ਸਿਆਸਤਖਬਰਾਂਦੁਨੀਆ

ਤਾਲਿਬਾਨ ਤੋਂ ਬਚਾਅ ਲਈ ਪਾਕਿ ਨੇ ਵੀ ਕੀਤੀ ਸਰਹੱਦ ਦੀ ਘੇਰਾਬੰਦੀ!!!!

ਇਸਲਾਮਾਬਾਦ– ਪਾਕਿਸਤਾਨ ਉੱਤੇ ਅਫਗਾਨਿਸਤਾਨ ‘ਚ ਤਾਲਿਬਾਨ ਦਾ ਸਮਰਥਨ ਕਰਨ ਦੇ ਦੋਸ਼ ਲੱਗ ਰਹੇ ਹਨ, ਪਰ ਇਸ ਦੌਰਾਨ ਇਹ ਵੀ ਖਬਰ ਆਈ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਵਧਦੇ ਪ੍ਰਭਾਵ ਕਾਰਨ ਪਾਕਿਸਤਾਨ ਨੇ ਵੀ ਅਫਗਾਨਿਸਤਾਨ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਇਮਰਾਨ ਸਰਕਾਰ ਨੂੰ ਡਰ ਹੈ ਕਿ ਤਾਲਿਬਾਨ ਪਾਕਿ ‘ਚ ਵੀ ਆਪਣਾ ਦਬਦਬਾ ਵਧਾ ਸਕਦਾ ਹੈ। ਤਾਲਿਬਾਨ ਦੁਆਰਾ ਸਪਿਨ ਬੋਲਡਕ ਬਾਰਡਰ ਕ੍ਰਾਸਿੰਗ ‘ਤੇ ਕੰਟਰੋਲ ਕਰਨ ਤੋਂ ਬਾਅਦ ਪਾਕਿ ਤੇ ਅਫਗਾਨਿਸਤਾਨ ਨੇ ਪਿਛਲੇ ਹਫਤੇ ਹੀ ਸਰਹੱਦ ‘ਤੇ ਕੰਡਿਆਲੀ ਤਾਰ ਲਾ ਦਿੱਤੀ ਹੈ। ਪਾਕਿਸਤਾਨ ‘ਚ ਲੱਗੀ 2640 ਕਿਮੀ. ਲੰਬੀ ਸਰਹੱਦ ਦੇ ਕਰੀਬ 90 ਫੀਸਦੀ ‘ਤੇ ਘੇਰਾਬੰਦੀ ਕਰ ਦਿੱਤੀ ਹੈ। ਮੀਡੀਆ ਹਲਕਿਆਂ ਨੂੰ ਇਸ ਬਾਬਤ ਪਾਕਿਸਤਾਨ ਦੇ ਮੇਜਰ ਜਨਰਲ ਬਾਬਰ ਇਫਤਿਖਾਰ ਨੇ ਦੱਸਿਆ ਹੈ ਕਿ ਪਾਕਿ ਸੈਨਿਕ ਸਰਹੱਦ ‘ਤੇ ਨਿਗਰਾਨੀ ਕਰ ਰਹੇ ਹਨ ਤਾਂ ਜੋ ਉਥੋਂ ਦੀ ਹਿੰਸਾ ਸਾਡੇ ਵੱਲ ਨਾ ਆਵੇ। ਉਧਰ ਪਾਕਿਸਤਾਨ ਤੋਂ ਇਲਾਵਾ ਤਾਜਿਕਿਸਤਾਨ ਤੇ ਰੂਸ ਵਰਗੇ ਗੁਆਂਢੀਆਂ ਨੇ ਵੀ ਤਾਲਿਬਾਨੀ ਪਸਾਰੇ ਤੇ ਚਿੰਤਾ ਪ੍ਰਗਟਾਈ ਹੈ।

Comment here