ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨੀ ਮੂਹਰੇ ਆਰਥਿਕਤਾ ਨੂੰ ਲੈ ਕੇ ਵੱਡੀ ਚੁਣੌਤੀ

ਵਾਸ਼ਿੰਗਟਨ – ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਮਗਰੋਂ ਤਾਲਿਬਾਨ ਦੇ ਸਾਹਮਣੇ ਬਹੁਤ ਵੱਡੀ ਆਰਥਿਕਤਾ ਨੂੰ ਲੈ ਕੇ ਹੈ, ਤਾਲਿਬਾਨ ਦੀ ਸੈਂਟਰਲ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਦੇ ਅਰਬਾਂ ਡਾਲਰ ਤੱਕ ਪਹੁੰਚ ਨਹੀਂ ਹੈ ਜੋ ਇਸ ਉਥਲ-ਪੁਥਲ ਦੇ ਦੌਰ ਵਿਚ ਦੇਸ਼ ਨੂੰ ਚਲਾਉਣ ਵਿਚ ਮਦਦਗਾਰ ਸਾਬਤ ਹੁੰਦਾ। ਇਹ ਪੈਸੇ ਮੁੱਖ ਰੂਪ ਨਾਲ ਅਮਰੀਕਾ ਜਾਂ ਅੰਤਰਰਾਸ਼ਟਰੀ ਸੰਸਥਾਵਾਂ ਦੇ ਕੰਟਰੋਲ ਵਿਚ ਹਨ।  ਪਰ ਤਾਲਿਬਾਨ ਕੋਲ ਇਸ ਫੰਡਿੰਗ ਤੱਕ ਪਹੁੰਚਣ ਲਈ ਕੋਈ ਸੰਗਠਨਾਤਮ ਢਾਂਚਾ ਨਹੀਂ ਹੈ, ਵੈਸੇ ਵੀ ਅਫ਼ਗਾਨ ਅਰਥਵਿਵਸਥਾ ਹੁਣ ਸ਼ਹਿਰੀਕਰਨ ਹੈ ਅਤੇ ਦੋ ਦਹਾਕੇ ਪਹਿਲਾਂ ਦੀ ਤੁਲਨਾਂ ਵਿਚ ਤਿੰਨ ਗੁਣਾ ਹੈ ਜਦੋਂ ਤਾਲਿਬਾਨ ਸ਼ਾਸਨ ਵਿਚ ਸੀ। ਪੈਦਾ ਹੋਇਆ ਅਰਥਿਕ ਸੰਕਟ  ਉਨ੍ਹਾਂ 3.6 ਕਰੋੜ ਅਫ਼ਗਾਨਾਂ ਲਈ ਮਨੁੱਖੀ ਸੰਕਟ ਹੋਰ ਡੂੰਘਾ ਕਰ ਸਕਦਾ ਹੈ, ਜਿਨ੍ਹਾਂ ਦੇ ਦੇਸ਼ ਵਿਚ ਰੁਕਣ ਦੀ ਸੰਭਾਵਨਾ ਹੈ। ਅਫ਼ਗਾਨ ਰਣਨੀਤੀ ’ਤੇ ਅਮਰੀਕੀ ਸਰਕਾਰ ਨੂੰ ਸਲਾਹ ਦੇਣ ਵਾਲੇ ਐਂਥਨੀ ਕੋਰਡਸਮੈਨ ਨੇ ਕਿਹਾ, ‘ਜੇਕਰ ਉਨ੍ਹਾਂ ਕੋਲ ਕੰਮ ਨਹੀਂ ਹੋਵੇਗਾ ਤਾਂ ਉਹ ਲੋਕਾਂ ਦਾ ਢਿੱਡ ਨਹੀਂ ਭਰ ਸਕਣਗੇ। ਤਾਲਿਬਾਨ ਨੂੰ ਜਵਾਬ ਲੱਭਣਾ ਹੋਵੇਗਾ।’ ਫਸੀ ਹੋਈ ਰਕਮ ਅਮਰੀਕਾ ਲਈ ਤਾਲਿਬਾਨ ’ਤੇ ਦਬਾਅ ਬਣਾਉਣ ਦਾ ਸਰੋਤ ਹੋ ਸਕਦੀ ਹੈ। ਕੋਰਡਸਮੈਨ ਨੇ ਕਿਹਾ, ‘ਦਬਾਅ ਬਣਾਉਣ ਲਈ ਤੁਹਾਨੂੰ ਉਨ੍ਹਾਂ ਤਰੀਕਿਆਂ ’ਤੇ ਸੌਦੇਬਾਜ਼ੀ ਲਈ ਇਛੁੱਕ ਹੋਣਾ ਹੋਵੇਗਾ, ਜਿਸ ਨੂੰ ਤਾਲਿਬਾਨ ਸਵੀਕਾਰ ਕਰ ਸਕੇ।’ ਫਿਲਹਾਲ ਤਾਂ ਤਾਲਿਬਾਨ ਚੀਨ ਅਤੇ ਪਾਕਿਸਤਾਨ ਵੱਲ ਮਦਦ ਦੀ ਆਸ ਨਾਲ ਦੇਖ ਰਿਹਾ ਹੈ।

Comment here