ਕਾਹਿਰਾ-ਬੀਤੇ ਦਿਨੀਂ ਆਈ. ਐੱਸ. ਨੇ ਮੀਡੀਆ ਇਕਾਈ ਆਮਾਕ ਸਮਾਚਾਰ ਏਜੰਸੀ ਦੀ ਵੈੱਬਸਾਈਟ ਰਾਹੀਂ ਹਮਲਿਆਂ ਦੀ ਜ਼ਿੰਮੇਵਾਰੀ ਲਈ, ਜਿਸ ਨਾਲ ਤਾਲਿਬਾਨ ਦੇ ਉਸ ਦੇ ਲੰਮੇ ਸਮੇਂ ਦੇ ਵਿਰੋਧੀਆਂ ਤੋਂ ਖ਼ਤਰੇ ਦਾ ਸੰਕੇਤ ਮਿਲਦਾ ਹੈ। ਆਈ. ਐੱਸ. ਦਾ ਗੜ੍ਹ ਮੰਨੇ ਜਾਣ ਵਾਲੇ ਜਲਾਲਾਬਾਦ ’ਚ ਹੋਏ ਹਮਲਿਆਂ ’ਚ ਤਾਲਿਬਾਨ ਦੇ ਕਈ ਮੈਂਬਰਾਂ ਸਮੇਤ ਘੱਟੋ-ਘੱਟ ਅੱਠ ਲੋਕ ਮਾਰੇ ਗਏ ਸਨ। ਤਾਲਿਬਾਨ ਨੇ ਅਮਰੀਕਾ ਤੇ ਨਾਟੋ ਫੌਜੀਆਂ ਦੀ ਵਾਪਸੀ ਵਿਚਾਲੇ ਪਿਛਲੇ ਮਹੀਨੇ ਕਾਬੁਲ ’ਚ ਦਾਖਲ ਹੋ ਕੇ ਅਮਰੀਕੀ ਅਤੇ ਨਾਟੋ ਫੌਜੀਆਂ ਦੀ ਵਾਪਸੀ ਵਿਚਕਾਰ ਅਫ਼ਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਸੀ। ਅਫ਼ਗਾਨਿਸਤਾਨ ’ਤੇ ਸ਼ਾਸਨ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਦੌਰਾਨ ਤਾਲਿਬਾਨ ਗੰਭੀਰ ਆਰਥਿਕ ਅਤੇ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਆਈ. ਐੱਸ. ਦੇ ਲਗਾਤਾਰ ਹਮਲੇ ਇਸ ਦੇ ਲਈ ਹੋਰ ਮੁਸ਼ਕਿਲਾਂ ਪੈਦਾ ਕਰ ਰਹੇ ਹਨ। ਵਿਦੇਸ਼ੀ ਫੌਜਾਂ ਦੇ ਅਫ਼ਗਾਨਿਸਤਾਨ ਛੱਡਣ ਤੋਂ ਪਹਿਲਾਂ ਹੀ ਤਾਲਿਬਾਨ ਅਤੇ ਆਈ.ਐੱਸ. ਵਿਚਾਲੇ ਦੁਸ਼ਮਣੀ ਜਾਰੀ ਹੈ। ਦੋਵੇਂ ਹੀ ਸੰਗਠਨ ਇਸਲਾਮ ਦੀ ਸਖਤ ਵਿਆਖਿਆ ਪੇਸ਼ਕਸ਼ ਕਰਦੇ ਹਨ ਪਰ ਜਦੋਂ ਤਾਲਿਬਾਨ ਦਾ ਧਿਆਨ ਜਿਥੇ ਅਫ਼ਗਾਨਿਸਤਾਨ ’ਤੇ ਕੰਟਰੋਲ ਕਰਨ ’ਤੇ ਕੇਂਦ੍ਰਿਤ ਹੈ, ਉਥੇ ਹੀ ਆਈ. ਐੱਸ. ਅਫ਼ਗਾਨਿਸਤਾਨ ਤੇ ਦੁਨੀਆ ਦੇ ਹੋਰ ਹਿੱਸਿਆਂ ’ਚ ਜਿਥੇ ਵੀ ਹੋਵੇ, ਉਥੇ ਕਥਿਤ ਜੇਹਾਦ ਦਾ ਸੱਦਾ ਦਿੰਦਾ ਹੈ।
Comment here