ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨਾਂ ਵੱਲੋਂ ਭਾਰਤ ਦੀਆਂ ਸਿਫਤਾਂ!!!!

ਤਾਲਿਬਾਨ ਵਲੋਂ ਭਾਰਤ ਨੂੰ ਚਿਤਾਵਨੀ

ਕਾਬੁਲ- ਅਫ਼ਗਾਨਿਸਤਾਨ ‘ਚ ਤਾਲਿਬਾਨ ਇਕ-ਇਕ ਕਰ ਕੇ ਕਈ ਸੂਬਿਆਂ ‘ਤੇ ਕਬਜ਼ਾ ਕਰ ਲਿਆ ਹੈ ਤੇ ਹੁਣ ਉਹ ਰਾਸ਼ਟਰੀ ਰਾਜਧਾਨੀ ਕਾਬੁਲ ਤੋਂ ਮਹਿਜ਼ 80 ਕਿੱਲੋਮੀਟਰ ਦੂਰ ਹੈ। ਇਸ ਦੌਰਾਨ ਤਾਲਿਬਾਨ ਦੇ ਬੁਲਾਰੇ ਮੁਹੰਮਦ ਸੁਹੈਲ ਸ਼ਾਹੀਨ ਨੇ ਮੀਡੀਆ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਵੱਖ-ਵੱਖ ਦੇਸ਼ਾਂ ਦੇ ਦੂਤ ਘਰਾਂ ਨੂੰ ਡਰਨ ਜਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤਾਲਿਬਾਨ ਇਨ੍ਹਾਂ ਨੂੰ ਨਿਸ਼ਾਨਾ ਨਹੀਂ ਬਣਾਏਗਾ। ਉੱਥੇ ਹੀ ਭਾਰਤ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਤਾਲਿਬਾਨ ਨੇ ਕਿਹਾ ਹੈ ਕਿ ਅਸੀਂ ਉਨ੍ਹਾਂ ਸਾਰੇ ਕੰਮਾਂ ਦੀ ਸ਼ਲਾਘਾ ਕਰਦੇ ਹਾਂ ਜਿਹੜੇ ਅਫ਼ਗਾਨਿਸਤਾਨ ਦੇ ਲੋਕਾਂ ਲਈ ਕੀਤੇ ਗਏ ਹਨ ਜਿਵੇਂ ਬੰਨ੍ਹ, ਰਾਸ਼ਟਰੀ ਤੇ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰਾਜੈਕਟਾਂ ਤੇ ਉਹ ਸਭ ਕੁਝ ਜੋ ਅਫ਼ਗਾਨਿਸਤਾਨ ਦੇ ਵਿਕਾਸ, ਪੁਨਰ ਨਿਰਮਾਣ ਤੇ ਲੋਕਾਂ ਦੀ ਆਰਥਿਕ ਖੁਸ਼ਹਾਲੀ ਲਈ ਕੀਤਾ ਗਿਆ ਹੈ। ਦੱਸ ਦੇਈਏ, ਭਾਰਤ ਨੇ ਅਫ਼ਗਾਨਿਸਤਾਨ ‘ਚ ਅਜਿਹੇ ਕਈ ਪ੍ਰੋਜੈਕਟਾਂ ‘ਤੇ ਕੰਮ ਕੀਤਾ ਹੈ। ਭਾਰਤ ਵੱਲੋਂ ਬਣਾਏ ਜਾ ਰਹੇ ਅਜਿਹੇ ਹੀ ਇਕ ਬੰਨ੍ਹ ‘ਤੇ ਦੋ ਭਾਰਤੀ ਨਾਗਰਿਕ ਫਸ ਗਏ ਸਨ, ਜਿਨ੍ਹਾਂ ਨੂੰ ਏਅਰਲਿਫਟ ਕੀਤਾ ਗਿਆ। ਮੁਹੰਮਦ ਸੁਹੈਲ ਸ਼ਾਹੀਨ ਨੇ ਕਿਹਾ, ਸਾਡੇ ਵੱਲੋਂ ਦੂਤ ਘਰਾਂ ਤੇ ਕੂਟਨੀਤਕਾਂ ਨੂੰ ਕੋਈ ਖ਼ਤਰਾ ਨਹੀਂ ਹੈ। ਅਸੀਂ ਕਿਸੇ ਵੀ ਦੂਤ ਘਰ ਜਾਂ ਕੂਟਨਿਤਕ ਨੂੰ ਨਿਸ਼ਾਨਾ ਨਹੀਂ ਬਣਾਵਾਂਗੇ। ਅਸੀਂ ਆਪਣੇ ਬਿਆਨਾਂ ‘ਚ ਕਈ ਵਾਰ ਅਜਿਹਾ ਕਿਹਾ ਹੈ। ਇਹ ਸਾਡੀ ਵਚਨਬੱਧਤਾ ਹੈ। ਉੱਥੇ ਹੀ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨਾਲ ਸੰਬੰਧ ਰੱਖਣ ਦੇ ਦੋਸ਼ ‘ਤੇ ਬੁਲਾਰੇ ਨੇ ਕਿਹਾ ਕਿ ਇਹ ਸਰਾਸਰ ਗ਼ਲਤ ਹੈ ਤੇ ਸਿਆਸਤ ਤੋਂ ਪ੍ਰੇਰਿਤ ਦੋਸ਼ ਹੈ। ਜਿਵੇਂ-ਜਿਵੇਂ ਤਾਲਿਬਾਨ ਫੈਲ ਰਿਹਾ ਹੈ। ਅਜਿਹੇ ਸੰਕੇਤ ਹਨ ਕਿ ਅੱਤਵਾਦੀ ਸਮੂਹ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਦੇਣ ਦੇ ਆਪਣੇ ਵਾਅਦੇ ‘ਤੇ ਕਾਇਮ ਰਹੇਗਾ। ਤਾਲਿਬਾਨ ਨੇ 1996 ਤੋਂ 2001 ਦੇ ਵਿਚਕਾਰ ਅਫ਼ਗਾਨਿਸਤਾਨ ‘ਤੇ ਸ਼ਾਸਨ ਕੀਤਾ ਸੀ ਤੇ ਸਖ਼ਤ ਇਸਲਾਮੀ ਕਾਨੂੰਨ ਲਾਗੂ ਕੀਤੇ ਸਨ ਤੇ ਔਰਤਾਂ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਸੀ। ਲਿਹਾਜ਼ਾ, ਹਾਲ ਦੇ ਦਿਨਾਂ ‘ਚ ਸੰਗਠਨ ਨੇ ਵਾਰ-ਵਾਰ ਕਿਹਾ ਕਿ ਕਾਬੁਲ ‘ਚ ਸੱਤਾ ਵਾਪਸੀ ‘ਤੇ ਔਰਤਾਂ ਦੇ ਹੱਕਾਂ ਦੀ ਰੱਖਿਆ ਕੀਤੀ ਜਾਵੇਗੀ ਯਾਨੀ ਔਰਤਾਂ ਨੂੰ ਪੜ੍ਹਨ ਤੇ ਕੰਮਕਾਜ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਤਾਰੀਫਾਂ ਦੇ ਨਾਲ ਹੀ ਤਾਲਿਬਾਨ ਨੇ ਭਾਰਤ ਨੂੰ ਚਿਤਾਵਨੀ ਵੀ ਦਿੱਤੀ ਹੈ।  ਬਾਗੀ ਸੰਗਠਨ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਨੂੰ ਅਫਗਾਨਿਸਤਾਨ ਵਿੱਚ ਫੌਜੀ ਮੌਜੂਦਗੀ ਤੋਂ ਬਚਣਾ ਚਾਹੀਦਾ ਹੈ। ਦਰਅਸਲ, ਅਮਰੀਕਾ, ਬ੍ਰਿਟੇਨ, ਰੂਸ ਸਮੇਤ ਬਹੁਤ ਸਾਰੇ ਦੇਸ਼ ਅਫਗਾਨਿਸਤਾਨ ਦੀ ਵਿਗੜਦੀ ਸਥਿਤੀ ਬਾਰੇ ਲਗਾਤਾਰ ਚਰਚਾ ਕਰ ਰਹੇ ਹਨ। ਇਸ ਤੋਂ ਇਲਾਵਾ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਜਲਦ ਤੋਂ ਜਲਦ ਅਫਗਾਨਿਸਤਾਨ ਛੱਡਣ ਦੀ ਸਲਾਹ ਵੀ ਦਿੱਤੀ ਹੈ। ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਜੇਕਰ ਭਾਰਤ ਫੌਜੀ ਤੌਰ ‘ਤੇ ਅਫਗਾਨਿਸਤਾਨ ਆਉਂਦਾ ਹੈ ਅਤੇ ਇੱਥੇ ਮੌਜੂਦਗੀ ਰੱਖਦਾ ਹੈ, ਤਾਂ ਇਹ ਉਨ੍ਹਾਂ ਲਈ ਚੰਗਾ ਨਹੀਂ ਹੋਵੇਗਾ। ਉਸ ਨੇ (ਭਾਰਤ) ਅਫਗਾਨਿਸਤਾਨ ਵਿੱਚ ਦੂਜੇ ਦੇਸ਼ਾਂ ਦੀ ਫੌਜੀ ਮੌਜੂਦਗੀ ਦੀ ਸਥਿਤੀ ਵੇਖੀ, ਇਸ ਲਈ ਇਹ ਉਸ ਲਈ ਇੱਕ ਖੁੱਲ੍ਹੀ ਕਿਤਾਬ ਹੈ।

Comment here