ਸਿਆਸਤਖਬਰਾਂਦੁਨੀਆ

ਤਾਲਿਬਾਨ ਦੀ ਮਦਦ ਬਾਰੇ ਪਾਕਿ ਨੂੰ ਫੇਰ ਸੋਚਣ ਦੀ ਸਲਾਹ ਦੇਵੇ ਬ੍ਰਿਟੇਨ ਸਰਕਾਰ-ਬ੍ਰਿਟਿਸ਼ ਐਮ ਪੀ

ਲੰਡਨ- ਹਾਲ ਹੀ ਵਿੱਚ ਅਫਗਾਨਿਸਤਾਨ ਦੀ ਸੱਤਾ ਤੇ ਕਾਬਜ਼ ਹੋਏ ਤਾਲਿਬਾਨਾਂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤਾਲਿਬਾਨ ਦੀ ਤਾਰੀਫ ਵੀ ਕੀਤੀ ਸੀ ਅਤੇ ਮਦਦ ਦੇ ਸੰਕੇਤ ਵੀ ਦਿੱਤੇ ਸੀ। ਇਸ ਮਗਰੋਂ ਬ੍ਰਿਟਿਸ਼ ਸੰਸਦ ਮੈਂਬਰ ਡੈਨੀਅਲ ਕਾਵਜਿੰਸਕੀ ਨੇ ਬਿ੍ਰਟੇਨ ਸਰਕਾਰ ਨੂੰ ਪਾਕਿਸਤਾਨ ਨੂੰ ਕੌਮਾਂਤਰੀ ਮਦਦ ਭੇਜਣ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਕਿਹਾ ਹੈ।ਡੈਨੀਅਲ ਨੇ ਅਫ਼ਗਾਨਿਸਤਾਨ ’ਤੇ ਹਾਊਸ ਆਫ਼ ਕਾਮਨਜ਼ ਦੀ ਐਮਰਜੈਂਸੀ ਬਹਿਸ ਦੌਰਾਨ ਨੂੰ ਇਕ ਗੰਭੀਰ ਸੰਦੇਸ਼ ਦਿੱਤਾ। ਇਕ ਰਿਪੋਰਟ ਮੁਤਾਬਕ ਪਾਕਿਸਤਾਨ ਨੂੰ ਟੈਕਸਦਾਤਿਆਂ ਦਾ ਪੈਸਾ ਭੇਜਣ ’ਚ ਬਿ੍ਰਟੇਨ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕੀਤੇ, ਉਨ੍ਹਾਂ ਨੇ ਕਿਹਾ ਕਿ ਇਕ ਅਜਿਹਾ ਦੇਸ਼ ਜਿਸ ਨੇ ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸ਼ਾਸਨ ਲਈ ਸਮਰਥਨ ਦਿੱਤਾ ਹੈ। ਕੌਮਾਂਤਰੀ ਵਿਕਾਸ ਵਿਭਾਗ ਦੇ ਅੰਕੜਿਆਂ ਮੁਤਾਬਕ ਬਿ੍ਰਟੇਨ ਨੇ 2019 ਵਿਚ ਪਾਕਿਸਤਾਨ ਨੂੰ 305 ਮਿਲੀਅਨ ਪੌਂਡ ਦੀ ਕੌਮਾਂਤਰੀ ਸਹਾਇਤਾ ਭੇਜੀ, ਜੋ ਕਿ ਉਨ੍ਹਾਂ ਸਾਰੇ ਦੇਸ਼ਾਂ ਦੀ ਸਭ ਤੋਂ ਵੱਡੀ ਰਕਮ ਹੈ, ਜਿਨ੍ਹਾਂ ਨੂੰ ਬਿ੍ਰਟੇਨ ਪੈਸੇ ਭੇਜਦਾ ਹੈ। ਸੰਸਦ ਮੈਂਬਰ ਡੈਨੀਅਲ ਨੇ ਕਿਹਾ ਕਿ ਸਾਨੂੰ ਰੂਸ ਅਤੇ ਪਾਕਿਸਤਾਨ ਦੀ ਭੂਮਿਕਾ ਬਾਰੇ ਸਵਾਲ ਪੁੱਛਣ ਦੀ ਜ਼ਰੂਰਤ ਹੈ। ਦੋਸ਼ ਹੈ ਕਿ ਉਹ ਤਾਲਿਬਾਨ ਦਾ ਸਮਰਥਨ ਕਰ ਰਹੇ ਹਨ ਅਤੇ ਸਭ ਤੋਂ ਜ਼ਿਆਦਾ ਪਾਕਿਸਤਾਨ। ਡੈਨੀਅਲ ਨੇ ਕਿਹਾ ਕਿ ਇਸ ਲਈ ਪਾਕਿਸਤਾਨ ਅਤੇ ਉਸ ਦੇ ਸੁਰੱਖਿਆ ਦਸਤਿਆਂ ਦੀ ਭੂਮਿਕਾ ਬਾਰੇ ਗੰਭੀਰ ਸਵਾਲ ਪੁੱਛੇ ਜਾਣੇ ਚਾਹੀਦੇ ਹਨ।

Comment here