ਨਿਊਯਾਰਕ-ਹਿਊਮਨ ਰਾਈਟਸ ਵਾਚ ਦੀ ਐਸੋਸੀਏਟ ਏਸ਼ੀਆ ਡਾਇਰੈਕਟਰ ਪੈਟਰੀਸੀਆ ਗਾਸਮੈਨ ਨੇ ਕਿਹਾ ਕਿ ਤਾਲਿਬਾਨ ਅਗਵਾਈ ਦੇ ਦਾਅਵੇ ਮੁਤਾਬਕ ਮਾਫੀ ਨੇ ਸਥਾਨਕ ਕਮਾਂਡਰਾਂ ਨੂੰ ਅਫਗਾਨ ਸੁਰੱਖਿਆ ਫੋਰਸ ਦੇ ਸਾਬਕਾ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰਣ ਜਾਂ ਗਾਇਬ ਕਰਨ ਤੋਂ ਨਹੀਂ ਰੋਕਿਆ। ਇਸ ਲਈ ਅੱਗੇ ਦੇ ਕਤਲਾਂ ਨੂੰ ਰੋਕਣ, ਜ਼ਿੰਮੇਵਾਰ ਲੋਕਾਂ ਨੂੰ ਫੜਨ ਅਤੇ ਪੀੜਤਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ’ਤੇ ਦਬਾਅ ਬਣਾਉਣਾ ਜ਼ਰੂਰੀ ਹੈ। ਸਮੂਹ ਨੇ ਕਿਹਾ ਕਿ ਅਫਗਾਨਿਸਤਾਨ ’ਚ ਜ਼ਬਰਦਸਤੀ ਸੱਤਾ ’ਚ ਆਈ ਤਾਲਿਬਾਨ ਸਰਕਾਰ ਆਪਣੇ ਕਿਸੇ ਵੀ ਦਾਅਵੇ ’ਤੇ ਖ਼ਰੀ ਨਹੀਂ ਉਤਰੀ। ਤਾਲਿਬਾਨ ਦਾ ਕਹਿਰ ਰੋਕਣ ਅਤੇ ਬਿਨਾਂ ਭੇਦਭਾਵ ਸ਼ਾਸਨ ਦੇ ਦਾਅਵੇ ‘ਜਨਸੰਪਰਕ ਸਟੰਟ ਤੋਂ ਜ਼ਿਆਦਾ ਕੁਝ ਨਹੀਂ ਹੈ। ਸਮੂਹ ਨੇ ਕਿਹਾ ਕਿ ਇਸ ਲਈ ਤਾਲਿਬਾਨ ਦੀ ਜਵਾਬਦੇਹੀ ਤੈਅ ਹੋਵੇ ਅਤੇ ਸੰਯੁਕਤ ਰਾਸ਼ਟਰ ਅਫਗਾਨਿਸਤਾਨ ਦੀ ਮਨੁੱਖੀ ਅਧਿਕਾਰ ਸਥਿਤੀ ਦੀ ਲਗਾਤਾਰ ਜਾਂਚ ਕਰੇ। ਹਿਊਮਨ ਰਾਈਟਸ ਵਾਚ ਦੇ ਸਹਿਯੋਗੀ ਏਸ਼ੀਆ ਨਿਰਦੇਸ਼ਕ ਪੈਟ੍ਰੀਸੀਆ ਗਾਸਮੈਨ ਨੇ ਕਿਹਾ ਅਫਗਾਨਿਸਤਾਨ ’ਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਲਈ ਤਾਲਿਬਾਨ ਦੀ ਜਵਾਬਦੇਹੀ ਜ਼ਰੂਰੀ ਹੈ।
ਪੈਟ੍ਰੀਸੀਆ ਗਾਸਮੈਨ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਅਧਿਕਾਰ ਸਮੂਹ ਨੇ ਇਕ ਰਿਪੋਰਟ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਅਫਗਾਨਿਸਤਾਨ ’ਚ ਤਾਲਿਬਾਨ ਫੋਰਸਾਂ ਨੇ ਅਫਗਾਨ ’ਤੇ ਕਬਜ਼ੇ ਤੋਂ ਬਾਅਦ ਸਿਰਫ 3 ਮਹੀਨਿਆਂ ’ਚ ਹੀ ਚਾਰ ਸੂਬਿਆਂ ’ਚ 100 ਤੋਂ ਜ਼ਿਆਦਾ ਸਾਬਕਾ ਪੁਲਸ ਅਤੇ ਖੂਫੀਆਂ ਅਧਿਕਾਰੀਆਂ ਨੂੰ ਮਾਰ ਦਿੱਤਾ ਹੈ ਜਾਂ ਜ਼ਬਰਦਸਤੀ ਗਾਇਬ ਕਰ ਦਿੱਤਾ ਹੈ। ਹਿਊਮਨ ਰਾਈਟਸ ਵਾਚ ਨੇ ਇਕੱਲੇ ਗਜ਼ਨੀ, ਹੇਲਮੰਦ, ਕੰਧਾਰ ਅਤੇ ਕੁੰਦੁਜ ਸੂਬਿਆਂ ਤੋਂ 100 ਤੋਂ ਜ਼ਿਆਦਾ ਕਤਲ ’ਤੇ ਭਰੋਸੇਯੋਗ ਜਾਣਕਾਰੀ ਇਕੱਠੀ ਕੀਤੀ।
Comment here