ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨੀ ਹਥਿਆਰ ਲੈ ਕੇ ਅਫਗਾਨਿਸਤਾਨ ਦੀ ਸੰਸਦ ਚ ਆਏ

ਕਾਬੁਲ – ਕਾਬੁਲ ’ਤੇ ਕਬਜ਼ੇ ਦੇ ਬਾਅਦ ਤਾਲਿਬਾਨੀ ਲੜਾਕੇ ਗਵਰਨਰ ਹਾਊਸ ਤੋਂ ਲੈ ਕੇ ਅਹਿਮ ਸੰਸਥਾਵਾਂ ਵਿਚ ਦਾਖਲ ਹੋ ਗਏ ਸਨ। ਇਹ ਲੜਾਕੇ ਹੁਣ ਏਕੇ-47 ਜਿਹੇ ਖਤਰਨਾਕ ਹਥਿਆਰ ਲੈ ਕੇ ਅਫਗਾਨਿਸਤਾਨ ਦੀ ਸੰਸਦ ’ਤੇ ਵੀ ਕਬਜ਼ਾ ਕਰ ਚੁੱਕੇ ਹਨ। ਉੱਥੇ ਸੰਸਦ ਜਿਸ ਦੇ ਨਿਰਮਾਣ ਵਿਚ ਭਾਰਤ ਨੇ ਲੱਖਾਂ ਰੁਪਏ ਖਰਚ ਕੀਤੇ ਸਨ। ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੇ ਗਏ ਵੀਡੀਓ ਵਿਚ ਹਥਿਆਰਬੰਦ ਤਾਲਿਬਾਨੀ ਲੜਾਕਿਆਂ ਨੂੰ ਸੰਸਦ ਦੇ ਅੰਦਰ ਬੈਠੇ ਦੇਖਿਆ ਜਾ ਸਕਦਾ ਹੈ। ਇਹ ਲੜਾਕੇ ਸਪੀਕਰ ਅਤੇ ਸਾਂਸਦਾਂ ਦੀਆਂ ਕੁਰਸੀਆਂ ’ਤੇ ਆਰਾਮ ਕਰ ਰਹੇ ਹਨ। ਗੌਰਤਲਬ ਹੈ ਕਿ ਅਫਗਾਨਿਸਤਾਨ ਦੀ ਇਸ ਸੰਸਦ ਦਾ ਨਿਰਮਾਣ ਭਾਰਤ ਨੇ ਕਰਾਇਆ ਸੀ। ਵਿਦੇਸ਼ੀ ਅਤੇ ਰੱਖਿਆ ਮਾਮਲਿਆਂ ਦੇ ਜਾਣਕਾਰ ਬ੍ਰਹਮਾ ਚੇਲਾਨੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਵੀਡੀਓ ਨੂੰ ਰੀਟਵੀਟ ਕਰਦਿਆਂ ਲਿਖਿਆ,’’ਤਾਲਿਬਾਨੀ ਅੱਤਵਾਦੀ ਅਫਗਾਨਿਸਤਾਨ ਦੀ ਸੰਸਦ ਦੇ ਅੰਦਰ ਮਨੋਰੰਜਨ ਅਤੇ ਮਸਤੀ ਕਰ ਰਹੇ ਹਨ।’’
ਉਹਨਾਂ ਨੇ ਲਿਖਿਆ,’’ਇਹ ਉਹੀ ਸੰਸਦ ਹੈ ਜਿਸ ਨੂੰ ਭਾਰਤ ਨੇ ਤੋਹਫੇ ਦੇ ਤੌਰ ’ਤੇ 130 ਮਿਲੀਅਨ ਡਾਲਰ ਦੀ ਲਾਗਤ ਨਾਲ ਬਣਵਾਇਆ ਸੀ। ਇਸ ਸੰਸਦ ਭਵਨ ਦਾ ਉਦਘਾਟਨ ਪੀ.ਐੱਮ. ਮੋਦੀ ਨੇ ਕੀਤਾ ਸੀ, ਜਿਸ ਦਾ ਵੱਡਾ ਗੁੰਬਦ ਤਾਂਬੇ ਦਾ ਬਣਿਆ ਹੈ।ਇਸ ਦੇ ਨਿਰਮਾਣ ਵਿਚ ਰਾਜਸਥਾਨ ਤੋਂ ਲਿਆਂਦੇ ਗਏ ਸੰਗਮਰਮਰ ਦੀ ਵਰਤੋਂ ਕੀਤੀ ਗਈ ਸੀ।’’ ਟਵਿੱਟਰ ’ਤੇ ਇਸ ਵੀਡੀਓ ਨੂੰ ਹਬੀਬ ਖਾਨ ਨਾਮ ਦੇ ਇਕ ਪੱਤਰਕਾਰ ਨੇ ਸ਼ੇਅਰ ਕੀਤਾ ਹੈ ਜਿਸ ਦੇ ਕੁਮੈਂਟ ਸੈਕਸ਼ਨ ਵਿਚ ਲੋਕ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।

Comment here