ਸਿਆਸਤਖਬਰਾਂਦੁਨੀਆ

ਤਾਲਿਬਾਨ ਕੌਮਾਂਤਰੀ ਪੱਧਰ ’ਤੇ ਸਮਰਥਨ ਨਾਲ ਪਾਕਿ ਤੋਂ ਖੁਸ਼

ਇਸਲਮਾਬਾਦ-ਕੌਮਾਂਤਰੀ ਪੱਧਰ ’ਤੇ ਅਫਗਾਨਿਸਤਾਨ ਦਾ ਸਮਰਥਨ ਕਰਨ ਨਾਲ ਤਾਲਿਬਾਨ ਪਾਕਿ ਤੋਂ ਬਹੁਤ ਖੁਸ਼ ਹੈ। ਅਫਗਾਨਿਸਤਾਨ ਦੇ ਕਾਰਜਵਾਹਕ ਉਪ ਸੂਚਨਾ ਮੰਤਰੀ ਜਬੀਹੁੱਲਾ ਮੁਜਾਹਿਦ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਪਾਕਿਸਤਾਨ ਸਾਡਾ ਗੁਆਂਢੀ ਦੇਸ਼ ਹੈ ਅਤੇ ਅਸੀਂ ਅਫਗਾਨਿਸਤਾਨ ਨੂੰ ਲੈ ਕੇ ਪਾਕਿਸਤਾਨ ਦੇ ਰੁਖ਼ ਲਈ ਉਸਦੇ ਸ਼ੁਕਰਗੁਜਾਰ ਹਾਂ।
ਅਫਗਾਨ ਵਪਾਰੀਆਂ ਦਾ ਕਹਿਣਾ ਹੈ ਕਿ ਚਮਨ-ਬੋਲਡਕ ਪਾਰਗਮਨ ਮਾਰਗ ’ਤੇ ਪਾਕਿਸਤਾਨ ਅੜਿੱਕੇ ਪਾ ਰਿਹਾ ਹੈ। ਅਫਗਾਨ ਵਪਾਰੀਆਂ ਨੇ ਡੂਰੰਡ ਲਾਈਨ ਦੇ ਕ੍ਰਾਸਿੰਗ ਪੁਆਇੰਟ ਨਾਲ ਮੌਜੂਦ ਸਮੱਸਿਆਵਾਂ ਦਾ ਤਤਕਾਲ ਹੱਲ ਲੱਭਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਵਪਾਰਕ ਸਰਗਰਮੀਆਂ ਬੰਦ ਕਰਨ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਗੁਆਂਢੀ ਦੇਸ਼ ਦਰਾਮਦ ਅਤੇ ਬਰਾਮਦ ਦੀ ਇਜਾਜ਼ਤ ਦਿੰਦਾ ਹੈ ਪਰ ਪਾਕਿਸਤਾਨ ਹਮੇਸ਼ਾ ਰੁਕਾਵਟ ਪਾਉਂਦਾ ਹੈ।

Comment here