ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਆਰਥਿਕ ਵਸੀਲਿਆਂ ਦੀ ਘਾਟ ਕਾਰਨ ਅੱਤਵਾਦ ਵਿਰੁਧ ਲੜਨ ’ਚ ਅਸਮਰੱਥ—ਰੂਸੀ ਰਾਜਦੂਤ

ਕਾਬੁਲ-ਅਫਗਾਨਿਸਤਾਨ ਵਿਚ ਆਰਥਿਕ ਵਸੀਲਿਆਂ ਦੀ ਘਾਟ ਕਾਰਨ ਹੋ ਰਹੀ ਪਰੇਸ਼ਾਨੀ ਬਾਰੇ ਕਾਬੁਲ ਦੇ ਰੂਸੀ ਰਾਜਦੂਤ ਦਮਿਤਰੀ ਝਰਿਨੋਵ ਨੇ ਕਿਹਾ ਹੈ ਕਿ ਤਾਲਿਬਾਨ ਨੂੰ ਅਸਰਦਾਰ ਤਰੀਕੇ ਨਾਲ ਅੱਤਵਾਦ ਨਾਲ ਲੜਨ ’ਚ ਦਿੱਕਤ ਆ ਹੋ ਰਹੀ ਹੈ। ਇਸੇ ਦੌਰਾਨ ਤਿੰਨ ਰੂਸੀ ਜਹਾਜ਼ਾਂ ਨੇ ਕਾਬੁਲ ਏਅਰਪੋਰਟ ’ਤੇ ਮਨੁੱਖੀ ਸਹਾਇਤਾ ਪਹੁੰਚਾਈ ਹੈ ਤੇ 214 ਰੂਸੀ ਨਾਗਰਿਕਾਂ ਤੇ ਰੂਸ ’ਚ ਪੜ੍ਹ ਰਹੇ ਅਫ਼ਗਾਨੀ ਵਿਦਿਆਰਥੀਆਂ ਨੂੰ ਆਪਣੇ ਨਾਲ ਮਾਸਕੋ ਲੈ ਗਏ ਹਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ’ਚ ਵਧੇਰੇ ਕਿਰਗੀਸਤਾਨ ਦੇ ਰਹਿਣ ਵਾਲੇ ਲੋਕ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹੁਕਮ ’ਤੇ ਇਹ ਕਦਮ ਚੁੱਕਿਆ ਗਿਆ ਹੈ।
ਰੂਸੀ ਰੱਖਿਆ ਮੰਤਰਾਲੇ ਮੁਤਾਬਕ ਮਾਸਕੋ ਤੋਂ ਆਏ ਤਿੰਨ ਰੂਸੀ ਜਹਾਜ਼ਾਂ ਸੈਕੇਂਡ-76 ਤੋਂ ਕਾਬੁਲ ਏਅਰਪੋਰਟ ’ਤੇ ਮਨੁੱਖੀ ਸਹਾਇਤਾ ਪਹੁੰਚਾਈ ਗਈ ਹੈ। ਨਾਲ ਹੀ 214 ਰੂਸੀ ਨਾਗਰਿਕਾਂ ਤੇ ਰੂਸ ’ਚ ਸਿੱਖਿਆ ਹਾਸਲ ਕਰ ਰਹੇ ਅਫ਼ਗਾਨੀ ਵਿਦਿਆਰਥੀਆਂ ਨੂੰ ਵਾਪਸ ਮਾਸਕੋ ਲਿਜਾਇਆ ਗਿਆ ਹੈ।
ਇਸੇ ਦੌਰਾਨ ਸਪੁਤਨਿਕ ਨੇ ਰੂਸੀ ਰਾਜਦੂਤ ਝਰਿਨੋਵ ਦੇ ਹਵਾਲੇ ਨਾਲ ਕਿਹਾ ਹੈ ਕਿ ਸਤੰਬਰ ਦੇ ਮਹੀਨੇ ਤੋਂ ਤਾਲਿਬਾਨ ਦੇ ਕਬਜ਼ੇ ਵਾਲੇ ਕਾਬੁਲ ’ਚ ਅੱਤਵਾਦੀ ਸੰਗਠਨ ਅੰਡਰ ਗਰਾਊਂਡ ਹੋਏ ਹਨ। ਉਹ ਆਪਣੀ ਥਾਂ ਵਾਰ-ਵਾਰ ਬਦਲ ਰਹੇ ਹਨ। ਇਸ ਹਾਲਤ ’ਚ ਵਿੱਤੀ ਸੰਕਟ ਕਾਰਨ ਤਾਲਿਬਾਨ ਨੂੰ ਇਨ੍ਹਾਂ ਅੱਤਵਾਦੀ ਸਰਗਰਮੀਆਂ ’ਤੇ ਕਾਬੂ ਪਾਉਣ ’ਚ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੀ ਬੈਂਕਿੰਗ ਪ੍ਰਣਾਲੀ ਵੀ ਠੱਪ ਪੈ ਚੁੱਕੀ ਹੈ।
ਦੂਜੇ ਪਾਸੇ ਨਾਟੋ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਨਾਟੋ ਫ਼ੌਜਾਂ ਦੇ ਅਫ਼ਗਾਨਿਸਤਾਨ ਛੱਡਣ ਦੇ ਸਿਰਫ਼ ਤਿੰਨ ਮਹੀਨੇ ਬਾਅਦ ਲਾਤੀਵੀਆ ਦੇ ਰਿਗ ’ਚ 18 ਸਾਲਾਂ ਦੀ ਆਪਣੀ ਮੌਜੂਦਗੀ ’ਤੇ ਸਮੀਖਿਆ ਕੀਤੀ ਹੈ। ਨਾਟੋ ਦੇਸ਼ਾਂ ਦੇ ਸੁਰੱਖਿਆ ਬਲ ਸਾਲ 2003 ਤੋਂ ਅਫ਼ਗਾਨਿਸਤਾਨ ’ਚ ਤਾਇਨਾਤ ਸਨ। ਉਨ੍ਹਾਂ ਦੀ ਮਦਦ ਨਾਲ ਹੀ ਅਫ਼ਗਾਨਿਸਤਾਨੀ ਫ਼ੌਜ ਦੀ ਸਥਾਪਨਾ ਕਰਕੇ ਉਨ੍ਹਾਂ ਨੂੰ ਆਧੁਨਿਕ ਫ਼ੌਜੀ ਸਿਖਲਾਈ ਦਿੱਤੀ ਜਾ ਸਕੀ ਸੀ ਤਾਂ ਜੋ ਉਹ ਵੀ ਤਾਲਿਬਾਨ ਤੇ ਅਲਕਾਇਦਾ ਦਾ ਮੁਕਾਬਲਾ ਕਰ ਸਕਣ।

Comment here