ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨੀ ਅੱਤਵਾਦੀਆਂ ਦੀ ਮਦਦ ਕਰਨ ਤੇ ਅਮਰੀਕਾ ਦੇ ਨਿਸ਼ਾਨੇ ’ਤੇ ਪਾਕਿ

ਵਾਸ਼ਿੰਗਟਨ-ਅਫਗਾਨਿਸਤਾਨ ’ਤੇ ਕਬਜ਼ਾ ਕਰਨ ਵਾਲੇ ਤਾਲਿਬਾਨੀ ਅੱਤਵਾਦੀਆਂ ਦੀ ਸ਼ਰੇਆਮ ਮਦਦ ਕਰਨ ਵਾਲਾ ਪਾਕਿਸਤਾਨ ਹੁਣ ਅਮਰੀਕਾ ਦੇ ਨਿਸ਼ਾਨੇ ’ਤੇ ਹੈ। 9/11 ਹਮਲੇ ਦੇ ਬਾਅਦ ਤੋਂ ਹੁਣ ਤੱਕ ਪਾਕਿਸਤਾਨ ਨੇ ਜਿਸ ਤਰ੍ਹਾਂ ਨਾਲ ਤਾਲਿਬਾਨ ਨੂੰ ਖੜ੍ਹਾ ਕਰਨ ਵਿਚ ਸੁਰੱਖਿਆ, ਮਦਦ ਅਤੇ ਆਪਣੀ ਜ਼ਮੀਨ ਉਪਲਬਧ ਕਰਵਾਈ ਹੈ। ਇਸ ਨੂੰ ਲੈਕੇ ਬਲਿੰਕਨ ਨੂੰ ਅਮਰੀਕੀ ਸਾਂਸਦਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਹੈ।  ਪਾਕਿਸਤਾਨ ਦੀ ਭੂਮਿਕਾ ਨੂੰ ਲੈਕੇ ਭੜਕੇ ਸਾਂਸਦਾਂ ਨੂੰ ਬਾਈਡੇਨ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਇਸ ਦੇਸ਼ ਦੀ ਦੋਹਰੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜ ਪੈਣ ’ਤੇ ਕਾਰਵਾਈ ਵੀ ਹੋਵੇਗੀ।
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਪਿਛਲੇ 20 ਸਾਲ ਦੌਰਾਨ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਗੈਰ ਨਾਟੋ ਸਹਿਯੋਗੀ ਦੇ ਤੌਰ ’ਤੇ ਪਾਕਿਸਤਾਨ ਨੂੰ ਮਿਲਿਆ ਦਰਜਾ ਖ਼ਤਮ ਕਰਨ ਦੀ ਮੰਗ ਤੇਜ਼ ਹੋਈ ਹੈ।
ਟੈਕਸਾਸ ਤੋਂ ਡੈਮੋਕ੍ਰੇਟ ਸਾਂਸਦ ਜੌਕਵਿਨ ਕਾਸਟਰੋ ਨੇ ਬਾਈਡੇਨ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੈਰ ਨਾਟੋ ਸਹਿਯੋਗੀ ਦੇ ਤੌਰ ’ਤੇ ਹੁਣ ਤੱਕ ਪਾਕਿਸਤਾਨ ਦਾ ਜਿਹੜਾ ਦਰਜਾ ਹੈ, ਉਸ ਨੂੰ ਖ਼ਤਮ ਕਰ ਦਿੱਤਾ ਜਾਵੇ। ਇਸ ਮੰਗ ਦਾ ਕਈ ਹੋਰ ਸਾਂਸਦਾਂ ਨੇ ਸਮਰਥਨ ਕੀਤਾ।

Comment here