ਸਿਆਸਤਖਬਰਾਂਦੁਨੀਆ

ਤਾਲਿਬਾਨਾਂ ਨੇ ਚੀਨ ਤੋੰ ਮੰਗੀ ਵਿੱਤੀ ਮਦਦ

ਕਾਬੁਲ- ਅਫਗਾਨਿਸਤਾਨ ਦੀ ਸੱਤਾ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤਾਲਿਬਾਨ ਲਈ ਰਸਤੇ ਸੌਖੇ ਨਹੀਂ, ਖਾਸ ਕਰਕੇ ਆਰਥਿਕਤਾ ਨੂੰ ਲੈ ਕੇ ਮੁਸ਼ਕਲਾਂ ਹੀ ਮੁਸ਼ਕਲਾਂ ਹਨ। ਅਮਰੀਕਾ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਉਸ ਦੀ ਵਿੱਤੀ ਮਦਦ ਰੋਕ ਦਿੱਤੀ ਹੈ। ਹੁਣ ਅਫਗਾਨਿਸਤਾਨ ਵਿਚ ਸਰਕਾਰ ਚਲਾਉਣ ਲਈ ਤਾਲਿਬਾਨ ਕੋਲ ਪੈਸਾ ਨਹੀਂ ਹੈ। ਇਸ ਦੌਰਾਨ ਚੀਨ ਵੱਲ ਆਸ ਦੀ ਨਜ਼ਰ ਨਾਲ ਦੇਖ ਰਿਹਾ ਹੈ ਤਾਲਿਬਾਨ ਤੇ ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਖਾਨ ਨੇ ਕਿਹਾ ਹੈ ਕਿ ਚੀਨ ਭਵਿੱਖ ਵਿਚ ਅਫਗਾਨਿਸਤਾਨ ਦੇ ਵਿਕਾਸ ਵਿਚ ਯੋਗਦਾਨ ਦੇ ਸਕਦਾ ਹੈ। ਸ਼ਾਹੀਨ ਨੇ ਇਹ ਬਿਆਨ ਚੀਨ ਦੇ ਸਰਕਾਰੀ ਸੀਜੀਟੀਐੱਨ ਟੀਵੀ ਨੂੰ ਦਿੱਤੇ ਇਕ ਇੰਟਰਵਿਊ ਵਿਚ ਦਿੱਤਾ ਹੈ। ਤਾਲਿਬਾਨ ਬੁਲਾਰੇ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇਸ਼ ਦੇ ਵਿਕਾਸ ਨੂੰ ਗਤੀ ਮਿਲੇਗੀ। ਸੁਹੈਲ ਸ਼ਾਹੀਨ ਨੇ ਚੀਨ ਦੀ ਸਰਕਾਰੀ ਮੀਡੀਆ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਹੈ ਕਿ ਚੀਨ ਨੇ ਅਫਗਾਨਿਸਤਾਨ ਵਿਚ ਸ਼ਾਂਤੀ ਸੁਲਹ ਨੂੰ ਵਧਾਵਾ ਦੇਣ ਵਿਚ ਰਚਨਾਤਮਕ ਭੂਮਿਕਾ ਨਿਭਾਈ ਹੈ ਅਤੇ ਦੇਸ਼ ਦੀ ਮੁੜ ਉਸਾਰੀ ਵਿਚ ਯੋਗਦਾਨ ਦੇਣ ਲਈ ਉਸ ਦਾ ਸਵਾਗਤ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਚੀਨ ਇਕ ਬਹੁਤ ਵੱਡੀ ਸ਼ਕਤੀ ਹੈ ਅਤੇ ਅਫਗਾਨਿਸਤਾਨ ਵਿਚ ਚੀਨ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਹੈ। ਇਸ ਦੌਰਾਨ ਚੀਨ ਨੇ ਵੀ ਦਾਅਵਾ ਕੀਤਾ ਹੈ ਕਿ ਤਾਲਿਬਾਨ ਹੁਣ ਪਹਿਲਾਂ ਜਿਹਾ ਜ਼ਾਲਮ ਨਹੀਂ ਰਿਹਾ। ਉਹ ਹੁਣ ਖੁੱਲ੍ਹਾ ਨਜ਼ਰੀਆ ਰੱਖਦਾ ਹੈ। ਆਸ ਹੈ ਕਿ ਤਾਲਿਬਾਨ ਔਰਤਾਂ ਦੀ ਸੁਰੱਖਿਆ ਸਮੇਤ ਆਪਣੇ ਵਾਅਦੇ ਜ਼ਰੂਰ ਪੂਰਾ ਕਰੇਗਾ। ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਸਾਨੂੰ ਆਸ ਹੈ ਕਿ ਤਾਲਿਬਾਨ ਪਿਛਲਾ ਰਵੱਈਆ ਨਹੀਂ ਦੁਹਰਾਏਗਾ।

Comment here