ਕਾਬੁਲ- ਅਫ਼ਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਆਈਐੱਸ ਨੇ ਉੱਥੇ ਅੱਤਵਾਦੀ ਹਮਲੇ ਤੇਜ਼ ਕਰ ਦਿੱਤੇ ਹਨ। ਹੁਣ ਦੇ ਹਫ਼ਤਿਆਂ ‘ਚ ਆਈਐੱਸ ਨਾਲ ਸਬੰਧਤ ਅੱਤਵਾਦੀਆਂ ਨੇ ਕਾਬੁਲ ਤੇ ਨੰਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ ‘ਚ ਬੰਬ ਹਮਲਿਆਂ ਨੂੰ ਅੰਜਾਮ ਦਿੱਤਾ ਹੈ, ਜਿਸ ‘ਚ ਦਰਜਨਾਂ ਲੋਕ ਮਾਰੇ ਗਏ ਹਨ। ਆਪਣੇ ਵਿਰੋਧੀਆਂ ਖਿਲਾਫ ਤਾਲਿਬਾਨ ਸ਼ਾਸਕਾਂ ਨੇ ਕਾਰਵਾਈ ਵਿੱਢੀ ਹੈ। ਤਾਲਿਬਾਨ ਨੇ ਪੂਰਬੀ ਖੋਸਤ ਸੂਬੇ ‘ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਦੇ ਅੱਠ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਸੂਬੇ ਦੇ ਸਭਿਆਚਾਰਕ ਤੇ ਸੂਚਨਾ ਡਾਇਰੈਕਟਰ ਪ੍ਰਮੁੱਖ ਸ਼ਬੀਰ ਅਹਿਮਦ ਉਸਾਨੀ ਦੇ ਹਵਾਲੇ ਨਾਲ ਪ੍ਰਕਾਸ਼ਿਤ ਰਿਪੋਰਟ ‘ਚ ਸ਼ਿਨਹੁਆ ਨੇ ਕਿਹਾ, ‘ਅਫ਼ਗਾਨਿਸਤਾਨ ਦੇ ਮੁਜਾਹਿਦੀਨ ਨੇ ਹੁਣ ਦੇ ਦਿਨਾਂ ‘ਚ ਖੋਸਤ ਸ਼ਹਿਰ ਤੋਂ ਆਈਐੱਸ ਦੇ ਅੱਠ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਉਸਮਾਨੀ ਨੇ ਕਿਹਾ ਕਿ ਅੱਤਵਾਦੀਆਂ ਨੇਇਹ ਮੰਨਿਆ ਹੈ ਕਿ ਉਹ ਸੂਬੇ ‘ਚ ਹਮਲੇ ਦਾ ਸਾਜ਼ਿਸ਼ ਰਚ ਰਹੇ ਸਨ। ਗਿ੍ਫ਼ਤਾਰ ਅੱਤਵਾਦੀਆਂ ਨੂੰ ਅਗਲੀ ਜਾਂਚ ਤੇ ਕਾਰਵਾਈ ਲਈ ਸਬੰਧਤ ਵਿਭਾਗਾਂ ਨੂੰ ਸੌਂਪਿਆ ਗਿਆ ਹੈ।
ਤਾਲਿਬਾਨ ਦਾ ਵਿਰੋਧੀਆਂ ਤੇ ਐਕਸ਼ਨ- ਅੱਠ ਆਈਐੱਸ ਅੱਤਵਾਦੀ ਕੀਤੇ ਗਿ੍ਫ਼ਤਾਰ

Comment here