ਇਸਲਾਮਾਬਾਦ-ਅਫਗਾਨਿਸਤਾਨ ਦੀ ਸੱਤਾ ‘ਤੇ ਤਾਲਿਬਾਨ ਦੇ ਕਬਜ਼ਾ ਕਰਨ ਦੀ ਸਾਰੀ ਪ੍ਰਕਿਰਿਆ ਦੌਰਾਨ ਪਾਕਿਸਤਾਨ ਤਾਲਿਬਾਨ ਦਾ ਸਮਰਥਨ ਕਰਨ ਦੇ ਦੋਸ਼ ਝੱਲਦਾ ਰਿਹਾ। ਚਰਚਾ ਹੁੰਦੀ ਰਹੀ ਕਿ ਕਈ ਪਾਕਿਸਤਾਨੀ ਵੀ ਤਾਲਿਬਾਨੀਆਂ ਨਾਲ ਲੜਾਈ ਚ ਸ਼ਾਮਲ ਸਨ। ਇਸ ਦੌਰਾਨ ਇਹ ਵੀ ਖਬਰ ਆ ਰਹੀ ਹੈ ਕਿ ਪਾਕਿਸਤਾਨੀ ਫੌਜ ਨੇ ਟ੍ਰੇਨ ਅੱਤਵਾਦੀ ਤਾਲਿਬਾਨ ਦੀ ਮਦਦ ਲਈ ਭੇਜੇ ਸਨ। ਪਾਕਿਸਤਾਨ ਵਲੋਂ ਸਭ ਤੋਂ ਜ਼ਿਆਦਾ ਅੱਤਵਾਦੀਆਂ ਦੀ ਗਿਣਤੀ ‘ਚ ਪੰਜਾਬ (ਪਾਕਿਸਤਾਨ) ‘ਚੋਂ ਹਨ, ਜਿਨ੍ਹਾਂ ਨੂੰ ਤਾਲਿਬਾਨ ਦੇ ਰੈਂਕਾਂ ਨੂੰ ਮਜ਼ਬੂਤ ਕਰਨ ਲਈ ਲਕਸ਼ਰ-ਏ-ਤੋਇਬਾ ਦੇ ਕੈਂਪਾਂ ‘ਚ ਥੋੜ੍ਹੇ ਸਮੇਂ ਦੀ ਟ੍ਰੇਨਿੰਗ ਤੋਂ ਬਾਅਦ ਫੌਜ ਦੁਆਰਾ ਭੇਜਿਆ ਗਿਆ ਸੀ। ਪਾਕਿਸਤਾਨ ਦਾ ਪੰਜਾਬ ਸੂਬਾ ਦੇ ਸਭ ਤੋਂ ਖਤਰਨਾਕ ਪਾਕਿਸਤਾਨੀ ਫੌਜ ਸਮਰਥਿਤ ਅੱਤਵਾਦੀ ਸਮੂਹਾਂ- ਲਕਸ਼ਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦਾ ਖਾਸ ਠਿਕਾਣਾ ਹੈ। ਪਾਕਿਸਤਾਨ ਨੇ ਤਾਲਿਬਾਨ ਦੀ ਮਦਦ ਲਈ ਕਰੀਬ 10,000 ਤੋਂ ਜ਼ਿਆਦਾ ਅੱਤਵਾਦੀ ਭੇਜੇ ਸਨ, ਹਾਲਾਂਕਿ ਇਨ੍ਹਾਂ ਅੰਕੜਿਆਂ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੈ। ਕੰਧਾਰ ‘ਚ ਲਕਸ਼ਰ ਅੱਤਵਾਦੀ ਤਾਲਿਬਾਨ ਦੇ ਨਾਲ ਮਿਲ ਕੇ ਲੜੇ ਅਤੇ ਕਾਬੁਲ ‘ਤੇ ਕਬਜ਼ਾ ਜਮ੍ਹਾ ਲਿਆ। ਇਸ ਲੜਾਈ ਦੌਰਾਨ ਲਕਸ਼ਰ ਦੇ ਕਈ ਅੱਤਵਾਦੀ ਮਾਰੇ ਵੀ ਗਏ। ਲਕਸ਼ਰ ਦੀ ਟੀਮ ਦੀ ਅਗਵਾਈ ਸੈਫੁੱਲਾਹ ਖਾਲਿਦ ਕਰ ਰਿਹਾ ਸੀ ਜੋ ਕੰਧਾਰ ਦੇ ਨਵਾਹੀ ਜ਼ਿਲ੍ਹੇ ‘ਚ ਆਪਣੇ ਕਈ ਸਾਥੀਆਂ ਨਾਲ ਲੜਾਈ ‘ਚ ਮਾਰਿਆ ਗਿਆ। ਪਾਕਿਸਤਾਨ ਨੇ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਮੂਲ ਸਥਾਨਾਂ ‘ਤੇ ਪਹੁੰਚਾਉਣ ਦੀ ਵਿਵਸਥਾ ਵੀ ਕੀਤੀ ਸੀ। ਪਾਕਿਸਤਾਨ ਨੇ ਅਫਗਾਨਿਸਤਾਨ ‘ਚ ਲੜ ਰਹੇ ਜ਼ਖਮੀ ਲਕਸ਼ਰ-ਏ-ਤੋਇਬਾ ਅਤੇ ਹੋਰ ਪਾਕਿਸਤਾਨੀ ਕੈਡਰਾਂ ਲਈ ਅਸਥਾਈ ਹਸਪਤਾਲ ਵੀ ਸਥਾਪਿਤ ਕੀਤੇ ਸਨ। ਜੈਸ਼ ਨੇਤਾ ਮਸੂਦ ਅਜ਼ਹਰ ਦਾ ਤਾਲਿਬਾਨ ਅਗਵਾਈ ਦੇ ਨਾਲ ਗੂੜਾ ਸੰਬੰਧ ਹੈ। 90 ਦੇ ਦਹਾਕੇ ਤੋਂ ਅਫਗਾਨਿਸਤਾਨ ਦੇ ਅੰਦਰ ਲਕਸ਼ਰ ਦਾ ਗੜ੍ਹ ਰਿਹਾ ਹੈ ਅਤੇ ਸਮੂਹ ਨੇ 2001 ਤੋਂ ਬਾਅਦ ਵੀ ਤਾਲਿਬਾਨ ਦੇ ਨਾਲ ਟ੍ਰੇਨਿੰਗ ਅਤੇ ਲੜਾਈ ਜਾਰੀ ਰੱਖੀ ਹੈ। ਹੁਣ ਤਾਲਿਬਾਨ ਦੇ ਰਾਜ ਦੀ ਸਥਾਪਤੀ ਮਗਰੋੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤਾਲਿਬਾਨ ਦੀ ਤਾਰੀਫ ਵੀ ਕੀਤੀ ਹੈ।
Comment here