ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਦਾ ਵਿਰੋਧ ਕਰਨ ਵਾਲਿਆਂ ਨੂੰ ਕੁਚਲ ਦੇਵਾਂਗੇ—ਫਸੀਹੁਦੀਨ

ਕਾਬੁਲ-ਤਾਲਿਬਾਨ ਦੇ ਫੌਜ ਮੁਖੀ ਫਸੀਹੁਦੀਨ ਨੇ ਕਿਹਾ ਕਿ ਜੋ ਲੋਕ ਅਫਗਾਨਿਸਤਾਨ ’ਚ ਲੋਕਤੰਤਰ ਦੀ ਰੱਖਿਆ ਕਰਦੇ ਹਨ ਅਤੇ ਤਾਲਿਬਾਨ ਦਾ ਵਿਰੋਧ ਕਰਦੇ ਹਨ, ਉਨ੍ਹਾਂ ਸਾਰਿਆਂ ਨੂੰ ਕੁਚਲ ਦੇਣਗੇ, ਜੋ ਅਫਗਾਨਿਸਤਾਨ ’ਚ ਵਿਸ਼ੇਸ਼ ਜਾਤੀ ਗਰੁੱਪਾਂ ਜਾਂ ਵਿਰੋਧ ਦੇ ਨਾਂ ’ਤੇ ਪਿਛਲੇ 2 ਦਹਾਕਿਆਂ ਤੋਂ ਲਾਭ ਉਠਾ ਰਹੇ ਹਨ।
ਹਾਲਾਂਕਿ ਉਨ੍ਹਾਂ ਨੇ ਸਿੱਧੇ ਤੌਰ ’ਤੇ ਕਿਸੇ ਗਰੁੱਪ ਦਾ ਨਾਂ ਨਹੀਂ ਲਿਆ, ਉਨ੍ਹਾਂ ਨੇ ਸ਼ਾਇਦ ਪੰਜਸ਼ੀਰ ਸੂਬੇ ’ਚ ਅਹਿਮਦ ਮਸੂਦ ਦੀ ਅਗਵਾਈ ਵਾਲੇ ਵਿਰੋਧੀ ਮੋਰਚੇ ਵੱਲ ਇਸ਼ਾਰਾ ਕੀਤਾ। ਫਸੀਹੁਦੀਨ ਨੇ ਕਿਹਾ ਕਿ ਇਹ ਲੋਕ ਸੁਰੱਖਿਆ ’ਚ ਰੁਕਾਵਟ ਪਾ ਰਹੇ ਹਨ ਅਤੇ ਅਫਗਾਨਿਸਤਾਨ ’ਚ ਖੂਨ-ਖਰਾਬਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਕ ਸ਼ਕਤੀਸ਼ਾਲੀ ਅਫਗਾਨ ਰਾਸ਼ਟਰੀ ਸੈਨਾ ਦੀ ਸਥਾਪਨਾ ਬਾਰੇ ਸਲਾਹ-ਮਸ਼ਵਰਾ ਚੱਲ ਰਿਹਾ ਹੈ।

Comment here