ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਤੋਂ ਵੀ ਖਤਰਨਾਕ ਹੈ ਪਾਕਿਸਤਾਨ : ਬੈਲਜੀਅਮ ਸੈਨੇਟਰ

ਬ੍ਰਸਲਸ-ਬੈਲਜੀਅਮ ਦੇ ਇਕ ਸੈਨੇਟਰ ਫਿਲਿਪ ਡਿਵਿੰਟਰ ਨੇ ਕਿਹਾ ਹੈ ਕਿ ਪਾਕਿਸਤਾਨ ਦਾ ਮੁਕੰਮਲ ਬਾਈਕਾਟ ਕਰਨ ਦੀ ਲੋੜ ਹੈ, ਕਿਉਂਕਿ ਪਾਕਿਸਤਾਨ ਇਕ ਅੱਤਵਾਦੀ ਦੇਸ਼ ਹੈ ਅਤੇ ਉਹ ਕੌਮਾਂਤਰੀ ਅੱਤਵਾਦ ਦੀ ਹਮਾਇਤ ਕਰਦਾ ਹੈ। ਇਹ ਤਾਲਿਬਾਨ ਜਿੰਨਾ ਵੱਡਾ ਖ਼ਤਰਾ ਹੈ। ਸਾਨੂੰ ਇਸ ਖ਼ਤਰੇ ਨਾਲ ਨਜਿੱਠਣਾ ਹੋਵੇਗਾ। ਯੂਰਪੀਨ ਯੂਨੀਅਨ ਦੀ ਸਿਆਸੀ ਰਿਪੋਰਟ ਵਿਚ ਫਿਲਿਪ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਮਦਦ ਨਾਲ ਤਾਲਿਬਾਨ ਦੁਨੀਆ ਲਈ ਇਕ ਵੱਡਾ ਫ਼ੌਜੀ, ਅੱਤਵਾਦੀ ਅਤੇ ਸੁਰੱਖਿਆ ਪੱਖੋਂ ਖ਼ਤਰਾ ਹੈ। ਇਸ ਖ਼ੇਤਰ ਵਿਚ ਅਮਰੀਕਾ ਦੀ ਅਗਵਾਈ ਵਾਲੀਆਂ ਫ਼ੌਜਾਂ ਦੀ ਹਾਰ ਪਿੱਛੋਂ ਹੁਣ ਯੂਰਪ ਤੋਂ ਸੀਰੀਆ ਦੀ ਯਾਤਰਾ ਕਰਨ ਵਾਲੇ ਕੱਟੜਪੰਥੀ ਮੁਸਲਮਾਨਾਂ ਲਈ ਨਵੀਂਆਂ ਸੰਭਾਵਨਾਵਾਂ ਖੁੱਲ੍ਹ ਗਈਆਂ ਹਨ। ਇਸ ਨਾਲ ਕੌਮਾਂਤਰੀ ਅੱਤਵਾਦ ਨੂੰ ਹੱਲਾਸ਼ੇਰੀ ਮਿਲੇਗੀ। ਤਾਲਿਬਾਨ ਕੋਲ ਪੈਸਾ, ਤਜ਼ਰਬਾ ਅਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਸੰਗਠਿਤ ਕਰਨ ਲਈ ਸੋਮੇ ਹਨ। ਸਾਨੂੰ ਇਸ ਖ਼ਤਰੇ ਪ੍ਰਤੀ ਚੌਕਸ ਹੋਣਾ ਚਾਹੀਦਾ ਹੈ।

Comment here