ਕਾਬੁਲ-ਸਮਾਚਾਰ ਏਜੰਸੀ ਏਐਨਆਈ ਨੇ ਅਫਗਾਨਿਸਤਾਨ ਸਰਕਾਰ ਦੇ ਸਾਬਕਾ ਅਧਿਕਾਰੀ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਕਿ ਜਦੋਂ ਤੋਂ ਤਾਲਿਬਾਨ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਸੱਤਾ ਤੋਂ ਬੇਦਖਲ ਕੀਤਾ ਹੈ ਅਤੇ ਦੇਸ਼ ਦੀ ਵਾਗਡੋਰ ਸੰਭਾਲੀ ਹੈ, ਮੀਡੀਆ ਕਰਮਚਾਰੀਆਂ ਦੇ ਹਾਲਾਤ ਚਿੰਤਾਜਨਕ ਹੋ ਗਏ ਹਨ। ਭਾਰਤ ਦੀ ਇੱਕ ਵੱਕਾਰੀ ਯੂਨੀਵਰਸਿਟੀ ਜਾਮੀਆ ਮਿਲੀਆ ਇਸਲਾਮੀਆ ਵੱਲੋਂ ਆਯੋਜਿਤ ਵੈਬੀਨਾਰ ਵਿੱਚ ਬੋਲਦਿਆਂ ਅਫਗਾਨਿਸਤਾਨ ਦੇ ਰਾਜ ਮੰਤਰਾਲੇ ਵਿੱਚ ਤਾਲਮੇਲ, ਰਣਨੀਤੀ ਅਤੇ ਨੀਤੀ ਦੇ ਸਾਬਕਾ ਉਪ ਮੰਤਰੀ ਅਬਦੁੱਲਾ ਖੰਜਾਨੀ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਗਨੀ ਦੀ ਸਰਕਾਰ ਡਿੱਗਣ ਦੇ ਬਾਅਦ ਕੋਈ ਵੀ ਮੀਡੀਆ ਸੰਸਥਾ ਸੁਤੰਤਰ ਰੂਪ ਨਾਲ ਕੰਮ ਨਹੀਂ ਕਰ ਰਹੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਮੌਜੂਦਾ ਤਾਲਿਬਾਨ ਸਰਕਾਰ ਨੇ ਉਹਨਾਂ ਪੱਤਰਕਾਰਾਂ ਦੀਆਂ ਆਵਾਜ਼ਾਂ ਨੂੰ ਦਬਾ ਦਿੱਤਾ ਹੈ ਜੋ ਉਹਨਾਂ ਦੁਆਰਾ ਲਾਗੂ ਕੀਤੀਆਂ ਨੀਤੀਆਂ ਦੀ ਆਲੋਚਨਾ ਕਰਦੇ ਹਨ।
ਬਰੇਨ ਡਰੇਨ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਤਕਰੀਬਨ 7,000 ਪੱਤਰਕਾਰ ਅਤੇ ਮੀਡੀਆ ਕਰਮੀ, ਜਿਨ੍ਹਾਂ ਵਿੱਚ ਪ੍ਰਮੁੱਖ ਪੱਤਰਕਾਰ ਵੀ ਸ਼ਾਮਲ ਹਨ, ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਸ਼ਰਨ ਲੈ ਚੁੱਕੇ ਹਨ। ਵੈਬੀਨਾਰ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ 15 ਅਗਸਤ ਨੂੰ ਤਾਲਿਬਾਨ ਦੇ ਅੱਤਵਾਦੀਆਂ ਦੁਆਰਾ ਅਫਗਾਨਿਸਤਾਨ ’ਤੇ ਅਚਾਨਕ ਕਬਜ਼ੇ ਨੇ ਅਫਗਾਨਿਸਤਾਨ ਨੂੰ ਅੱਤਵਾਦ ਦੇ ਕੇਂਦਰਾਂ ਵਿੱਚੋਂ ਇੱਕ ਬਣਾਉਣ ਅਤੇ ਦੁਨੀਆ ਵਿੱਚ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਗੰਭੀਰ ਉਲੰਘਣਾ ਦਾ ਸ਼ਿਕਾਰ ਹੋਣ ਲਈ ਮਜਬੂਰ ਕਰ ਦਿੱਤਾ ਹੈ।
ਕਿਸੇ ਵੀ ਆਲੋਚਨਾ ਨੂੰ ਸੁਣਨ ਲਈ ਤਿਆਰ ਨਹੀਂ ਹੈ ਤਾਲਿਬਾਨ
ਖੰਜਾਨੀ ਮੁਤਾਬਕ ਪਿਛਲੇ 20 ਸਾਲਾਂ ਵਿੱਚ ਹਾਸਲ ਕੀਤੀਆਂ ਪ੍ਰਾਪਤੀਆਂ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਗੁਆਚ ਗਈਆਂ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਅਫਗਾਨਿਸਤਾਨ ਵਿੱਚ ਮਜ਼ਬੂਤਵਿਰੋਧੀ ਪਾਰਟੀਆਂ ਨਹੀਂ ਹਨ ਅਤੇ ਕਿਹਾ ਕਿ ਦੇਸ਼ ਵਿੱਚ ਮੀਡੀਆ ਨੇ ਸਰਕਾਰ ਦੀ ਆਲੋਚਨਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹਾਲਾਂਕਿ, ਤਾਲਿਬਾਨ ਦੇ ਕਬਜ਼ੇ ਨਾਲ ਮੀਡੀਆ ਦੀ ਭੂਮਿਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਉਹਨਾਂ ਨੇ ਅੱਗੇ ਕਿਹਾ ਕਿ ਤਾਲਿਬਾਨ ਮੀਡੀਆ ਜਾਂ ਇੱਥੋਂ ਤੱਕ ਕਿ ਸੁਤੰਤਰ ਟਿੱਪਣੀਕਾਰਾਂ ਦੀ ਕਿਸੇ ਵੀ ਆਲੋਚਨਾ ਨੂੰ ਸੁਣਨ ਲਈ ਤਿਆਰ ਨਹੀਂ ਹੈ। ਖੰਜਾਨੀ ਨੇ ਕਿਹਾ ਕਿ ਕੋਈ ਵੀ ਮੀਡੀਆ ਭ੍ਰਿਸ਼ਟਾਚਾਰ, ਕੁਪ੍ਰਬੰਧ, ਸਰਕਾਰ ਦੀ ਸਮਰੱਥਾ ਦੀ ਘਾਟ ਜਾਂ ਲੋਕਾਂ ਪ੍ਰਤੀ ਤਾਲਿਬਾਨ ਦੇ ਵਿਵਹਾਰ ਬਾਰੇ ਰਿਪੋਰਟ ਨਹੀਂ ਕਰ ਸਕਦਾ।
ਅਫਗਾਨਿਸਤਾਨ ’ਚ 70 ਫੀਸਦੀ ਮੀਡੀਆ ਨੇ ਕੰਮ ਕਰਨਾ ਕੀਤਾ ਬੰਦ
ਨੈਸ਼ਨਲ ਐਸੋਸੀਏਸ਼ਨ ਆਫ਼ ਜਰਨਲਿਸਟਸ ਦੇ ਅੰਕੜਿਆਂ ਮੁਤਾਬਕ, ਅਫਗਾਨਿਸਤਾਨ ਵਿੱਚ 70% ਤੋਂ ਵੱਧ ਮੀਡੀਆ ਆਉਟਲੈਟਾਂ ਨੇ ਵਿੱਤੀ ਸੰਕਟ ਦਾ ਸਾਹਮਣਾ ਕਰਨ ਤੋਂ ਬਾਅਦ ਜਾਂ ਤਾਂ ਕੰਮ ਕਰਨਾ ਬੰਦ ਕਰ ਦਿੱਤਾ ਹੈ ਜਾਂ ਮਨੁੱਖੀ ਸ਼ਕਤੀ ਵਿੱਚ ਕਟੌਤੀ ਕਰ ਦਿੱਤੀ ਹੈ। ਪੱਤਰਕਾਰਾਂ ਦੇ ਰਾਸ਼ਟਰੀ ਸੰਘ ਦੇ ਮੁਖੀ ਮਸਰੂਰ ਲੁਤਫੀ ਨੇ ਕਿਹਾ ਕਿ 40% ਅਫਗਾਨ ਪੱਤਰਕਾਰ ਅਫਗਾਨਿਸਤਾਨ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ਅਤੇ ਬਾਕੀ ਦੇ ਲੋਕ ਮੁਸ਼ਕਲ ਜੀਵਨ ਬਤੀਤ ਕਰ ਰਹੇ ਹਨ ਕਿਉਂਕਿ ਉਹ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ।
ਇਸ ਤੋਂ ਪਹਿਲਾਂ ਸਤੰਬਰ ਵਿੱਚ ਇੰਟਰਨੈਸ਼ਨਲ ਫੈਡਰੇਸ਼ਨ ਆਫ ਜਰਨਲਿਸਟਸ (ੀਢਝ) ਅਤੇ ਸਾਊਥ ਏਸ਼ੀਆ ਮੀਡੀਆ ਸੋਲੀਡੈਰਿਟੀ ਨੈੱਟਵਰਕ (ਸ਼ਅੰਸ਼ਂ) ਨੇ 3 ਸਤੰਬਰ ਨੂੰ ਸਾਰਕ ਦੀਆਂ ਰਾਸ਼ਟਰੀ ਸਰਕਾਰਾਂ ਅਤੇ ਅੰਤਰਰਾਸ਼ਟਰੀ ਭਾਈਚਾਰਿਆਂ ਨੂੰ ਮਦਦ ਦੀ ਮੰਗ ਕਰ ਰਹੇ ਅਫਗਾਨ ਪੱਤਰਕਾਰਾਂ ਨੂੰ ਸੁਰੱਖਿਅਤ ਪਨਾਹ ਦੇਣ ਦੀ ਅਪੀਲ ਕੀਤੀ ਸੀ। ਅੰਤਰਰਾਸ਼ਟਰੀ ਲਿਖਾਰੀ ਫੈਡਰੇਸ਼ਨ ਮੁਤਾਬਕ, ਜ਼ਮੀਨ ’ਤੇ ਮੀਡੀਆ ਕਰਮਚਾਰੀਆਂ ਲਈ ਸਥਿਤੀ ’ਬਹੁਤ ਚੁਣੌਤੀਪੂਰਨ’ ਸੀ।
Comment here