ਖਬਰਾਂਚਲੰਤ ਮਾਮਲੇਦੁਨੀਆ

ਤਾਲਿਬਾਨੀ ਹੁਕਮਾਂ ਤੋਂ ਬਾਗੀ ਤਿੰਨ ਵਿਦਿਆਰਥਣਾਂ ਪੜ੍ਹਣ ਪਹੁੰਚੀਆਂ ਦੁਬਈ

ਕਾਬੁਲ-ਐਕਸ ’ਤੇ ਪੋਸਟ ਕੀਤੇ ਗਏ ਇਕ ਵੀਡੀਓ ਵਿਚ ਅਲ ਹਬਤੂਰ ਗਰੁੱਪ ਦੇ ਸੰਸਥਾਪਕ ਚੇਅਰਮੈਨ ਖਲਾਫ ਅਹਿਮਦ ਅਲ ਹਬਤੂਰ ਨੇ ਕਿਹਾ ਕਿ ਤਾਲਿਬਾਨ ਸ਼ਾਸਨ ਦੇ ਹੁਕਮ ਨੂੰ ਨਕਾਰਦੇ ਹੋਏ ਅਫਗਾਨਿਸਤਾਨ ਤੋਂ 3 ਵਿਦਿਆਰਥਣਾਂ ਪੜ੍ਹਾਈ ਲਈ ਦੁਬਈ ਪਹੁੰਚ ਗਈਆਂ। ਅਹਿਮਦ ਅਲ ਹਬਤੂਰ ਨੇ ਕਿਹਾ ਕਿ ਉਸ ਨੇ ਤਿੰਨ ਅਫਗਾਨ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ, ਜੋ ਅੱਜ ਸਵੇਰੇ ਦੁਬਈ ਵਿਚ ਸੁਰੱਖਿਅਤ ਪਹੁੰਚੀਆਂ। ਇਹ ਉਨ੍ਹਾਂ ਵਿਦਿਆਰਥਣਾਂ ਵਿਚੋਂ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਗਰੁੱਪ ਵੱਲੋਂ ਵਜ਼ੀਫ਼ਾ ਦਿੱਤਾ ਗਿਆ ਹੈ। ਤਾਲਿਬਾਨੀ ਅਧਿਕਾਰੀਆਂ ਨੇ ਅਜਿਹੀਆਂ 100 ਦੇ ਕਰੀਬ ਵਿਦਿਆਰਥਣਾਂ ਨੂੰ ਕਾਬੁਲ ਹਵਾਈ ਅੱਡੇ ’ਤੇ ਦੁਬਈ ਜਾਣ ਤੋਂ ਰੋਕ ਦਿੱਤਾ ਸੀ, ਜਿਨ੍ਹਾਂ ਨੂੰ ਵਿਦੇਸ਼ ’ਚ ਉੱਚ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲਿਆ ਸੀ। ਹਬਤੂਰ ਨੇ ਕਿਹਾ ਕਿ ਮੈਂ ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ ’ਚ ਉਨ੍ਹਾਂ ਦਾ ਸਵਾਗਤ ਕਰਦਾ ਹਾਂ।

Comment here