬਾਨ ਦੇ ਅਫਗਾਨ ਵਿੱਚ ਕਬਜ਼ੇ ਮਗਰੋਂ ਇਹ ਸਾਰੇ ਸੰਗਠਨ ਹੌਸਲੇ ਵਿੱਚ ਹਨ ਤੇ ਆਪਣੀ ਸਰਗਰਮੀ ਤੇਜ਼ ਕਰ ਰਹੇ ਹਨ।

Comment here