ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਦੇਵੇਗਾ ਫਾਂਸੀ ਤੇ ਹੱਥ ਕੱਟਣ ਵਰਗੀਆਂ ਜ਼ਾਲਮ ਸਜ਼ਾਵਾਂ

ਵਾਸ਼ਿੰਗਟਨ-ਤਾਲਿਬਾਨ ਦੇ ਸੰਸਥਾਪਕਾਂ ’ਚੋਂ ਇਕ ਮੁੱਲਾਂ ਨੂਰੁੱਦੀਨ ਤੁਰਾਬੀ ਨੇ ਕਿਹਾ ਕਿ ਅਫਗਾਨਿਸਤਾਨ ’ਚ ਇਕ ਵਾਰ ਫਿਰ ਫ਼ਾਂਸੀ ਅਤੇ ਅੰਗਾਂ ਨੂੰ ਕੱਟਣ ਦੀ ਸਜ਼ਾ ਦਿੱਤੀ ਜਾਵੇਗੀ।
ਉਹ ਫਾਂਸੀ, ਨਹੁੰ ਕੱਟਣ ਅਤੇ ਸਰੀਰ ਦੇ ਟੁਕੜੇ ਕਰਨ ਵਰਗੀਆਂ ਜ਼ਾਲਮ ਸਜ਼ਾਵਾਂ ਨੂੰ ਫਿਰ ਤੋਂ ਵਾਪਸ ਲਿਆਵੇਗਾ। ਉਸ ਨੇ ਕਿਹਾ ਕਿ ਇਹ ਸੰਭਵ ਹੈ ਕਿ ਅਜਿਹੀ ਸਜ਼ਾ ਜਨਤਕ ਥਾਵਾਂ ’ਤੇ ਨਾ ਦਿੱਤੀ ਜਾਵੇ। ਤੁਰਾਬੀ ਨੇ ਕਿਹਾ ਕਿ ਸਟੇਡੀਅਮ ’ਚ ਸ਼ਜਾ ਦੇਣ ਨੂੰ ਲੈ ਕੇ ਦੁਨੀਆ ਨੇ ਸਾਡੀ ਆਲੋਚਨਾ ਕੀਤੀ ਹੈ। ਅਸੀਂ ਉਨ੍ਹਾਂ ਦੇ ਨਿਯਮਾਂ ਅਤੇ ਕਾਨੂੰਨਾਂ ਦੇ ਬਾਰੇ ਕੁਝ ਨਹੀਂ ਕਿਹਾ ਹੈ। ਅਜਿਹੇ ’ਚ ਕੋਈ ਸਾਨੂੰ ਇਹ ਨਾ ਦੱਸੇ ਕਿ ਸਾਡੇ ਨਿਯਮ ਕੀ ਹੋਣੇ ਚਾਹੀਦੇ ਹਨ। ਅਸੀਂ ਇਸਲਾਮ ਦੀ ਪਾਲਣਾ ਕਰਾਂਗੇ ਅਤੇ ਕੁਰਾਨ ਦੇ ਆਧਾਰ ’ਤੇ ਆਪਣੇ ਕਾਨੂੰਨ ਬਣਾਵਾਂਗੇ।
ਓਧਰ, ਸੁਪਰ ਪਾਵਰ ਅਮਰੀਕਾ ਨੇ ਤਾਲਿਬਾਨ ਦੇ ਇਸ ਬਿਆਨ ਦੀ ਸਖਤ ਨਿੰਦਾ ਕੀਤੀ ਅਤੇ ਕਿਹਾ ਕਿ ਉਸ ਦੀ ਕਥਨੀ ਅਤੇ ਕਰਨੀ ਦੋਵਾਂ ’ਤੇ ਸਾਡੀ ਨਜ਼ਰ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਇਸ ਨੇ ਕਿਹਾ ਕਿ ਤਾਲਿਬਾਨ ਦਾ ਸ਼ਰੀਆ ਕਾਨੂੰਨ ਮਨੁੱਖੀ ਅਧਿਕਾਰਾਂ ਦੀ ਸਪੱਸ਼ਟ ਉਲੰਘਣਾ ਹੈ ਅਤੇ ਉਹ ਅਫਗਾਨਿਸਤਾਨ ’ਚ ਮਨੁੱਖੀ ਅਧਿਕਾਰ ਯਕੀਨੀ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਕੰਮ ਕਰ ਰਹੇ ਹਨ।

Comment here