ਕਾਬੁਲ-ਤਾਲਿਬਾਨੀ ਕਹਿਰ ਝੱਲ ਰਹੇ ਅਫਗਾਨਿਸਤਾਨ ਸਰਕਾਰ ਨੇ ਤਾਲਿਬਾਨਾਂ ਦੇ ਹਮਲੇ ਰੋਕਣ ਲਈ ਲੰਘੇ ਦਿਨ ਲਗਪਗ ਪੂਰੇ ਦੇਸ਼ ’ਚ ਕਰਫਿਊ ਲਗਾ ਦਿੱਤਾ ਹੈ। ਰਾਜਧਾਨੀ ਕਾਬੁਲ ਤੇ ਦੋ ਹਰ ਸੂਬਿਆਂ ਦੇ ਇਲਾਵਾ ਰਾਤ 10 ਵਜੇ ਤੋਂ ਸਵੇਰੇ 4 ਵਜੇ ਦੇ ਵਿਚਕਾਰ ਕਿਸੇ ਤਰ੍ਹਾਂ ਦੀ ਅਵਾਜਾਈ ਦੀ ਮਨਜ਼ੂਰੀ ਨਹੀਂ ਹੋਵੇਗੀ। ਇਕ ਅਨੁਮਾਨ ਅਨੁਸਾਰ ਕੁਝ ਅਮਰੀਕੀ ਖੁਫੀਆ ਵਿਸਲੇਸ਼ਕਾਂ ਨੂੰ ਡਰ ਹੈ ਕਿ ਤਾਲਿਬਾਨ ਛੇ ਮਹੀਨਿਆਂ ਦੇ ਅੰਦਰ ਦੇਸ਼ ’ਤੇ ਕੰਟਰੋਲ ਕਰ ਸਕਦਾ ਹੈ। ਅੰਤਰਰਾਸ਼ਟਰੀ ਸੈਨਿਕਾਂ ਦੇ ਦੇਸ਼ ਵਾਪਸ ਜਾਣ ਦਾ ਐਲਾਨ ਕਰਨ ਤੋਂ ਬਾਅਦ ਤਾਲਿਬਾਨ ਤੇ ਅਫਗਾਨ ਸਰਕਾਰੀ ਬਲਾਂ ਦੇ ਵਿਚਕਾਰ ਪਿਛਲੇ ਦੋ ਮਹੀਨਿਆਂ ’ਚ ਲੜਾਈ ਤੇਜ਼ ਹੋ ਗਈ ਹੈ। ਮੰਅੱਤਵਾਦੀ ਗਰੁੱਪ ਨੇ ਦੇਸ਼ ਦੇ ਕਈ ਹਿੱਸਿਆਂ ’ਤੇ ਆਪਣੇ ਕਬਜਾ ਵਧਾਇਆ ਹੈ। ਪਰ ਅਫਗਾਨ ਫੌਜ ਦੇ ਜੁਆਬ ਸਦਕਾ ਤਾਲਿਬਾਨੀ ਲੜਾਕੇ ਅਜੇ ਤਕ ਕਿਸੇ ਵੀ ਵੱਡੇ ਦੇਸ਼ ’ਤੇ ਕਬਜਾ ਨਹੀਂ ਕਰ ਸਕੇ। ਹਿੰਸਾ ਨੂੰ ਰੋਕਣ ਤੇ ਤਾਲਿਬਾਨ ਦੀਆਂ ਗਤੀਵਿਧੀਆਂ ਨੂੰ ਸੀਮਿਤ ਕਰਨ ਲਈ 31 ਸੂਬਿਆਂ ’ਚ ਰਾਤ ਦਾ ਕਰਫਿਊ ਲਗਾਇਆ ਗਿਆ ਹੈ। ਕਾਬੁਲ, ਪੰਜਸ਼ੀਰ ਤੇ ਨੰਗਰਹਾਰ ਨੂੰ ਕਰਫਿਊ ਤੋਂ ਛੂਟ ਦਿੱਤੀ ਹੈ।
ਤਾਲਿਬਾਨੀ ਹਮਲਿਆਂ ਤੋਂ ਬਚਣ ਲਈ ਅਫਗਾਨ ਸਰਕਾਰ ਨੇ ਲਾਇਆ ਕਰਫਿਊ

Comment here