ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨਾਂ ਵੱਲੋਂ ਅਫਗਾਨ ਦੇ ਹਾਈਵੇ ਤੇ ਕਬਜ਼ਾ, ਪਾਕਿ ਤੋਂ ਹਜ਼ਾਰਾਂ ਲੜਾਕੇ ਤਾਲਿਬਾਨਾਂ ਦੀ ਮਦਦ ਲਈ ਪੁੱਜੇ

ਕਾਬੁਲ – ਅਫਗਾਨਿਸਤਾਨ ਦੀ ਗੰਭੀਰਤ ਹਾਲਤ ਦਾ ਅੰਦਾਜ਼ਾ ਇਸ ਤੋਂ ਲੱਗ ਸਕਦਾ ਹੈ ਕਿ ਇਸ ਸਮੇਂ ਦੇਸ਼ ਦੇ 80 ਫੀਸਦੀ ਹਿੱਸੇ ’ਤੇ ਜਾਂ ਤਾਂ ਤਾਲਿਬਾਨ ਦਾ ਕਬਜ਼ਾ ਹੈ ਜਾਂ ਕਬਜ਼ੇ ਲਈ ਲੜਾਈ ਹੋ ਰਹੀ ਹੈ। ਪਾਕਿਸਤਾਨ ਨੇ ਇਕ ਵਾਰ ਮੁੜ ਤਾਲਿਬਾਨ ਦੀ ਮਦਦ ਲਈ ਮਦਰਸਿਆਂ ’ਚੋਂ 20,000 ਤੋਂ ਵਧ ਲੜਾਕੇ ਅਫਗਾਨਿਸਤਾਨ ਪਹੁੰਚਾਏ ਗਏ ਹਨ। ਤਾਲਿਬਾਨ ਦਾ ਅਲਕਾਇਦਾ ਅਤੇ ਹੋਰਨਾਂ ਕੱਟੜਪੰਥੀ ਗਰੁੱਪਾਂ ਨਾਲ ਵੀ ਸਬੰਧ ਹੈ। ਅਫਗਾਨਿਸਤਾਨ ਦੇ ਫੌਜੀ ਘਟੋ-ਘੱਟ 13 ਅੱਤਵਾਦੀ ਗਰੁੱਪਾਂ ਵਿਰੁੱਧ ਲੜ ਰਹੇ ਹਨ। ਅਫਗਾਨਿਸਤਾਨ ’ਚ ਭਾਰਤ ਵਲੋਂ ਬਣਾਏ ਗਏ ਇਕ ਹਾਈਵੇ ’ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਤਾਲਿਬਾਨ ਨੇ ਦੇਸ਼ ਦੇ ਬਾਹਰੀ ਹਿੱਸਿਆਂ ’ਤੇ ਕਬਜ਼ਾ ਕਰਨ ਪਿੱਛੋਂ ਹੁਣ ਸੂਬਿਆਂ ਦੀਆਂ ਰਾਜਧਾਨੀਆਂ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਤਾਲਿਬਾਨ ਦੇ ਇਕ ਬੁਲਾਰੇ ਜਬੀਉੱਲਾਹ ਨੇ ਕਿਹਾ ਕਿ ਅਸੀਂ ਨਹੀਂ ਸਗੋਂ ਅਫਗਾਨਿਸਤਾਨ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਲੋਕਾਂ ’ਤੇ ਹਮਲੇ ਕਰਨ ਦੇ ਹੁਕਮ ਦਿੱਤੇ ਹਨ। ਅਫਗਾਨਿਸਤਾਨ ਸਰਕਾਰ ਵਲੋਂ ਜਨਤਕ ਸਹੂਲਤਾਂ ’ਤੇ ਬੰਬਾਰੀ ਕੀਤੀ ਜਾ ਰਹੀ ਹੈ। ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਮੀਰ ਉਲਾ ਸਾਲੇਹ ਦੇ ਇਕ ਬੁਲਾਰੇ ਨੇ ਦੱਸਿਆ ਕਿ ਤਾਲਿਬਾਨੀ ਵੱਖ-ਵੱਖ ਸ਼ਹਿਰਾਂ ਵਿਚ ਲੋਕਾਂ ਨੂੰ ਮਨੁੱਖੀ ਕਵਚ ਵਾਂਗ ਵਰਤ ਰਹੇ ਹਨ। ਅਫਗਾਨਿਸਤਾਨ ਸਰਕਾਰ ਨੇ ਸ਼ਾਂਤੀ ਲਿਆਉਣ ਲਈ 6 ਮਹੀਨਿਆਂ ਦੀ ਸੁਰੱਖਿਆ ਯੋਜਨਾ ਬਣਾਈ ਹੈ। ਅਫਗਾਨਿਸਤਾਨ ਦੀਆਂ ਸੁਰੱਖਿਆ ਫੋਰਸਾਂ ਅਗਲੇ 2-3 ਮਹੀਨਿਆਂ ’ਚ ਜ਼ਮੀਨੀ ਹਾਲਾਤ ਨੂੰ ਬਦਲ ਦੇਣਗੀਆਂ। ਉਸ ਤੋਂ ਬਾਅਦ ਤਾਲਿਬਾਨ ਕੋਲ ਗੱਲਬਾਤ ਤੋਂ ਬਿਨਾਂ ਹੋਰ ਕੋਈ ਬਦਲ ਬਾਕੀ ਨਹੀਂ ਰਹੇਗਾ। ਅਫਗਾਨਿਸਤਾਨ ਦੇ ਚੌਥੇ ਸਭ ਤੋਂ ਵੱਡੇ ਸ਼ਹਿਰ ਮਜ਼ਾਰ-ਏ-ਸ਼ਰੀਫ ਦੇ ਵਧੇਰੇ ਹਿੱਸਿਆਂ ’ਤੇ ਤਾਲਿਬਾਨ ਵਲੋਂ ਕਬਜ਼ਾ ਕਰਨ ਪਿੱਛੋਂ ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਅਤੇ ਡਿਪਲੋਮੈਟਾਂ ਨੂੰ ਉਥੋਂ ਵਾਪਸ ਸੱਦ ਲਿਆ ਹੈ।

Comment here