ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਬੀਤੇ ਦਿਨੀਂ ਕਿਹਾ ਕਿ ਤਾਲਿਬਾਨ ਦੀ ਅੰਤਰਿਮ ਸਰਕਾਰ ਕੌਮਾਂਤਰੀ ਭਾਈਚਾਰੇ ਅਤੇ ਅਮਰੀਕਾ ਦੀਆਂ ਉਮੀਦਾਂ ਮੁਤਾਬਕ ਨਹੀਂ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਅਸੀਂ ਕਾਰਜਵਾਹਕ ਸਰਕਾਰ ਤੋਂ ਆਪਣੀ ਪ੍ਰਤੀਕਿਰਿਆ ਬਾਰੇ ਗੱਲ ਕੀਤੀ ਹੈ। ਤੁਸੀਂ ਸਾਨੂੰ ਇਹ ਕਹਿੰਦੇ ਹੋਏ ਸੁਣਿਆ ਹੈ ਕਿ ਸ਼ਮੂਲੀਅਤ ਦੀ ਕਮੀ, ਟਰੈਕ ਰਿਕਾਰਡ, ਸਰਕਾਰ ਵਿਚ ਸ਼ਾਮਲ ਕੁਝ ਲੋਕਾਂ ਦਾ ਪਿਛੋਕੜ ਚਿੰਤਾ ਦਾ ਵਿਸ਼ਾ ਹੈ। ਇਹ ਯਕੀਨੀ ਤੌਰ ’ਤੇ ਅਜਿਹੀ ਸਰਕਾਰ ਨੂੰ ਨਹੀਂ ਦਰਸਾਉਂਦਾ ਜਿਸਦਾ ਕੌਮਾਂਤਰੀ ਭਾਈਚਾਰੇ ਅਤੇ ਅਮਰੀਕਾ ਨੇ ਉਮੀਦ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਇਕ ਸ਼ੁਰੂਆਤੀ ਕਾਰਜਵਾਹਕ ਸਰਕਾਰ ਹੈ। ਇਸ ਵਿਚ ਕੁਝ ਅਹੁਦੇ ਖਾਲੀ ਹਨ। ਸਾਡੇ ਲਈ ਅਫਗਾਨਿਸਤਾਨ ਦੀ ਭਵਿੱਖ ਦੀ ਸਰਕਾਰ ਦੀ ਰਚਨਾ ਤਾਂ ਹੈ ਹੀ ਸਗੋਂ ਅਸੀਂ ਇਹ ਦੇਖਾਂਗੇ ਕਿ ਕੀ ਇਹ ਇਨਕਲੂਸਿਵ ਸਰਕਾਰ ਹੈ ਜੋ ਉਨ੍ਹਾਂ ਲੋਕਾਂ ਦੀ ਅਗਵਾਈ ਕਰਦੀ ਹੋਵੇ ਜਿਸਦਾ ਤਾਲਿਬਾਨ ਅਗਵਾਈ ਕਰਨ ਦਾ ਦਾਅਵਾ ਕਰਦਾ ਹੈ। ਬੁਲਾਰੇ ਨੇ ਕਿਹਾ ਕਿ ਅਮਰੀਕਾ ਅਤੇ ਕੌਮਾਂਤਰੀ ਭਾਈਚਾਰਾ ਤਾਲਿਬਾਨ ਨੂੰ ਉਸਦੀ ਜਨਤਕ ਅਤੇ ਨਿੱਜੀ ਵਚਨਬੱਧਤਾਵਾਂ ਲਈ ਜਵਾਬਦੇਹ ਠਹਿਰਾਉਂਦਾ ਹੈ।
Comment here